ਮਾਂ-ਪੁੱਤ ਦਾ ਇਹ ਕਿਊਟ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਮੰਮੀ ਰਵਨੀਤ ਛੋਟੇ ਪੁੱਤਰ ਗੁਰਬਾਜ਼ ‘ਤੇ ਲਾਡ ਲਡਾਉਂਦੀ ਆਈ ਨਜ਼ਰ

Written by  Lajwinder kaur   |  April 13th 2022 05:44 PM  |  Updated: April 13th 2022 05:46 PM

ਮਾਂ-ਪੁੱਤ ਦਾ ਇਹ ਕਿਊਟ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਮੰਮੀ ਰਵਨੀਤ ਛੋਟੇ ਪੁੱਤਰ ਗੁਰਬਾਜ਼ ‘ਤੇ ਲਾਡ ਲਡਾਉਂਦੀ ਆਈ ਨਜ਼ਰ

ਸੋਸ਼ਲ ਮੀਡੀਆ ਉੱਤੇ ਕੁਝ ਨਾ ਕੁਝ ਨਵਾਂ ਵਾਇਰਲ ਹੁੰਦਾ ਰਹਿੰਦਾ ਹੈ। ਕੁਝ ਵੀਡੀਓਜ਼ ਅਜਿਹੀਆਂ ਹੁੰਦੀਆਂ ਨੇ ਜੋ ਦਿਲ ਨੂੰ ਛੂਹ ਜਾਂਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ । ਜੀ ਹਾਂ ਇਹ ਵੀਡੀਓ ਹੈ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਤੇ ਪੁੱਤਰ ਗੁਰਬਾਜ਼ ਗਰੇਵਾਲ ਦਾ, ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਆਲੀਆ-ਰਣਬੀਰ ਦੇ ਵਿਆਹ ਤੋਂ ਪਹਿਲਾਂ ਨੀਤੂ ਕਪੂਰ ਨੇ ਸ਼ੇਅਰ ਕੀਤੀ ਆਪਣੀ ਮੰਗਣੀ ਦੀ ਫੋਟੋ, ਨਾਲ ਹੀ ਲਿਖਿਆ ਖ਼ਾਸ ਸੁਨੇਹਾ

gurbaaz latest video

ਇਸ ਵੀਡੀਓ ‘ਚ ਗੁਰਬਾਜ਼ ਗਰੇਵਾਲ Gurbaaz Grewal ਆਪਣੀ ਮੰਮੀ ਦੇ ਨਾਲ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਰਵਨੀਤ ਗਰੇਵਾਲ ਆਪਣੇ ਛੋਟੇ ਪੁੱਤਰ ਉੱਤੇ ਲਾਡ ਲਡਾਉਂਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਗੁਰਬਾਜ਼ ਨੂੰ ਗੋਦੀ ਚੁੱਕਿਆ ਹੋਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਰ ਕਿਸੇ ਨੂੰ ਮਾਂ-ਪੁੱਤ ਦਾ ਇਹ ਕਿਊਟ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਚਾਰ ਚੰਨ ਲਗਾ ਰਿਹਾ ਹੈ ਹਾਲ ਹੀ ‘ਚ ਮਾਂ ਫ਼ਿਲਮ ਦਾ ਰਿਲੀਜ਼ ਹੋਇਆ ਗੀਤ ‘ਰੱਬ ਦਾ ਰੂਪ’ । ਜੀ ਹਾਂ ਮਾਂ ਫ਼ਿਲਮ ਗਿੱਪੀ ਗਰੇਵਾਲ ਦੀ ਆਉਣ ਵਾਲੀ ਨਵੀਂ ਫ਼ਿਲਮ ਹੈ ਜੋ ਕਿ 6 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Gurbaaz Grewal

ਹੋਰ ਪੜ੍ਹੋ : ਰਣਬੀਰ-ਆਲੀਆ ਦੀ ਮਹਿੰਦੀ-ਹਲਦੀ-ਸੰਗੀਤ ਸਮਾਰੋਹ ‘ਚ ਸ਼ਾਮਿਲ ਹੋਣ ਪਹੁੰਚੇ ਕਰਨ ਜੌਹਰ, ਕਰੀਨਾ ਕਪੂਰ ਤੇ ਕਈ ਹੋਰ ਨਾਮੀ ਹਸਤੀਆਂ

ਦੱਸ ਦਈਏ ਗੁਰਬਾਜ਼ ਗਰੇਵਾਲ ਗਿੱਪੀ ਗਰੇਵਾਲ ਤੇ ਰਵਨੀਤ ਗਰੇਵਾਲ ਦਾ ਤੀਜਾ ਪੁੱਤਰ ਹੈ, ਜਿਸ ਦਾ ਜਨਮ ਸਾਲ 2019 ‘ਚ ਹੋਇਆ ਸੀ। ਗੁਰਬਾਜ਼ ਤੋਂ ਇਲਾਵਾ ਉਨ੍ਹਾਂ ਦੇ ਦੋ ਹੋਰ ਪੁੱਤਰ ਏਕਮ ਤੇ ਸ਼ਿੰਦਾ ਹਨ। ਸੋਸ਼ਲ ਮੀਡੀਆ ਉੱਤੇ ਗੁਰਬਾਜ਼ ਗਰੇਵਾਲ ਦੀਆਂ ਵੀਡੀਓਜ਼ ਨੂੰ ਦਰਸ਼ਕਾਂ ਖੂਬ ਪਸੰਦ ਕਰਦੇ ਹਨ।

You May Like This
DOWNLOAD APP


© 2023 PTC Punjabi. All Rights Reserved.
Powered by PTC Network