BCCI ਦੀ ਮੈਡੀਕਲ ਟੀਮ ਰਿਸ਼ਭ ਪੰਤ ਦੀ ਸਿਹਤ ਬਾਰੇ ਜਾਰੀ ਕੀਤਾ ਹੈਲਥ ਅਪਡੇਟ,ਪਲਾਸਟਿਕ ਸਰਜਰੀ ਲਈ ਕੀਤਾ ਜਾ ਸਕਦਾ ਹੈ ਦਿੱਲੀ ਏਅਰਲਿਫਟ

written by Pushp Raj | December 31, 2022 01:50pm

Rishabh Pant Health Update: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਬੀਤੇ ਦਿਨ ਇੱਕ ਸੜਕ ਹਾਦਸੇ ਵਿੱਚ ਵਾਲ-ਵਾਲ ਬਚ ਗਏ। ਪੀਐਮ ਮੋਦੀ ਨੇ ਅੱਜ ਰਿਸ਼ਭ ਪੰਤ ਦੀ ਮਾਂ ਨਾਲ ਉਨ੍ਹਾਂ ਦੀ ਸਥਿਤੀ ਬਾਰੇ ਜਾਣਨ ਲਈ ਗੱਲ ਕੀਤੀ। ਇਸ ਹਾਦਸੇ 'ਚ ਪੰਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹੁਣ BCCI ਦੀ ਮੈਡੀਕਲ ਟੀਮ ਰਿਸ਼ਭ ਪੰਤ ਦੀ ਸਿਹਤ ਬਾਰੇ ਹੈਲਥ ਅਪਡੇਟ ਜਾਰੀ ਕੀਤਾ ਹੈ।

ਦੱਸ ਦਈਏ ਕਿ ਨਵਾਂ ਸਾਲ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ ਰਿਸ਼ਭ ਪੰਤ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਰਿਸ਼ਭ ਪੰਤ ਦੁਬਈ ਤੋਂ ਭਾਰਤ ਪਰਤੇ ਸੀ ਅਤੇ ਆਪਣੀ ਮਾਂ ਨੂੰ ਸਰਪ੍ਰਾਈਜ਼ ਦੇਣ ਲਈ ਦਿੱਲੀ ਤੋਂ ਰੁੜਕੀ ਜਾ ਰਹੇ ਸੀ।

ਪੁਲਿਸ ਮੁਤਾਬਕ ਪੰਤ ਦੀ ਕਾਰ ਦੀ ਰਫਤਾਰ ਕੁਝ ਜ਼ਿਆਦਾ ਸੀ ਅਤੇ ਇਸ ਦੌਰਾਨ ਉਨ੍ਹਾਂ ਨੀਂਦ ਆ ਗਈ। ਹਾਦਸੇ ਤੋਂ ਬਾਅਦ ਪੰਤ ਦੀ ਕਾਰ ਨੂੰ ਅੱਗ ਲੱਗ ਗਈ ਅਤੇ ਉਹ ਸ਼ੀਸ਼ਾ ਤੋੜ ਕੇ ਬਾਹਰ ਆ ਗਏ। ਉਨ੍ਹਾਂ ਦਾ ਹਾਦਸਾ ਰੁੜਕੀ ਨੇੜੇ ਮੁਹੰਮਦਪੁਰ ਜਾਟ ਇਲਾਕੇ ਵਿੱਚ ਵਾਪਰਿਆ।

ਹਰਿਆਣਾ ਰੋਡਵੇਜ਼ ਦੇ ਬੱਸ ਡਰਾਈਵਰ ਅਤੇ ਕੰਡਕਟਰ ਦੀ ਮਦਦ ਨਾਲ ਰਿਸ਼ਭ ਪੰਤ ਦੀ ਜਾਨ ਬਚ ਗਈ, ਜਿਨ੍ਹਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਰਿਸ਼ਭ ਪੰਤ ਦਾ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਪੰਤ ਖਤਰੇ ਤੋਂ ਬਾਹਰ ਹਨ ਅਤੇ ਗੱਲਬਾਤ ਕਰ ਰਹੇ ਹਨ।

ਬੀਸੀਸੀਆਈ ਦੀ ਮੈਡੀਕਲ ਟੀਮ ਦੇਹਰਾਦੂਨ ਦੇ ਮੈਕਸ ਹਸਪਤਾਲ ਨਾਲ ਲਗਾਤਾਰ ਸੰਪਰਕ ਵਿੱਚ ਹੈ। BCCI ਸਕੱਤਰ ਜੈ ਸ਼ਾਹ ਨੇ ਖੁਦ ਪੰਤ ਦੀ ਮਾਂ ਨਾਲ ਫੋਨ 'ਤੇ ਗੱਲ ਕੀਤੀ ਅਤੇ ਕ੍ਰਿਕਟਰ ਦਾ ਹਾਲ-ਚਾਲ ਜਾਣਿਆ। ਬੀਸੀਸੀਆਈ ਮੁਤਾਬਕ ਪੰਤ ਦੇ ਸਿਰ ਵਿੱਚ ਮਾਮੂਲੀ ਸੱਟ ਲੱਗੀ ਹੈ। ਐਮਆਰਆਈ ਤੋਂ ਪਤਾ ਲੱਗਾ ਹੈ ਕਿ ਪੰਤ ਦੀ ਸੱਜੀ ਲੱਤ ਦਾ ਲਿਗਾਮੈਂਟ ਫੱਟ ਗਿਆ ਹੈ। ਇਸ ਤੋਂ ਇਲਾਵਾ ਗੱਡੀ 'ਚ ਅੱਗ ਲੱਗਣ ਕਾਰਨ ਪਿੱਠ ਅਤੇ ਗਰਦਨ 'ਤੇ ਵੀ ਸੱਟਾਂ ਲੱਗਿਆਂ ਹਨ।

Image Source:Instagram

ਹੋਰ ਪੜ੍ਹੋ: ਦਿਹਾਂਤ ਤੋਂ ਬਾਅਦ ਕੈਟਰੀਨਾ ਕੈਫ ਨਾਲ ਵਾਇਰਲ ਹੋ ਰਹੀ ਤੁਨੀਸ਼ਾ ਸ਼ਰਮਾ ਦੀ ਤਸਵੀਰ

ਡੀਡੀਸੀਏ ਦੇ ਨਿਰਦੇਸ਼ਕ ਸ਼ਿਆਮ ਸ਼ਰਮਾ ਨੇ ਦੱਸਿਆ ਕਿ ਰਿਸ਼ਭ ਪੰਤ ਦੀ ਸਿਹਤ 'ਤੇ ਨਜ਼ਰ ਰੱਖਣ ਲਈ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ ਦੀ ਟੀਮ ਦੇਹਰਾਦੂਨ ਦੇ ਮੈਕਸ ਹਸਪਤਾਲ ਜਾ ਰਹੀ ਹੈ। ਜੇਕਰ ਲੋੜ ਪਈ ਤਾਂ ਉਨ੍ਹਾਂ ਨੂੰ ਦਿੱਲੀ ਸ਼ਿਫਟ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ, ਉਨ੍ਹਾਂ ਨੂੰ ਪਲਾਸਟਿਕ ਸਰਜਰੀ ਲਈ ਏਅਰਲਿਫਟ ਕਰਕੇ ਦਿੱਲੀ ਲਿਜਾਇਆ ਜਾ ਸਕਦਾ ਹੈ।

You may also like