'83 Trailer: ਰਣਵੀਰ ਸਿੰਘ ਦੀ ਪਰਫਾਰਮੈਂਸ ਨੇ ਦਿੱਤੀ ਖੁਸ਼ੀ, ਵਿਦੇਸ਼ੀ ਧਰਤੀ 'ਤੇ ਜਿੱਤ ਦੀ ਕਹਾਣੀ ਦੇਖ ਪ੍ਰਸ਼ੰਸਕ ਹੋਏ ਖੁਸ਼

written by Lajwinder kaur | November 30, 2021

ਡਾਇਰੈਕਟਰ ਕਬੀਰ ਖ਼ਾਨ Kabir Khan ਦੀ ਮੋਸਟ ਅਵੇਟਡ ਫ਼ਿਲਮ '83  ('83 Trailer) ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜੀ ਹਾਂ ਰਣਵੀਰ ਸਿੰਘ Ranveer Singhਦੀ ਫ਼ਿਲਮ '83 ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਪ੍ਰਸ਼ੰਸਕਾਂ ਦਾ ਇਹ ਇੰਤਜ਼ਾਰ ਹੋਰ ਜ਼ਿਆਦ ਵੱਧ ਗਿਆ ਹੈ ਜਦੋਂ ਤੋਂ ਉਨ੍ਹਾਂ ਨੇ 83 ਦਾ ਟ੍ਰੇਲਰ ਦੇਖ ਲਿਆ ਹੈ। 1983 ਦੇ ਵਿਸ਼ਵ ਕੱਪ ਜਿੱਤ ਦੀ ਕਹਾਣੀ 'ਤੇ ਆਧਾਰਿਤ ਫਿਲਮ 83 ਦਾ ਟ੍ਰੇਲਰ ਦਰਸ਼ਕਾਂ ਦੀ ਦੇ ਰੁਬਰੂ ਹੋ ਗਿਆ ਹੈ।

ਹੋਰ ਪੜ੍ਹੋ :  ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

inside image of 83 movie ranveer singh image source- youtube

ਰਣਵੀਰ ਸਿੰਘ ਦੀ ਫ਼ਿਲਮ '83' ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਛਾਇਆ ਪਿਆ ਹੈ। 3 ਮਿੰਟ 49 ਸਕਿੰਟ ਦਾ ਟ੍ਰੇਲਰ ਦੇਖ ਕੇ ਤੁਹਾਡਾ ਸਿਰ ਵੀ ਮਾਣ ਨਾਲ ਉੱਚਾ ਹੋ ਜਾਵੇਗਾ। ਟ੍ਰੇਲਰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੇ ਖਿਡਾਰੀਆਂ ਨੇ ਦੇਸ਼ ਦਾ ਮਾਣ ਅਤੇ ਮਾਣ ਵਧਾਉਣ ਲਈ ਵਿਦੇਸ਼ੀ ਧਰਤੀ 'ਤੇ ਕਿੰਨੀ ਮਿਹਨਤ ਕੀਤੀ ਹੈ। ਫ਼ਿਲਮ ਦਾ ਟ੍ਰੇਲਰ ਬਹੁਤ ਹੀ ਸ਼ਾਨਦਾਰ ਹੈ ਜਿਸ ‘ਚ ਦੇਸ਼ਭਗਤੀ, ਜਜ਼ਬਾਤ, ਜਿੱਤ-ਹਾਰ, ਖੁਸ਼ੀ-ਗਮੀ ਤੇ ਪਿਆਰ ਦੇ ਰੰਗਾਂ ਨਾਲ ਭਰਿਆ ਹੋਇਆ ਹੈ। ਜਜ਼ਬਾਤ ਅਤੇ ਐਕਸ਼ਨ ਨਾਲ ਭਰੇ ਵਿਸ਼ਵ ਕੱਪ ਦੀ ਜਿੱਤ ਦੀ ਕਹਾਣੀ ਦੀ ਝਲਕ ਦੇਖ ਕੇ ਦਰਸ਼ਕਾਂ ਦੇ ਰੌਗਟੇ ਖੜ੍ਹੇ ਹੋ ਗਏ ਨੇ।

ਹੋਰ ਪੜ੍ਹੋ : ਸਲਮਾਨ ਦੇ ਪ੍ਰਸ਼ੰਸਕਾਂ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, ਸਿਨੇਮਾ ਹਾਲ 'ਚ ਚਲਾਏ ਪਟਾਕੇ, ਅਦਾਕਾਰ ਨੇ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਕੀਤੀ ਇਹ ਖ਼ਾਸ ਅਪੀਲ

ranveer singh 83 trailer image source- youtube

ਕਬੀਰ ਖਾਨ ਦੁਆਰਾ ਨਿਰਦੇਸ਼ਤ, '83' 1983 ਦੇ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦੀ ਇਤਿਹਾਸਕ ਜਿੱਤ 'ਤੇ ਅਧਾਰਤ ਹੈ। ਫਿਲਮ 'ਚ ਰਣਵੀਰ ਸਿੰਘ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਦਾ ਕਿਰਦਾਰ ਨਿਭਾਅ ਰਹੇ ਹਨ। ਐਮੀ ਵਿਰਕ ਜੋ ਕਿ ਫ਼ਿਲਮ ਮਹਾਨ ਖਿਡਾਰੀ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਉੱਧਰ ਪੰਜਾਬੀ ਗਾਇਕ ਹਾਰਡੀ ਸੰਧੂ ਮਹਾਨ ਖਿਡਾਰੀ ਮਦਨ ਲਾਲ ਦੇ ਕਿਰਦਾਰ ਚ ਨਜ਼ਰ ਆਉਣਗੇ। ਜਦਕਿ ਦੀਪਿਕਾ ਪਾਦੁਕੋਣ ਫ਼ਿਲਮ 'ਚ ਕਪਿਲ ਦੇਵ ਦੀ ਪਤਨੀ ਰੋਮੀ ਭਾਟੀਆ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫ਼ਿਲਮ ਚ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਮਹੀਨੇ 24 ਦਸੰਬਰ ਨੂੰ ਰਿਲੀਜ਼ ਹੋਵੇਗੀ।

 

You may also like