ਅੱਜ ਹੈ ਰੁਪਿੰਦਰ ਰੂਪੀ ਤੇ ਭੁਪਿੰਦਰ ਬਰਨਾਲਾ ਦੇ ਵਿਆਹ ਦੀ 27ਵੀਂ ਵਰ੍ਹੇਗੰਢ, ਦਰਸ਼ਕ ਕਮੈਂਟ ਕਰਕੇ ਜੋੜੀ ਨੂੰ ਦੇ ਰਹੇ ਨੇ ਵਧਾਈਆਂ

written by Lajwinder kaur | December 11, 2020

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਤੇ ਪਿਆਰੀ ਜਿਹੀ ਜੋੜੀ ਰੁਪਿੰਦਰ ਰੂਪੀ ਤੇ ਭੁਪਿੰਦਰ ਬਰਨਾਲਾ ਜੋ ਕਿ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਨੇ । inside pic of bhupindr barnala and rupindr rupi wedding anniversary  ਹੋਰ ਪੜ੍ਹੋ : ਵਿਰਾਟ ਕੋਹਲੀ ਨੇ ਮੈਰਿਜ ਐਨੀਵਰਸਰੀ ‘ਤੇ ਅਨੁਸ਼ਕਾ ਸ਼ਰਮਾ ਦੇ ਲਈ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਸ਼ੇਅਰ ਕੀਤੀ ਵਿਆਹ ਦੀ ਖ਼ੂਬਸੂਰਤ ਤਸਵੀਰ, ਪ੍ਰਸ਼ੰਸਕ ਦੇ ਰਹੇ ਨੇ ਮੁਬਾਰਕਾਂ
ਦਿੱਗਜ ਐਕਟਰੈੱਸ ਰੁਪਿੰਦਰ ਰੂਪੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਦੋਸਤੋ ,ਅੱਜ ਸਾਡੇ ਵਿਆਹ ਦੀ 27ਵੀ ਵਰ੍ਹੇਗੰਢ ... ਦਿਓ ਦੁਆਵਾਂ’ । ਪ੍ਰਸ਼ੰਸਕ ਵੀ ਇਸ ਪਿਆਰੀ ਜਿਹੀ ਜੋੜੀ ਵਧਾਈਆਂ ਦੇ ਰਹੇ ਨੇ । rupindr rupi with husband ਜੇ ਗੱਲ ਕਰੀਏ ਰੁਪਿੰਦਰ ਰੂਪੀ ਤੇ ਭੁਪਿੰਦਰ ਬਰਨਾਲਾ ਦੀ ਤਾਂ ਦੋਵੇਂ ਹੀ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਕਲਾਕਾਰ ਨੇ । ਭੁਪਿੰਦਰ ਬਰਨਾਲਾ ਪੰਜਾਬ ਦੇ ਨਾਮਵਰ ਡਾਇਰੈਕਟਰ ਚੋਂ ਇੱਕ ਨੇ, ਇਸ ਤੋਂ ਇਲਾਵਾ ਉਹ ਕਮਾਲ ਦੇ ਅਦਾਕਾਰ ਵੀ ਨੇ । ਏਨੀਂ ਦਿਨੀਂ ਦੋਵੇਂ ਕਿਸਾਨ ਪ੍ਰਦਰਸ਼ਨ ‘ਚ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆ ਰਹੇ ਨੇ। ਪੰਜਾਬੀ ਫ਼ਿਲਮੀ ਤੇ ਮਿਊਜ਼ਿਕ ਇੰਡਸਟਰੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੀ ਹੈ । inside pic of rupindr rupi  

0 Comments
0

You may also like