ਪੰਜਾਬੀ ਫਿਲਮ ‘ਸਾਡੀ ਮਰਜ਼ੀ’ ਦੇ ਟਾਈਟਲ ਟ੍ਰੈਕ ‘ਚ ਲੱਗਿਆ ਮੀਕਾ ਸਿੰਘ ਦੀ ਆਵਾਜ਼ ਦਾ ਤੜਕਾ

written by Lajwinder kaur | January 18, 2019

ਪੰਜਾਬ ਦਾ ਸ਼ੇਰ ਪੁੱਤਰ ਮੀਕਾ ਸਿੰਘ ਜਿਹਨਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਬਾਲੀਵੁੱਡ ਤੇ ਪਾਲੀਵੁੱਡ ‘ਚ ਪੂਰੀ ਧੱਕ ਪਾਈ ਹੋਈ ਹੈ। ਪੰਜਾਬੀ ਫਿਲਮ ‘ਸਾਡੀ ਮਰਜ਼ੀ’ ਜਿਸਦਾ ਟਾਈਟਲ ਟ੍ਰੈਕ ਰਿਲੀਜ਼ ਹੋ ਚੁੱਕਿਆ ਹੈ ਤੇ ਇਸ ਗੀਤ ਨੂੰ ਮੀਕਾ ਸਿੰਘ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੀਤ ਦਾ ਨਾਮ ‘ਮਰਜ਼ੀ ਸਾਡੀ ਆ’ ਹੈ ਤੇ ਇਹ ਗੀਤ ਬੀਟ ਸੌਂਗ ਹੈ। ਮੀਕਾ ਨੇ ਬਹੁਤ ਹੀ ਖੂਬਸੂਰਤ ਗਾਇਆ ਹੈ ਤੇ ਇਸ ਗੀਤ ਨੂੰ ਫਿਲਮ ਦੇ ਨਾਇਕ ਅਨਿਰੁਧ ਲਲਿਤ ਉੱਤੇ ਫਿਲਮਾਇਆ ਗਿਆ ਹੈ। ਗੀਤ ਦੇ ਬੋਲ ਵਿੰਦਰ ਨਾਥੁ ਮਾਜਰਾ ਨੇ ਲਿਖੇ ਨੇ ਤੇ ਕਪਤਾਨ ਲਾਡੀ ਐਂਡ RDK ਨੇ ਗੀਤ ਦਾ ਮਿਊਜ਼ਿਕ ਨੂੰ ਤਿਆਰ ਕੀਤਾ ਹੈ। ਇਸ ਗੀਤ ਨੂੰ ਜੀ.ਐਲ.ਪ੍ਰੋਡਕਸ਼ਨ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।

https://www.youtube.com/watch?time_continue=22&v=8oZ8KPUqc_o

ਹੋਰ ਵੇਖੋ: ‘ਚੁੰਨੀ ਚੋਂ ਆਸਮਾਨ’ ਗੀਤ ‘ਚ ਬੀਰ ਸਿੰਘ ਨੇ ਆਪਣੀ ਆਵਾਜ਼ ਨਾਲ ਕੀਤਾ ਰੂਹਾਨ

ਪੰਜਾਬੀ ਕਾਮੇਡੀ ਫਿਲਮ ‘ਸਾਡੀ ਮਰਜ਼ੀ’ ਜਿਸ ‘ਚ ਪੰਜਾਬ ਅਤੇ ਹਰਿਆਣਾ ਦੇ ਸੱਭਿਆਚਾਰ ਦੇ ਵੱਖਰੇਂਵੇਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਫਿਲਮ ‘ਚ ਪੰਜਾਬੀ ਇੰਡਸਟਰੀ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ, ਨੀਨਾ ਬੰਡੋਲ, ਅਨਿਰੁਧ ਲਲਿਤ, ਆਂਚਲ ਤਿਆਗੀ ਤੇ ਹਾਰਬੀ ਸੰਘਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਨਿਹਾਲ ਪੁਰਬਾ ਨੇ ਲਿਖੀ ਹੈ ਤੇ ਅਜੇ ਚੰਡੋਕ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ। ‘ਸਾਡੀ ਮਰਜ਼ੀ’ ਫਿਲਮ ਨੂੰ ਪੱਚੀ ਜਨਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

You may also like