ਸੁਸ਼ਾਂਤ ਸਿੰਘ ਰਾਜਪੂਤ ‘ਤੇ ਬਣਨ ਜਾ ਰਹੀ ਫ਼ਿਲਮ, ਸੁਸ਼ਾਂਤ ਦਾ ਹਮਸ਼ਕਲ ਆਏਗਾ ਫ਼ਿਲਮ ‘ਚ ਨਜ਼ਰ, ਪਹਿਲੀ ਝਲਕ ਆਈ ਸਾਹਮਣੇ

Written by  Shaminder   |  July 20th 2020 12:31 PM  |  Updated: July 20th 2020 12:31 PM

ਸੁਸ਼ਾਂਤ ਸਿੰਘ ਰਾਜਪੂਤ ‘ਤੇ ਬਣਨ ਜਾ ਰਹੀ ਫ਼ਿਲਮ, ਸੁਸ਼ਾਂਤ ਦਾ ਹਮਸ਼ਕਲ ਆਏਗਾ ਫ਼ਿਲਮ ‘ਚ ਨਜ਼ਰ, ਪਹਿਲੀ ਝਲਕ ਆਈ ਸਾਹਮਣੇ

ਸੁਸ਼ਾਂਤ ਸਿੰਘ ਰਾਜਪੂਤ ‘ਤੇ ਹੁਣ ਫ਼ਿਲਮ ਬਣਨ ਜਾ ਰਹੀ ਹੈ । ਇਸ ਫ਼ਿਲਮ ‘ਚ ਸੁਸ਼ਾਂਤ ਸਿੰਘ ਰਾਜਪੂਤ ਦੇ ਹਮਸ਼ਕਲ ਮੰਨੇ ਜਾਣ ਵਾਲੇ ਸਚਿਨ ਤਿਵਾਰੀ ਨਜ਼ਰ ਆਉਣਗੇ । ਇਸ ਫ਼ਿਲਮ ਦਾ ਫਸਟ ਲੁੱਕ ਸਾਹਮਣੇ ਆ ਚੁੱਕਿਆ ਹੈ । ਜਿਸ ਨੂੰ ਸਚਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਇਸ ਫ਼ਿਲਮ  ਨੂੰ ‘ਸੂਸਾਈਡ ਜਾਂ ਮਰਡਰ’ ਟਾਈਟਲ ਹੇਠ ਬਣਾਇਆ ਜਾਵੇਗਾ ।

https://www.instagram.com/p/CC2a5yOJazp/

ਜਾਣਕਾਰੀ ਮੁਤਾਬਕ ਫ਼ਿਲਮ ਦੀ ਸ਼ੂਟਿੰਗ ਸਤੰਬਰ ‘ਚ ਸ਼ੁਰੂ ਹੋ ਸਕਦੀ ਹੈ ਅਤੇ ਇਸ ਦੀ ਜ਼ਿਆਦਾਤਰ ਸ਼ੂਟਿੰਗ ਮੁੰਬਈ ਅਤੇ ਪੰਜਾਬ ‘ਚ ਕੀਤੀ ਜਾਵੇਗੀ । ਖ਼ਬਰਾਂ ਇਹ ਵੀ ਹਨ ਇਸ ਫ਼ਿਲਮ ਨੂੰ ਇਸੇ ਸਾਲ ਕ੍ਰਿਸਮਸ ਦੇ ਮੌਕੇ ‘ਤੇ ਰਿਲੀਜ਼ ਕੀਤਾ ਜਾ ਸਕਦਾ ਹੈ । ਫ਼ਿਲਮ ਦੀ ਫਸਟ ਲੁੱਕ ‘ਚ ਤੁਸੀਂ ਵੇਖ ਸਕਦੇ ਹੋ ਕਿ ਫ਼ਿਲਮ ਦੇ ਟਾਈਟਲ ਦੇ ਨਾਲ ਸਚਿਨ ਨੂੰ ਇੰਡਸਟਰੀ ਦੇ ਨਾਲ ਇੰਟਰੋਡਿਊਜ਼ ਕਰਦੇ ਹੋਏ ਆਊਟਸਾਈਡਰ ਲਿਖਿਆ ਗਿਆ ਹੈ ।

https://www.instagram.com/p/CB4ydpkJRjZ/

ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿਉਂਕਿ ਸੁਸ਼ਾਂਤ ਇੰਡਸਰੀ ‘ਚ ਆਊਟਸਾਈਡਰ ਸਨ, ਇਸ ਲਈ ਉਨ੍ਹਾਂ ਨੂੰ ਬਾਲੀਵੁੱਡ ‘ਚ ਲਗਾਤਾਰ ਨਿਸ਼ਾਨੇ ‘ਤੇ ਰੱਖਿਆ ਜਾ ਰਿਹਾ ਸੀ ।

https://www.instagram.com/p/CB1__POJJui/

ਸੁਸ਼ਾਂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਜੀਵਨ ‘ਤੇ ਬਣ ਰਹੀ ਇਹ ਫ਼ਿਲਮ ‘ਸੂਸਾਈਡ ਜਾਂ ਮਰਡਰ: ਇੱਕ ਸਟਾਰ ਗੁਆਚ ਗਿਆ’ ‘ਚ ਟਿਕਟੌਕ ਸਟਾਰ ਸਚਿਨ ਤਿਵਾਰੀ ਲੀਡ ਰੋਲ ‘ਚ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network