ਲਓ ਜੀ ਬਾਦਸ਼ਾਹ ਹੁਣ ਵੱਡੇ ਪਰਦੇ 'ਤੇ ਇਸ ਐਕਟ੍ਰੈੱਸ ਨਾਲ ਬਾਲੀਵੁੱਡ 'ਚ ਕਰਨ ਜਾ ਰਹੇ ਨੇ ਐਕਟਿੰਗ ਡੈਬਿਊ

Written by  Aaseen Khan   |  February 11th 2019 05:07 PM  |  Updated: February 11th 2019 05:07 PM

ਲਓ ਜੀ ਬਾਦਸ਼ਾਹ ਹੁਣ ਵੱਡੇ ਪਰਦੇ 'ਤੇ ਇਸ ਐਕਟ੍ਰੈੱਸ ਨਾਲ ਬਾਲੀਵੁੱਡ 'ਚ ਕਰਨ ਜਾ ਰਹੇ ਨੇ ਐਕਟਿੰਗ ਡੈਬਿਊ

ਲਓ ਜੀ ਬਾਦਸ਼ਾਹ ਹੁਣ ਵੱਡੇ ਪਰਦੇ 'ਤੇ ਇਸ ਐਕਟ੍ਰੈੱਸ ਨਾਲ ਬਾਲੀਵੁੱਡ 'ਚ ਕਰਨ ਜਾ ਰਹੇ ਨੇ ਐਕਟਿੰਗ ਡੈਬਿਊ : ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਬਾਦਸ਼ਾਹ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਗਾਣੇ ਦੇਣ ਤੋਂ ਬਾਅਦ ਹੁਣ ਆਪਣੀ ਅਦਾਕਾਰੀ ਦਾ ਹੁਨਰ ਵੀ ਸਰੋਤਿਆਂ ਅੱਗੇ ਪੇਸ਼ ਕਰਦੇ ਨਜ਼ਰ ਆਉਣ ਵਾਲੇ ਹਨ। ਬਾਦਸ਼ਾਹ ਬਾਲੀਵੁੱਡ ਐਕਟ੍ਰੈੱਸ ਸੋਨਾਕਸ਼ੀ ਸਿਨਹਾ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ।

ਹੋਰ ਵੇਖੋ : ਰਣਵੀਰ ਸਿੰਘ ਨੇ ‘ਦੂਰੀ’ ਗੀਤ ਦੇ ਨਾਲ ਸਭ ਨੂੰ ਕੀਤਾ ਭਾਵੁਕ, ਦੇਖੋ ਵੀਡੀਓ

ਜਿਸ ਬਾਰੇ ਉਹਨਾਂ ਆਪਣੇ ਸ਼ੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ। ਫਿਲਮ ਦਾ ਨਿਰਦੇਸ਼ਨ ਸ਼ਿਲਪੀ ਦਾਸ ਗੁਪਤਾ ਕਰਨਗੇ। ਜਿੱਥੇ ਬਾਦਸ਼ਾਹ ਲਈ ਇਹ ਐਕਟਿੰਗ ਦਾ ਪਹਿਲਾ ਮੌਕਾ ਹੋਵੇਗਾ, ਉੱਥੇ ਹੀ ਸ਼ਿਲਪੀ ਵੀ ਪਹਿਲੀ ਵਾਰ ਕਿਸੇ ਫਿਲਮ ਦਾ ਨਿਰਦੇਸ਼ਨ ਕਰੇਗੀ। ਫਿਲਮ 'ਚ ਸੋਨਾਕਸ਼ੀ ਅਤੇ ਬਾਦਸ਼ਾਹ ਤੋਂ ਇਲਾਵਾ ਵਰੁਣ ਸ਼ਰਮਾ, ਅੰਨੂ ਕਪੂਰ, ਕੁਲਭੂਸ਼ਣ ਖਰਬੰਦਾ ਅਤੇ ਨਾਦਿਰਾ ਬੱਬਰ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

Badshah bollywood acting debut with sonakshi Badshah bollywood acting debut with sonakshi

ਰਿਪੋਰਟਸ ਦੀਆਂ ਮੰਨੀਏ ਤਾਂ ਬਾਦਸ਼ਾਹ ਫਿਲਮ 'ਚ ਇੱਕ ਸਿੰਗਰ ਦਾ ਕਿਰਦਾਰ ਨਿਭਾਉਣਗੇ। ਉਨ੍ਹਾਂ ਦਾ ਕਿਰਦਾਰ ਪੂਰੀ ਤਰ੍ਹਾਂ ਨਾਲ ਪੰਜਾਬੀ ਹੋਣ ਵਾਲਾ ਹੈ। ਖਬਰਾਂ ਦੇ ਮੁਤਾਬਕ ਬਾਦਸ਼ਾਹ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਉਹ ਐਕਟਿੰਗ ਕਰਨ ਨੂੰ ਲੈ ਕੇ ਥੋੜ੍ਹੇ ਨਰਵਸ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਨਾਕਸ਼ੀ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਹ ਰਿਲੈਕਸ ਮਹਿਸੂਸ ਕਰਦੇ ਹਨ।ਕਿਉਂਕਿ ਸੋਨਾਕਸ਼ੀ ਅਤੇ ਬਾਦਸ਼ਾਹ ਚੰਗੇ ਦੋਸਤ ਵੀ ਹਨ ਇਸ ਲਈ ਉਹਨਾਂ ਨੂੰ ਇਕੱਠਿਆਂ ਕੰਮ ਕਰਦੇ ਦੇਖਣਾ ਰੋਚਕ ਹੋਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network