ਦੇਖੋ ਵੀਡੀਓ : ਗਾਇਕ ਰੇਸ਼ਮ ਸਿੰਘ ਅਨਮੋਲ ਆਪਣੇ ਨਵੇਂ ਗੀਤ ‘ਮੇਰੀ ਮਾਂ’ ਦੇ ਨਾਲ ਕਰ ਰਹੇ ਨੇ ਹਰ ਇੱਕ ਨੂੰ ਭਾਵੁਕ

written by Lajwinder kaur | September 08, 2021

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ  (Resham Singh Anmol) ਆਪਣੇ ਨਵੇਂ ਗੀਤ ਮੇਰੀ ਮਾਂ Meri Maa ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਇਸ ਗੀਤ ਨੂੰ ਉਨ੍ਹਾਂ  ਪ੍ਰਦੇਸ਼ ਚ ਵੱਸਦੇ ਪੰਜਾਬੀ ਨੌਜਵਾਨਾਂ ਦੇ ਪੱਖ ਤੋਂ ਗਾਇਆ ਹੈ। ਜੋ ਕਿ ਹੱਡ ਭੰਨਵੀਂ ਮਿਹਨਤ ਕਰਕੇ ਵਿਦੇਸ਼ਾਂ ‘ਚ ਕੰਮ ਕਰਦੇ ਹਨ । ਇਨ੍ਹਾਂ ਹਲਾਤਾਂ ‘ਚ ਨੌਜਵਾਨਾਂ ਨੂੰ ਆਪਣੀ ਮਾਵਾਂ ਯਾਦ ਆਉਂਦੀਆਂ ਨੇ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਗੀਤ ‘Black & White’ ਦੇ ਚੇਲੈਂਜ ਨੂੰ ਪੂਰਾ ਕਰਨ ਦੇ ਚੱਕਰ ‘ਚ ਆਪਣੇ ਸਾਥੀ ਦਾ ਕੀਤਾ ਬੁਰਾ ਹਾਲ, ਦੇਖੋ ਵੀਡੀਓ

inside image of resham singh anmol new song meri maa image source- youtube

ਗੀਤ ‘ਚ ਦੇਖਿਆ ਗਿਆ ਹੈ ਕਿ ਕਿਵੇਂ ਪੰਜਾਬੀ ਨੌਜਵਾਨ ਮਜ਼ਬੂਰੀ ‘ਚ ਵਿਦੇਸ਼ਾਂ ਵੱਲ ਦਾ ਰੁਖ ਕਰਦੇ ਨੇ। ਬਾਹਰ ਜਾਣ ਲਈ ਨੌਜਵਾਨ ਡੌਂਕੀ ਵਰਗੇ ਵੱਡੇ-ਵੱਡੇ ਰਿਸਕ ਵੀ ਲੈਂਦੇ ਨੇ। ਵਿਦੇਸ਼ ‘ਚ ਵੱਸਦੇ ਪੰਜਾਬੀਆਂ ਦੇ ਦਰਦ ਨੂੰ ਬਿਆਨ ਕਰਦਾ ਹੋਇਆ ਇਹ ਗੀਤ ਹਰ ਇੱਕ ਨੂੰ ਭਾਵੁਕ ਕਰ ਰਿਹਾ ਹੈ । ਇਸ ਗੀਤ ਦੇ ਬੋਲ ਜ਼ੈਲਦਾਰ ਪ੍ਰਗਟ ਸਿੰਘ ਨੇ ਲਿਖੇ ਨੇ ਤੇ ਮਿਊਜ਼ਿਕ SYNK ਨੇ ਦਿੱਤਾ ਹੈ। Shar S ਅਤੇ Anil Sharma ਨੇ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ। ਟੀ-ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।

inside image of resham singh anmol from new song meri maa

ਹੋਰ ਪੜ੍ਹੋ : ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਏ ਨੇ ਏਕਮ ਕਾਰ ਸ਼ਬਦ ਦੇ ਨਾਲ ਆਪਣੇ ਪੁੱਤਰ ਦੇ ਨਾਂਅ ਕੀਤਾ ਰਵੀਲ

ਜੇ ਗੱਲ ਕਰੀਏ ਰੇਸ਼ਮ ਸਿੰਘ ਅਨਮੋਲ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਨ੍ਹਾਂ ਦੇ ਜ਼ਿਆਦਾਤਰ ਗੀਤਾਂ ‘ਚ ਪਿੰਡਾਂ ਅਤੇ ਖੇਤੀ ਦੀਆਂ ਝਲਕ ਦੇਖਣ ਨੂੰ ਮਿਲਦੀ ਹੈ।

0 Comments
0

You may also like