Raju Srivastava Health Update: ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਪ੍ਰਾਥਨਾਵਾਂ ਦਾ ਦੌਰ ਜਾਰੀ, ਬ੍ਰੇਨ ਨਹੀਂ ਕਰ ਰਿਹਾ ਕੰਮ, ਦਿਲ ਵੀ ਕਰ ਰਿਹਾ ਹੈ ਦਿੱਕਤ

written by Lajwinder kaur | August 18, 2022

Raju Srivastava health deteriorated: ਕਾਮੇਡੀਅਨ ਅਤੇ ਐਕਟਰ ਰਾਜੂ ਸ਼੍ਰੀਵਾਸਤਵ ਦੀ ਸਿਹਤ ਇੱਕ ਵਾਰ ਫਿਰ ਵਿਗੜਦੀ ਜਾ ਰਹੀ ਹੈ। 10 ਅਗਸਤ ਨੂੰ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪਿਆ ਸੀ, ਉਦੋਂ ਤੋਂ ਉਹ ਹਸਪਤਾਲ 'ਚ ਭਰਤੀ ਹਨ। ਸ਼ੁਰੂਆਤ 'ਚ ਉਨ੍ਹਾਂ ਦੀ ਸਿਹਤ 'ਚ ਸੁਧਾਰ ਨਹੀਂ ਹੋ ਰਿਹਾ ਸੀ, ਪਰ ਤਾਜ਼ਾ ਰਿਪੋਰਟਾਂ ਮੁਤਾਬਕ ਇੱਕ ਵਾਰ ਫਿਰ ਉਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ। ਇਸ ਖਬਰ ਦੇ ਸਾਹਮਣੇ ਆਉਣ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਪਰੇਸ਼ਾਨ ਹੋ ਰਹੇ ਹਨ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰ ਰਹੇ ਹਨ।

ਹੋਰ ਪੜ੍ਹੋ : ਸਮੁੰਦਰ ਦੇ ਕੰਢੇ ਸ਼ਹਿਨਾਜ਼ ਗਿੱਲ ਆਪਣੇ ਭਰਾ ਨਾਲ ਖੂਬ ਮਸਤੀ ਕਰਦੀ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

Raju Srivastava health update: Comedian's condition 'improving' Image Source: Twitter

ਦੱਸ ਦੇਈਏ ਕਿ ਰਾਜੂ ਸ਼੍ਰੀਵਾਸਤਵ ਦੀ ਸਿਹਤ ਇੱਕ ਵਾਰ ਫਿਰ ਵਿਗੜਦੀ ਜਾ ਰਹੀ ਹੈ ਅਤੇ ਡਾਕਟਰ ਲਗਾਤਾਰ ਉਨ੍ਹਾਂ ਦੀ ਸਿਹਤ ਨੂੰ ਸੁਧਾਰਨ ਵਿੱਚ ਲੱਗੇ ਹੋਏ ਹਨ। ਹੁਣ ਤੱਕ ਦੀ ਰਿਪੋਰਟ ਮੁਤਾਬਕ ਰਾਜੂ ਦੇ ਮੁੱਖ ਸਲਾਹਕਾਰ ਅਜੀਤ ਸਕਸੈਨਾ ਨੇ ਦੱਸਿਆ ਕਿ ਅੱਜ ਸਵੇਰੇ ਡਾਕਟਰਾਂ ਨੇ ਦੱਸਿਆ ਕਿ ਅਦਾਕਾਰ ਦਾ ਦਿਮਾਗ ਕੰਮ ਨਹੀਂ ਕਰ ਰਿਹਾ ਹੈ ਅਤੇ ਦਿਲ ਦੀ ਬਿਮਾਰੀ ਵੀ ਦਿੱਕਤ ਕਰ ਰਿਹਾ ਹੈ ।

Raju Srivastava health update: Comedian's condition 'improving' image source Instagram

ਯਾਦ ਰਹੇ ਕਿ ਦਿਲ ਦਾ ਦੌਰਾ ਪੈਣ ਤੋਂ ਬਾਅਦ ਰਾਜੂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਐਂਜੀਓਪਲਾਸਟੀ ਕੀਤੀ ਗਈ ਅਤੇ ਉਹ ਵੈਂਟੀਲੇਟਰ 'ਤੇ ਸੀ। ਇਸ ਦੇ ਨਾਲ ਹੀ ਰਾਜੂ ਸ਼੍ਰੀਵਾਸਤਵ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ 'ਤੇ ਉਨ੍ਹਾਂ ਦੇ ਪਰਿਵਾਰ ਦੀ ਤਰਫੋਂ ਇਕ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਹਾਲਾਂਕਿ ਬਾਅਦ 'ਚ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਸੀ । ਪਰ ਅੱਜ ਫਿਰ ਰਾਜੂ ਸ਼੍ਰੀਵਾਸਤਵ ਦੀ ਸਿਹਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ। ਕਾਮੇਡੀਅਨ ਸੁਨੀਲ ਪਾਲ ਨੇ ਵੀ ਦਰਸ਼ਕਾਂ ਨੂੰ ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਦੁਆਵਾਂ ਕਰਨ ਲਈ ਕਿਹਾ ਹੈ।

Raju Srivastava Health Update-min image source Instagram

ਮਹੱਤਵਪੂਰਨ ਗੱਲ ਇਹ ਹੈ ਕਿ ਰਾਜੂ ਸ਼੍ਰੀਵਾਸਤਵ 1990 ਦੇ ਦਹਾਕੇ ਦੇ ਅਖੀਰ ਤੋਂ ਮਨੋਰੰਜਨ ਉਦਯੋਗ ਵਿੱਚ ਸਰਗਰਮ ਹੈ, ਪਰ ਉਹ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲੈਣ ਤੋਂ ਬਾਅਦ ਪ੍ਰਸਿੱਧ ਹੋ ਗਿਆ। ਉਸ ਨੇ 'ਮੈਨੇ ਪਿਆਰ ਕੀਆ', 'ਬਾਜ਼ੀਗਰ' ਤੇ ਕਈ ਹੋਰ ਨਾਮੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਰਾਜੂ ਸ਼੍ਰੀਵਾਸਤਵ ਨੇ 'ਬਿੱਗ ਬੌਸ' ਸੀਜ਼ਨ 3 'ਚ ਵੀ ਹਿੱਸਾ ਲਿਆ ਸੀ। ਇਸ ਸਮੇਂ ਸ਼੍ਰੀਵਾਸਤਵ ਉੱਤਰ ਪ੍ਰਦੇਸ਼ ਫਿਲਮ ਵਿਕਾਸ ਕੌਂਸਲ ਦੇ ਪ੍ਰਧਾਨ ਹਨ।

You may also like