ਰਾਜਸ਼੍ਰੀ ਪ੍ਰੋਡਕਸ਼ਨ ਨੇ ਬਾਲੀਵੁੱਡ 'ਚ ਪੂਰੇ ਕੀਤੇ 75 ਸਾਲ, ਪੀਐਮ ਮੋਦੀ ਨੇ ਪੱਤਰ ਲਿਖ ਕੇ ਦਿੱਤੀ ਵਧਾਈ

Written by  Pushp Raj   |  September 29th 2022 11:04 AM  |  Updated: September 29th 2022 11:08 AM

ਰਾਜਸ਼੍ਰੀ ਪ੍ਰੋਡਕਸ਼ਨ ਨੇ ਬਾਲੀਵੁੱਡ 'ਚ ਪੂਰੇ ਕੀਤੇ 75 ਸਾਲ, ਪੀਐਮ ਮੋਦੀ ਨੇ ਪੱਤਰ ਲਿਖ ਕੇ ਦਿੱਤੀ ਵਧਾਈ

Rajshree Production completes 75 years in Bollywood: ਭਾਰਤ ਵਿੱਚ ਫ਼ਿਲਮ ਇੰਡਸਟਰੀ ਬੀਤੇ 100 ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦੀ ਆ ਰਹੀ ਹੈ। ਬਾਲੀਵੁੱਡ ਮਸ਼ਹੂਰ ਫ਼ਿਲਮ ਪ੍ਰੋਡਕਸ਼ਨ ਕੰਪਨੀ ਰਾਜਸ਼੍ਰੀ ਪ੍ਰੋਡਕਸ਼ਨ ਨੇ ਬਾਲੀਵੁੱਡ 'ਚ ਆਪਣੇ 75 ਸਾਲ ਪੂਰੇ ਕਰ ਲਏ ਹਨ। ਇਸ ਖ਼ਾਸ ਮੌਕੇ 'ਤੇ ਪੀਐਮ ਮੋਦੀ ਨੇ ਪੱਤਰ ਲਿਖ ਕੇ ਵਧਾਈ ਦਿੱਤੀ ਹੈ।

image source: twitter

ਸਾਲ 1947 ਤੋਂ ਹੋਂਦ ਵਿੱਚ ਆਏ ਰਾਜਸ਼੍ਰੀ ਪ੍ਰੋਡਕਸ਼ਨ ਨੇ ਹੁਣ ਤੱਕ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਮਨੋਰੰਜਨ ਜਗਤ ਵਿੱਚ ਰਾਜਸ਼੍ਰੀ ਪ੍ਰੋਡਕਸ਼ਨ ਨੇ 'ਸੌਦਾਗਰ', 'ਮੈਨੇ ਪਿਆਰ ਕੀਆ', 'ਹਮ ਆਪਕੇ ਹੈਂ ਕੌਣ' ਅਤੇ 'ਹਮ ਸਾਥ ਸਾਥ ਹੈ' ਵਰਗੀਆਂ ਕਈ ਸੁਪਰਹਿੱਟ ਅਤੇ ਕਲਾਸਿਕ ਫਿਲਮਾਂ ਦਿੱਤੀਆਂ ਹਨ। ਇਸ ਫ਼ਿਲਮ ਪ੍ਰੋਡਕਸ਼ਨ ਹਾਊਸ ਨੇ ਬਾਲੀਵੁੱਡ ਵਿੱਚ ਆਪਣੇ 75 ਸਾਲਾਂ ਦੇ ਲੰਮੇ ਸਫ਼ਰ ਨੂੰ ਪੂਰ ਕਰ ਲਿਆ ਹੈ।

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸ਼੍ਰੀ ਪ੍ਰੋਡਕਸ਼ਨ ਦੇ 75 ਸਾਲ ਪੂਰੇ ਹੋਣ 'ਤੇ ਉਨ੍ਹਾਂ ਨੂੰ ਚਿੱਠੀ ਲਿਖ ਕੇ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਸਿਨੇਮਾ ਜਗਤ ਵਿੱਚ ਰਾਜਸ਼੍ਰੀ ਪ੍ਰੋਡਕਸ਼ਨ ਨੂੰ ਵੱਡਾ ਤੇ ਅਹਿਮ ਯੋਗਦਾਨ ਦੇਣ ਲਈ ਧੰਨਵਾਦ ਵੀ ਕਿਹਾ ਹੈ। ਇਸ ਮੌਕੇ ਨੂੰ ਸਿਨੇਮਾ ਦੇ ਇਤਿਹਾਸ ਵਿੱਚ ਹੋਰ ਵੀ ਖਾਸ ਬਣਾ ਦਿੱਤਾ ਹੈ। ਪੀਐਮ ਮੋਦੀ ਦੀ ਇਹ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਨੂੰ ਦੇਖ ਕੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਦੀਆਂ ਅੱਖਾਂ ਵੀ ਨਮ ਹੋ ਗਈਆਂ।

