ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਰਿਸ਼ੀ ਕਪੂਰ ਤੇ ਨੀਤੂ ਸਿੰਘ ਦੀ ਵੈਡਿੰਗ ਰਿਸੈਪਸ਼ਨ ਦਾ ਕਾਰਡ

Written by  Lajwinder kaur   |  May 04th 2020 05:31 PM  |  Updated: May 04th 2020 05:35 PM

ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਰਿਸ਼ੀ ਕਪੂਰ ਤੇ ਨੀਤੂ ਸਿੰਘ ਦੀ ਵੈਡਿੰਗ ਰਿਸੈਪਸ਼ਨ ਦਾ ਕਾਰਡ

ਕੁਝ ਦਿਨ ਪਹਿਲਾਂ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ । ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਨਾਲ ਪ੍ਰਸ਼ੰਸਕਾਂ ‘ਚ ਵੀ ਸੋਗ ਛਾਇਆ ਹੋਇਆ ਹੈ । ਰਿਸ਼ੀ ਕਪੂਰ ਦੇ ਨਾਲ ਜੁੜੀਆਂ ਪੁਰਾਣੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਨੇ । ਅਜਿਹੇ ‘ਚ ਰਿਸ਼ੀ ਕਪੂਰ ਤੇ ਨੀਤੂ ਸਿੰਘ ਦੇ ਵਿਆਹ ਦੀ ਰਿਸੈਪਸ਼ਨ ਦਾ ਕਾਰਡ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਉਨ੍ਹਾਂ ਦੀ ਰਿਸੈਪਸ਼ਨ ਪਾਰਟੀ ਸਾਲ 1980 ‘ਚ 23 ਜਨਵਰੀ ਨੂੰ ਹੋਈ ਸੀ । ਇਸ ਪਾਰਟੀ ਨੂੰ ਆਰ. ਕੇ ਸਟੂਡੀਓ ‘ਚ ਰੱਖਿਆ ਗਿਆ ਸੀ ।

ਰਿਸ਼ੀ ਕਪੂਰ ਨੇ ਹਿੰਦੀ ਜਗਤ ਨੂੰ ਬੌਬੀ, ਚਾਂਦਨੀ, ਦੀਵਾਨਾ, ਮੇਰਾ ਨਾਂ ਜੋਕਰ, ਨਾਗਿਨ, ਕਪੂਰ ਐਂਡ ਸਨਸ ਵਰਗੀਆਂ ਕਈ ਬਾਕਮਾਲ ਦੀਆਂ ਫ਼ਿਲਮਾਂ ਦਿੱਤੀਆਂ ਨੇ । ਉਹ ਆਪਣੇ ਪਿੱਛੇ ਪਤਨੀ ਨੀਤੂ ਸਿੰਘ, ਪੁੱਤਰ ਰਣਬੀਰ ਕੂਪਰ ਤੇ ਇੱਕ ਬੇਟੀ ਰਿਧਿਮਾ ਨੂੰ ਛੱਡ ਗਏ ਨੇ । ਦਿੱਲੀ ‘ਚ ਹੋਣ ਕਰਕੇ ਰਿਸ਼ੀ ਕਪੂਰ ਦੀ ਬੇਟੀ ਆਪਣੇ ਪਿਤਾ ਦੇ ਅੰਤਿਮ ਦਰਸ਼ਨ ਵੀ ਨਹੀਂ ਕਰ ਪਾਈ ਸੀ ।

ਕੈਂਸਰ ਨਾਲ ਪੀੜਤ ਰਿਸ਼ੀ ਕਪੂਰ ਨੇ ਅਖੀਰਲਾ ਸਾਹ 30 ਅਪ੍ਰੈਲ ਨੂੰ ਲਿਆ ਸੀ । ਲਾਕਡਾਊਨ ਦੇ ਚੱਲਦੇ ਉਨ੍ਹਾਂ ਦੀ ਅੰਤਿਮ ਸਸਕਾਰ ‘ਚ ਉਨ੍ਹਾਂ ਦੇ ਨੇੜੇ ਦੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network