ਰਮਾਇਣ ‘ਚ ਰਾਮ ਦੀ ਭੂਮਿਕਾ ਨਾਲ ਮਸ਼ਹੂਰ ਹੋਏ ਅਰੁਣ ਗੋਵਿਲ ਨੇ ਖਰੀਦੀ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਵਧਾਈ

written by Shaminder | June 09, 2022

ਟੀਵੀ ਸੀਰੀਅਲ ਰਮਾਇਣ ਦੇ ਨਾਲ ਮਸ਼ਹੂਰ ਹੋਏ ਅਰੁਣ ਗੋਵਿਲ (Arun Govil) ਅਕਸਰ ਸ਼ੋਸਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕਰਦੇ ਹੋਏ ਪ੍ਰਸ਼ੰਸਕਾਂ ਦੇ ਨਾਲ ਖੁਸ਼ ਖਬਰੀ ਸਾਂਝੀ ਕੀਤੀ ਹੈ।ਦਰਅਸਲ ਅਦਾਕਾਰ ਨੇ ਬੀਤੇ ਦਿਨ ਲਗਜਰੀ ਕਾਰ ਖਰੀਦੀ ਹੈ ।

arun govil,-min image From google

ਹੋਰ ਪੜ੍ਹੋ : ਰਾਮਾਇਣ ਵਿੱਚ ‘ਸੁਗਰੀਵ’ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦਾ ਹੋਇਆ ਦਿਹਾਂਤ, ‘ਰਾਮ’ ਅਰੁਣ ਗੋਵਿਲ ਨੇ ਦੁੱਖ ਦਾ ਕੀਤਾ ਪ੍ਰਗਟਾਵਾ

ਜਿਸ ਦੀ ਜਾਣਕਾਰ ਉਹਨਾਂ ਨੇ ਖੁਦ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਦਿੱਤੀ ਹੈ । ਅਰੂਣ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਤੇ ਉਹਨਾਂ ਦੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ ।ਟੀਵੀ ਅਦਾਕਾਰ ਅਰੂਣ ਨੇ ਮਰਸਡੀਜ਼ ਕਾਰ ਖਰੀਦੀ ਹੈ । ਉਹਨਾਂ ਨੇ ਨਵੀਂ ਕਾਰ ਨਾਲ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ 'ਰੱਬ ਦੀ ਕਿਰਪਾ ਨਾਲ ਪਰਿਵਾਰ ਵਿੱਚ ਨਵਾਂ ਵਾਹਨ ਆਇਆ ਹੈ ।

Arun Govil with deepika image From google

ਹੋਰ ਪੜ੍ਹੋ : ਰਾਮ ਚੰਦਰ ਜੀ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਨੂੰ  ਕਿਰਦਾਰ ਪਾਉਣ ਲਈ ਛੱਡਣੀਆਂ ਪਈਆਂ ਸਨ ਕਈ ਬੁਰੀਆਂ ਆਦਤਾਂ

ਤੁਹਾਡੇ ਸਾਰਿਆਂ ਤੋਂ ਆਸਿਰਵਾਦ ਦੀ ਆਸ ਕਰਦਾ ਹਾਂ ।' ਵੀਡੀਓ ਵਿੱਚ ਅਰੂਣ ਦੇ ਨਾਲ ਉਹਨਾਂ ਦੀ ਪਤਨੀ ਵੀ ਦਿਖਾਈ ਦੇ ਰਹੀ ਹੈ । ਇਹ ਜੋੜੀ ਨਵੀਂ ਕਾਰ ਤੋਂ ਕੱਪੜਾ ਹਟਾਉਂਦੇ ਹੋਏ ਨਜ਼ਰ ਆ ਰਿਹਾ ਹੈ । ਜਿਸ ਤੋਂ ਬਾਅਦ ਉਹਨਾਂ ਨੂੰ ਕਾਰ ਬਨਾਉਣ ਵਾਲੀ ਕੰਪਨੀ ਦਾ ਕਰਮਚਾਰੀ ਨਵੀਂ ਕਾਰ ਦੀ ਚਾਬੀ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ।

Arun Govil ,,,-

ਜਿਸ ਤੋਂ ਬਾਅਦ ਅਰੂਣ ਪੂਜਾ ਕਰਵਾਉਂਦੇ ਹਨ । ਇਸ ਵੀਡੀਓ ਤੇ ਅਰੂਣ ਦੇ ਪ੍ਰਸ਼ੰਸਕ ਮਜ਼ੇਦਾਰ ਕਮੈਂਟ ਵੀ ਕਰ ਰਹੇ ਹਨ ਤੇ ਉਹਨਾਂ ਨੂੰ ਨਵੀਂ ਕਾਰ ਦੀਆਂ ਵਧਾਈਆਂ ਦੇ ਰਹੇ ਹਨ । ਕੁਝ ਲੋਕ ਲਿਖ ਰਹੇ ਹਨ ਕਿ ਪ੍ਰਭੂ ਰਾਮ ਨੂੰ ਨਵੀਂ ਕਾਰ ਦੀਆਂ ਸੁਭਕਾਮਨਾਵਾਂ । ਇਸ ਤਰ੍ਹਾਂ ਹੋਰ ਬਹੁਤ ਸਾਰੇ ਲੋਕ ਆਪਣਾ ਆਪਣਾ ਪ੍ਰਤੀਕਰਮ ਦੇ ਰਹੇ ਹਨ ।

 

View this post on Instagram

 

A post shared by Arun Govil (@siyaramkijai)

You may also like