image source: twitter

ਪੀਐਮ ਮੋਦੀ ਨੇ ਚਿੱਠੀ ਲਿਖ ਕੇ ਰਾਜਸ਼੍ਰੀ ਪ੍ਰੋਡਕਸ਼ਨ ਦੇ ਜਸ਼ਨ ਨੂੰ ਦੁੱਗਣਾ ਕਰ ਦਿੱਤਾ ਹੈ। ਇਸ ਪੱਤਰ ਵਿੱਚ ਪ੍ਰਧਾਨ ਮੰਤਰੀ ਨੇ ਰਾਜਸ਼੍ਰੀ ਪ੍ਰੋਡਕਸ਼ਨ ਹੇਠ ਬਣੀਆਂ ਫਿਲਮਾਂ ਦੀ ਸ਼ਾਨਦਾਰ ਵਿਰਾਸਤ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਵੱਲੋਂ ਲਿਖੇ ਇਸ ਪੱਤਰ ਨੂੰ ਰਾਜਸ਼੍ਰੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ।

ਵੀਡੀਓ ਸ਼ੇਅਰ ਕਰਦੇ ਹੋਏ ਰਾਜਸ਼੍ਰੀ ਪ੍ਰੋਡਕਸ਼ਨ ਨੇ ਲਿਖਿਆ, "ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਰਾਜਸ਼੍ਰੀ ਪ੍ਰੋਡਕਸ਼ਨ ਨੂੰ ਮੀਡੀਆ ਅਤੇ ਮਨੋਰੰਜਨ ਉਦਯੋਗ ਵਿੱਚ 75 ਸਾਲ ਪੂਰੇ ਹੋਣ 'ਤੇ ਵਧਾਈ ਦਿੰਦੇ ਹੋਏ ਇੱਕ ਪੱਤਰ ਭੇਜਿਆ ਹੈ।" ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਪੀਐਮ ਮੋਦੀ ਨੇ ਕਮਲ ਕੁਮਾਰ ਬੜਜਾਤਿਆ ਨੂੰ ਸੰਬੋਧਿਤ ਕੀਤਾ ਹੈ, ਜੋ ਤਾਰਾਚੰਦ ਬੜਜਾਤਿਆ ਦੇ ਪੁੱਤਰ ਹਨ।

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖ਼ੇਰ ਨੇ ਆਪਣੇ ਟਵਿਟਰ ਹੈਂਡਲ 'ਤੇ ਇਹ ਚਿੱਠੀ ਸ਼ੇਅਰ ਕੀਤੀ ਹੈ। ਅਦਾਕਾਰ ਨੇ ਰਾਜਸ਼੍ਰੀ ਵਿੱਚ ਕੰਮ ਕਰਨ ਦੇ ਆਪਣੇ ਤਜ਼ਰਬੇ ਤੇ ਪੁਰਾਣੇ ਸਮੇਂ ਦੇ ਦੌਰ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ।

image source: twitter

ਹੋਰ ਪੜ੍ਹੋ: ਏਕਤਾ ਕਪੂਰ ਦੇ ਖਿਲਾਫ ਜਾਰੀ ਕੀਤਾ ਗਿਆ ਅਰੈਸਟ ਵਾਰੰਟ, ਜਾਣੋ ਕੀ ਹੈ ਪੂਰਾ ਮਾਮਲਾ

ਅਨੁਪਮ ਖ਼ੇਰ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ, ''ਸਤਿਕਾਰਯੋਗ ਪ੍ਰਧਾਨ ਮੰਤਰੀ ਜੀ, ਰਾਜਸ਼੍ਰੀ ਪਿਛਲੇ 75 ਸਾਲਾਂ ਤੋਂ ਭਾਰਤ ਦੀ ਸਭ ਤੋਂ ਵਧੀਆ ਅਤੇ ਸਾਫ਼-ਸੁਥਰੀ ਫ਼ਿਲਮ ਨਿਰਮਾਤਾ ਕੰਪਨੀ ਹੈ। ਉਸ ਨੇ ਅੱਜ ਤੋਂ 38 ਸਾਲ ਪਹਿਲਾਂ ਮੈਨੂੰ ਸੰਖੇਪ ਵਿੱਚ ਪੇਸ਼ ਕੀਤਾ ਸੀ। ਤੁਹਾਡੇ ਵੱਲੋਂ ਲਿਖੀ ਗਈ ਇਸ ਚਿੱਠੀ ਨਾਲ ਰਾਜਸ਼੍ਰੀ ਪਰਿਵਾਰ ਦਾ ਸਨਮਾਨ ਕਰਨਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਅਨੁਪਮ ਖ਼ੇਰ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਰਾਜਸ਼੍ਰੀ ਪ੍ਰੋਡਕਸ਼ਨ ਦੀ ਫਿਲਮ 'ਸਾਰਾਂਸ਼' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਸ਼੍ਰੀ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network