ਸੱਜਣ ਅਦੀਬ ਦੀਪ ਜੰਡੂ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘PERFECTION’, ਸ਼ੇਅਰ ਕੀਤਾ ਪੋਸਟਰ

Written by  Lajwinder kaur   |  September 30th 2019 06:07 PM  |  Updated: September 30th 2019 06:07 PM

ਸੱਜਣ ਅਦੀਬ ਦੀਪ ਜੰਡੂ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘PERFECTION’, ਸ਼ੇਅਰ ਕੀਤਾ ਪੋਸਟਰ

ਪੰਜਾਬੀ ਗਾਇਕ ਸੱਜਣ ਅਦੀਬ ਬਹੁਤ ਆਪਣੇ ਨਵੇਂ ਗੀਤ ਪਰਫੈਕਸ਼ਨ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ, ‘ਰਿਲੀਜ਼ ਹੋਵੇਗਾ 5 ਅਕਤੂਬਰ ਨੂੰ...ਗੀਤ ਪਰਫੈਕਸ਼ਨ..ਸੱਜਣ ਅਦੀਬ ਤੇ ਫੀਚਰਿੰਗ ਦੀਪ ਜੰਡੂ..’

ਹੋਰ ਵੇਖੋ:ਫ਼ਿਲਮ ‘ਤੂਫ਼ਾਨ’ ਤੋਂ ਫ਼ਰਹਾਨ ਅਖ਼ਤਰ ਦੀ ਬੌਕਸਰ ਲੁੱਕ ਦੀ ਪਹਿਲੀ ਝਲਕ ਆਈ ਸਾਹਮਣੇ

ਦੱਸ ਦਈਏ ਪਰਫੈਕਸ਼ਨ ਗੀਤ ਨੂੰ ਆਵਾਜ਼ ਦੇ ਨਾਲ ਸ਼ਿੰਗਾਰਣਗੇ ਸੱਜਣ ਅਦੀਬ ਤੇ ਦੀਪ ਜੰਡੂ ਉਨ੍ਹਾਂ ਦਾ ਸਾਥ ਦਿੰਦੇ ਹੋਏ ਨਜ਼ਰ ਆਉਣਗੇ। ਇਸ ਗਾਣੇ ਦੇ ਬੋਲ ਮਨਵਿੰਦਰ ਮਾਨ ਨੇ ਲਿਖੇ ਹਨ ਤੇ ਮਿਊਜ਼ਿਕ ਦੇਣਗੇ ਦੀਪ ਜੰਡੂ। ਇਸ ਗਾਣੇ ਨੂੰ ਪੇਸ਼ ਕਰਨਗੇ ਰੋਆਇਲ ਮਿਊਜ਼ਿਕ ਗੈਗ। ਇਹ ਗਾਣਾ 5 ਅਕਤੂਬਰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ।

ਸੱਜਣ ਅਦੀਬ ਜਿਨ੍ਹਾਂ ਦਾ ਬਿੱਲੀਆਂ ਅੱਖਾਂ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਉੱਤੇ ਹੋਇਆ ਸੀ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਇਸ਼ਕੇ ਦੇ ਲੇਖੇ, ਦਿਲ ਦਾ ਕੋਰਾ, ਦਰਸ਼ਨ ਮਹਿੰਗੇ, ਚੇਤਾ ਤੇਰਾ, ਰੰਗ ਦੀ ਗੁਲਾਬੀ, ਆਹ ਚੱਕ ਛੱਲਾ, ਸੁਣ ਹਵਾ ਦੇ ਬੁੱਲ੍ਹਿਆ, ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network