ਰਾਜਵੀਰ ਜਵੰਦਾ ਇਸ ਤਰੀਕ ਨੂੰ ਲੈ ਕੇ ਆ ਰਹੇ ਨੇ ਫ਼ਿਲਮ 'ਜਿੰਦ ਜਾਨ', ਜਾਣੋ ਫ਼ਿਲਮ ਬਾਰੇ
ਰਾਜਵੀਰ ਜਵੰਦਾ ਇਸ ਤਰੀਕ ਨੂੰ ਲੈ ਕੇ ਆ ਰਹੇ ਨੇ ਫ਼ਿਲਮ 'ਜਿੰਦ ਜਾਨ', ਜਾਣੋ ਫ਼ਿਲਮ ਬਾਰੇ : ਪੰਜਾਬੀ ਇੰਡਸਟਰੀ ਦੇ ਦਮਦਾਰ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਜਿੰਨ੍ਹਾਂ ਨੇ ਆਪਣੀ ਗਾਇਕੀ ਨਾਲ ਹਰ ਇੱਕ ਵਰਗ ਦੇ ਲੋਕਾਂ ਦਾ ਦਿਲ ਜਿੱਤਿਆ ਹੈ। ਪਰ ਹੁਣ ਰਾਜਵੀਰ ਜਵੰਦਾ ਅਦਾਕਾਰੀ ਨਾਲ ਵੀ ਜਲਦ ਆਪਣੇ ਸਰੋਤਿਆਂ ਨੂੰ ਖ਼ੁਸ਼ ਕਰਨ ਜਾ ਰਹੇ ਹਨ। ਜੀ ਹਾਂ ਰਾਜਵੀਰ ਜਵੰਦਾ ਦੀ ਆਉਣ ਵਾਲੀ ਫ਼ਿਲਮ 'ਜਿੰਦ ਜਾਨ' ਦੀ ਰਿਲੀਜ਼ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਫ਼ਿਲਮ 'ਜਿੰਦ ਜਾਨ' 14 ਜੂਨ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਜਿਸ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ।
ਪੋਸਟਰ 'ਚ ਰਾਜਵੀਰ ਜਵੰਦਾ ਹੱਥ 'ਚ ਤੂੰਬੀ ਫੜ੍ਹ ਕੇ ਖੜੇ ਨਜ਼ਰ ਆ ਰਹੇ ਹਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਰਾਜਵੀਰ ਜਵੰਦਾ ਫ਼ਿਲਮ 'ਚ ਵੀ ਆਪਣੀ ਗਾਇਕੀ ਨੂੰ ਕਾਇਮ ਰੱਖਣ ਵਾਲੇ ਹਨ। ਇਸ ਤੋਂ ਇਲਾਵਾ ਪੋਸਟਰ ਦੇ ਉੱਪਰ ਬੜੀ ਹੀ ਖ਼ੂਬਸੂਰਤ ਲਾਈਨ ਲਿਖ਼ੀ ਗਈ ਹੈ, ਜੋ ਕਿ ਕੁਝ ਇਸ ਤਰ੍ਹਾਂ ਹੈ,'ਪਿਆਰ ਰੱਬ ਦੀ ਸੌਗਾਤ ਅਣਮੁੱਲੀ...' ।
ਹੋਰ ਵੇਖੋ : ਰਾਜਵੀਰ ਜਵੰਦਾ ਦਾ ਭੰਗੜਾ ਤੇ ਗਿੰਨੀ ਕਪੂਰ ਦੀਆਂ ਅਦਾਵਾਂ, 'ਚੱਕਵੀਂ ਕਢਾਈ' ਨੇ ਕੀਤੇ ਲੋਕ ਕਾਇਲ, ਦੇਖੋ ਵੀਡੀਓ
View this post on Instagram
ਇਹ ਫ਼ਿਲਮ ਇੱਕ ਰੋਮਾਂਟਿਕ ਕਾਮੇਡੀ ਡਰਾਮਾ ਹੋਣ ਵਾਲੀ ਹੈ। ਫ਼ਿਲਮ 'ਚ ਰਾਜਵੀਰ ਜਵੰਦਾ ਤੋਂ ਇਲਾਵਾ ਜਸਵਿੰਦਰ ਭੱਲਾ, ਹਾਰਬੀ ਸੰਘਾ, ਅਤੇ ਉਪਾਸਨਾ ਸਿੰਘ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ਜਿੰਦ ਜਾਨ ਨੂੰ ਦਰਸ਼ਨ ਬੱਗਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਪਵਨ ਅਗਰਵਾਲ ਤੇ ਕਰਨ ਅਗਰਵਾਲ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।
View this post on Instagram
wedding show ? @rajvirjawandaofficial @jassrecord @gurinder_jassrecords @sukhdarshansinghphotography
ਇਸ ਤੋਂ ਇਲਾਵਾ ਰਾਜਵੀਰ ਜਵੰਦਾ ਫ਼ਿਲਮ ਮਿੰਦੋ 'ਤਸੀਲਦਾਰਨੀ’ ਅਤੇ 'ਯਮਲਾ' 'ਚ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਦੇਖਣਾ ਹੋਵੇਗਾ ਆਪਣੀ ਅਦਾਕਾਰੀ ਨਾਲ ਰਾਜਵੀਰ ਜਵੰਦਾ ਦਰਸ਼ਕਾਂ ਦਾ ਦਿਲ ਕਿੰਨ੍ਹਾ ਕੁ ਜਿੱਤਦੇ ਹਨ।