ਗਾਇਕ ਜੇ ਸਟਾਰ ਦਾ ਬੜਾ ਹੀ ਸੈਡ ਗੀਤ "ਰੁਕ ਜਾਣਾ" ਹੋਇਆ ਰਿਲੀਜ

Written by  Rajan Sharma   |  October 05th 2018 11:39 AM  |  Updated: October 05th 2018 11:39 AM

ਗਾਇਕ ਜੇ ਸਟਾਰ ਦਾ ਬੜਾ ਹੀ ਸੈਡ ਗੀਤ "ਰੁਕ ਜਾਣਾ" ਹੋਇਆ ਰਿਲੀਜ

ਪਿਆਰ ਬੜਾ ਕਰਦਾ ਗੱਭਰੂ , ਨਾ ਨਾ ਨਾ ਨਾ , ਹੁਲਾਰਾ ” ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲੇ ਪੰਜਾਬੀ ਗਾਇਕ ” ਜੇ ਸਟਾਰ ” ਦਾ ਇੱਕ ਹੋਰ ਪੰਜਾਬੀ ਗੀਤ ਰਿਲੀਜ ਹੋਇਆ ਹੈ ਜਿਸਦਾ ਨਾਮ ਹੈ ” ਰੁੱਕ ਜਾਣਾ ” ਇਹ ਇੱਕ ਸੈਡ ਗੀਤ ਹੈ | ਜਿੱਥੇ ਕਿ ” ਜੇ ਸਟਾਰ ” ਨੇਂ ਇਸ ਗੀਤ ਨੂੰ ਆਪਣੀ ਅਵਾਜ ਨਾਲ ਸਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ਵੀ ਉਹਨਾਂ ਆਪ ਹੀ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ਵੀ ” ਜੇ ਸਟਾਰ ” ਨੇਂ ਹੀ ਦਿੱਤਾ ਹੈ | ਇਸ ਗੀਤ ਦੀ ਜਾਣਕਾਰੀ ਉਹਨਾਂ ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸ ਗੀਤ ਦੀ ਵੀਡੀਓ ਦੁਆਰਾ ਸਭ ਨਾਲ ਸਾਂਝੀ ਕੀਤੀ ਹੈ | ਫੈਨਸ ਦੁਆਰਾ ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 9 ਲੱਖ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |

ਹੋਰ ਪੜੋ : https://www.ptcpunjabi.co.in/ammy-virk-shared-a-video-rajvir-jawanda-on-his-instagram/

https://youtu.be/-k-PJp0xSEw

ਇਸ ਗੀਤ ਵਿੱਚ ਵਿਖਾਇਆ ਗਿਆ ਹੈ ਕਿ ਲੜਕਾ ਲੜਕੀ ਨੂੰ ਬਹੁਤ ਜਿਆਦਾ ਪਿਆਰ ਕਰਦਾ ਹੈ ਪਰ ਲੜਕੀ ਉਸਦੇ ਪਿਆਰ ਦੀ ਕਦਰ ਨੀ ਕਰਦੀ ਅਤੇ ਉਸ ਨਾਲ ਧੋਖਾ ਕਰਦੀ ਹੈ ਅਤੇ ਜਦੋ ਲੜਕੇ ਨੂੰ ਪਤਾ ਲੱਗਦਾ ਹੈ ਕਿ ਲੜਕੀ ਉਸ ਨਾਲ ਧੋਖਾ ਕਰ ਰਹੀ ਤਾਂ ਉਹ ਇਸ ਗੱਲ ਨੂੰ ਦਿਲ ਤੇ ਲੈ ਲੈਂਦਾ ਹੈ | ਜੇ ਸਟਾਰ ਨੇਂ ਅੱਜ ਤੱਕ ਜਿੰਨੇ ਵੀ ਗੀਤ ਗਾਏ ਹਨ ਸਭ ਨੂੰ ਲੋਕਾਂ ਨੇਂ ਬਹੁਤ ਹੀ ਪਸੰਦ ਕੀਤਾ ਹੈ |

punjabi singers

ਇਹਨਾਂ ਦੇ ਗੀਤ ” ਨਾ ਨਾ ਨਾ ਨਾ ” ਫੈਨਸ ਦੇ ਦਿਲਾਂ ਤੇ ਅੱਜ ਵੀ ਰਾਜ ਕਰਦਾ ਹੈ ਅਤੇ ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 162 ਮਿਲੀਆਂ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network