ਇਸ ਕਿਕ੍ਰੇਟਰ ਦੇ ਛੱਕੇ ਨਾਲ ਜ਼ਖਮੀ ਹੋਈ ਛੋਟੀ ਬੱਚੀ, ਵੀਡੀਓ ਹੋਇਆ ਵਾਇਰਲ

written by Lajwinder kaur | July 13, 2022

England vs India: ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ, ਜਿੱਥੇ ਰੋਜ਼ਾਨਾ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਸੋਸ਼ਲ ਮੀਡੀਆ ਉੱਤੇ ਅਜਿਹਾ ਹੀ ਇੱਕ ਹੈਰਾਨ ਕਰ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਜੀ ਹਾਂ ਰੋਹਿਤ ਸ਼ਰਮਾ ਦੇ ਛੱਕੇ ਨਾਲ ਛੋਟੀ ਬੱਚੀ ਜ਼ਖਮੀ ਹੋ ਗਈ। ਕ੍ਰਿਕੇਟ ਦੇ ਮੈਦਾਨ ਤੋਂ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਜਾਣੋ ਕਾਲੇ ਹਿਰਨ ਦੇ ਮਾਮਲੇ 'ਚ ਸਲਮਾਨ ਖ਼ਾਨ ਨੂੰ ਕਿਉਂ ਸਬਕ ਸਿਖਾਉਣਾ ਚਾਹੁੰਦਾ ਸੀ ਲਾਰੈਂਸ ਬਿਸ਼ਨੋਈ?

viral video of rohit sharma

ਲੰਡਨ ਦੇ ਓਵਲ 'ਚ ਭਾਰਤ ਅਤੇ ਇੰਗਲੈਂਡ ਵਿਚਾਲੇ ਪਹਿਲੇ ਵਨਡੇ ਦੌਰਾਨ ਅਜਿਹੀ ਘਟਨਾ ਵਾਪਰੀ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਜਾਵੇਗਾ। ਇੰਗਲੈਂਡ ਵੱਲੋਂ ਦਿੱਤੇ 110 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਰੋਹਿਤ ਸ਼ਰਮਾ ਨੇ ਸਕਵੇਅਰ ਲੇਗ ਵੱਲ ਪੁਲ ਸ਼ਾਟ ਮਾਰਿਆ, ਜਦੋਂ ਗੇਂਦ ਮੈਦਾਨ ਨੂੰ ਪਾਰ ਕਰਦੇ ਹੋਏ ਸਟੇਡੀਅਮ ‘ਚ ਬੈਠੀ ਬੱਚੀ ਦੇ ਜਾ ਵੱਜੀ।

rohit sharma viral video

ਇਹ ਛੋਟੀ ਬੱਚੀ ਜ਼ਖਮੀ ਹੋ ਗਈ। ਇਸ ਘਟਨਾ ਤੋਂ ਬਾਅਦ ਕੁਝ ਸਮੇਂ ਲਈ ਮੈਚ ਰੋਕ ਦਿੱਤਾ ਗਿਆ, ਫਿਰ ਇੰਗਲੈਂਡ ਦਾ ਫਿਜ਼ੀਓ ਤੁਰੰਤ ਲੜਕੀ ਨੂੰ ਦੇਖਣ ਲਈ ਦੌੜ ਪਇਆ।

ਦੱਸ ਦਈਏ ਕਿ ਓਵਰ ਦੀ ਤੀਜੀ ਸ਼ਾਟ ਪਿੱਚ ਗੇਂਦ 'ਤੇ ਰੋਹਿਤ ਨੇ ਪੁਲ ਸ਼ਾਟ ਮਾਰਦੇ ਹੋਏ ਛੱਕਾ ਲਗਾਇਆ। ਰੋਹਿਤ ਛੱਕਾ ਮਾਰਨ ਤੋਂ ਬਾਅਦ ਮੁੜਿਆ ਅਤੇ ਧਵਨ ਵੱਲ ਤੁਰ ਪਿਆ। ਇਹ ਖੇਡ ਦੇ ਮੈਦਾਨ ਤੋਂ ਲੈ ਕੇ ਸਟੇਡੀਅਮ ਤੱਕ ਦਾ ਗੇਂਦ ਸਾਰਾ ਸਫਰ ਕੈਮਰਾਮੈਨ 'ਚ ਕੈਦ ਹੋ ਗਿਆ।

rohit sharma viral video

ਇਸ ਦੌਰਾਨ ਦੇਖਿਆ ਗਿਆ ਕਿ ਗੇਂਦ ਇੱਕ ਛੋਟੀ ਬੱਚੀ ਨੂੰ ਲੱਗੀ। ਰੋਂਦੀ ਹੋਈ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਚੁੱਕਿਆ ਅਤੇ ਸ਼ਾਂਤ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਇੰਗਲੈਂਡ ਦੇ ਹੋਰ ਖਿਡਾਰੀ ਬੱਚੀ ਨੂੰ ਦੇਖਦੇ ਰਹੇ ਅਤੇ ਮੈਚ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ।

ਕੁਝ ਸਕਿੰਟਾਂ ਬਾਅਦ ਇੰਗਲੈਂਡ ਦਾ ਫਿਜ਼ੀਓ ਕੁੜੀ ਵੱਲ ਦੌੜਦਾ ਦੇਖਿਆ ਗਿਆ। ਡਾਕਟਰ ਦੀ ਟੀਮ ਉਸ ਬੱਚੀ ਕੋਲ ਪੁੱਜ ਗਈ ਸੀ। ਰੋਹਿਤ ਨੇ ਉਸ ਨੂੰ ਦੇਖਿਆ ਅਤੇ ਉਸ ਤੋਂ ਬਾਅਦ ਹੀ ਮੈਚ ਦੁਬਾਰਾ ਸ਼ੁਰੂ ਹੋ ਸਕਿਆ।

 

You may also like