ਰਾਨੂ ਮੰਡਲ ਨੇ ਦੁਲਹਨ ਬਣ ਕੇ ਗਾਇਆ ਕੱਚਾ ਬਦਾਮ, ਦੇਖੋ ਵਾਇਰਲ ਵੀਡੀਓ

written by Lajwinder kaur | April 15, 2022

ਸੋਸ਼ਲ ਮੀਡੀਆ 'ਚੇ ਇੱਕ ਗੀਤ ਵਾਇਰਲ ਹੋਣ ਤੋਂ ਬਾਅਦ ਫੇਮਸ ਹੋਈ ਰਾਨੂ ਮੰਡਲ Ranu Mandal ਇੱਕ ਵਾਰ ਫਿਰ ਤੋਂ ਚਰਚਾ ਚ ਆ ਗਈ ਹੈ। ਰਾਨੂ ਮੰਡਲ ਦੀ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਦੁਲਹਨ ਵਾਲੀ ਲੁੱਕ ‘ਚ ਨਜ਼ਰ ਆ ਰਹੀ ਹੈ। ਫੇਸਬੁੱਕ ਅਤੇ ਯੂਟਿਊਬ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਰਾਨੂ ਮੰਡਲ ਨੂੰ ਲਾਲ ਰੰਗ ਦੀ ਸਾੜ੍ਹੀ ਅਤੇ ਗਹਿਣਿਆਂ 'ਚ ਬੰਗਾਲੀ ਦੁਲਹਨ ਦੇ ਰੂਪ 'ਚ ਦਿਖਾਈ ਦੇ ਰਹੀ ਹੈ। ਇਸ ਵੀਡੀਓ ਉੱਤੇ ਪ੍ਰਸ਼ੰਸਕ ਮਜ਼ੇਦਾਰ ਕਮੈਂਟ ਕਰ ਰਹੇ ਹਨ। ਲੋਕ ਜ਼ਿਆਦਾਤਰ ਹਾਸੇ ਵਾਲੇ ਹੀ ਇਮੋਜ਼ੀ ਹੀ ਪੋਸਟ ਕਰ ਰਹੇ ਹਨ।

Ranu Mondal trolled for singing 'Kacha Badam'; netizens say, 'How to unsee this?' Image Source: Instagram

ਹੋਰ ਪੜ੍ਹੋ : ਲਓ ਜੀ ਰਣਬੀਰ ਤੇ ਆਲੀਆ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

ਇਸ ਵੀਡੀਓ 'ਚ ਉਹ ਦੁਲਹਣ ਬਣੀ ਵਾਇਰਲ ਬੰਗਾਲੀ ਗੀਤ ਕੱਚਾ ਬਦਾਮ Kacha Badam  ਗਾਉਂਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਪੱਛਮੀ ਬੰਗਾਲ ਦੇ ਮੂੰਗਫਲੀ ਵੇਚਣ ਵਾਲੇ ਭੁਬਨ ਬਦਿਆਕਰ ਦਾ ਇਹ ਗੀਤ ਕੁਝ ਦਿਨ ਪਹਿਲਾਂ ਆਨਲਾਈਨ ਟ੍ਰੈਂਡ ਕਰ ਰਿਹਾ ਸੀ। ਇਸ ਵਾਇਰਲ ਗੀਤ ਉੱਤੇ ਦਰਸ਼ਕਾਂ ਅਤੇ ਕਲਾਕਾਰਾਂ ਵੱਲੋਂ ਰੀਲਾਂ ਬਣਾਈਆਂ ਗਈਆਂ ਸਨ।

Ranu Mondal trolled for singing 'Kacha Badam'; netizens say, 'How to unsee this?' Image Source: Instagram

ਹੋਰ ਪੜ੍ਹੋ : ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼

ਤੁਹਾਨੂੰ ਦੱਸ ਦੇਈਏ ਕਿ ਰਾਨੂ ਮੰਡਲ ਉਹੀ ਔਰਤ ਹੈ ਜੋ ਸਾਲ 2019 ਵਿੱਚ ਇੱਕ ਵਾਇਰਲ ਹੋਏ ਗੀਤ ਦੇ ਨਾਲ ਚਰਚਾ ਚ ਆਈ ਸੀ। ਇਸ ਵੀਡੀਓ ਚ ਰਾਨੂ ‘ਏਕ ਪਿਆਰ ਕਾ ਨਗਮਾ ਹੈ’ ਗੀਤ ਗਾਇਆ ਸੀ, ਜਿਸ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ। ਉਹ ਅਚਾਨਕ ਏਨੀਂ ਮਸ਼ਹੂਰ ਹੋ ਗਈ ਸੀ, ਜਿਸ ਕਰਕੇ ਹਿਮੇਸ਼ ਰੇਸ਼ਮੀਆ ਨੇ ਆਪਣੀ ਫ਼ਿਲਮ ਚ ਰਾਨੂੰ ਮੰਡਲ ਤੋਂ ਗੀਤ ਗਵਾਇਆ ਸੀ।

 

 

View this post on Instagram

 

A post shared by Instant Bollywood (@instantbollywood)

You may also like