ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਸਲਮਾਨ ਖ਼ਾਨ

written by Shaminder | April 26, 2021

ਕੋਰੋਨਾ ਕਾਲ ‘ਚ ਹਰ ਕੋਈ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ । ਅਜਿਹੇ ‘ਚ ਅਦਾਕਾਰ ਸਲਮਾਨ ਖ਼ਾਨ ਵੀ ਮਦਦ ਲਈ ਅੱਗੇ ਆਏ ਹਨ । ਉਨ੍ਹਾਂ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।  ਸ਼ਲਮਾਨ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਖਾਣੇ ਦੇ ਪੈਕੇਟ ਜ਼ਰੂਰਤਮੰਦਾਂ ਨੂੰ ਮੁੱਹਈਆ ਕਰਵਾਉਣ ਤੋਂ ਪਹਿਲਾਂ ਖੁਦ ਚੈਕ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

Image From Salman Khan's instagram
ਹੋਰ ਪੜ੍ਹੋ : ਮਸ਼ਹੂਰ ਬਾਂਸੁਰੀ ਵਾਦਕ ਰਵਿੰਦਰ ਸਿੰਘ ਦਾ ਕੋਰੋਨਾ ਵਾਇਰਸ ਕਰਕੇ ਦਿਹਾਂਤ
salman khan 700X400 Image From Salman Khan's instagram
ਅਦਾਕਾਰ ਨੇ ਇਹ ਵੀ ਚੈਕ ਕੀਤਾ ਕਿ ਖਾਣੇ ਦੀ ਪੈਕਿੰਗ ਕਿਸ ਤਰੀਕੇ ਦੇ ਨਾਲ ਕੀਤੀ ਗਈ ਹੈ । ਐਕਟਰ ਜਿੱਥੇ ਕੋਰੋਨਾ ਕਾਲ ਦੇ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਦਿਖਾਈ ਦਿੱਤੇ । ਉਸ ਨੇ ਮਾਸਕ ਪਾਇਆ ਹੋਇਆ ਸੀ ਅਤੇ ਖਾਣੇ ਦਾ ਟੇਸਟ ਅਤੇ ਕੁਆਲਿਟੀ ਚੈਕ ਕਰਨ ਤੋਂ ਬਾਅਦ ਉਨ੍ਹਾਂ ਨੇ ਮਾਸਕ ਪਾ ਲਿਆ ।
Salman Khan Image From Salman Khan's instagram
ਇਸ ਦੇ ਨਾਲ ਹੀ ਉਸ ਦੀ ਟੀਮ ਵੀ ਹੱਥਾਂ ‘ਚ ਗਲਵਸ, ਮੂੰਹ ‘ਤੇ ਮਾਸਕ ਪੂਰੇ ਅਹਿਤਿਆਤ ਦੇ ਨਾਲ ਖਾਣੇ ਦੀ ਪੈਕਿੰਗ ਕਰਦੇ ਹੋਏ ਨਜ਼ਰ ਆਏ । ਇਸ ਵੀਡੀਓ ਨੂੰ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਅਦਾਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ ।
 
View this post on Instagram
 

A post shared by Voompla (@voompla)

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰ ਸੋਨੂੰ ਸੂਦ ਵੀ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਲਗਾਤਾਰ ਆਪਣੀ ਟੀਮ ਦੇ ਰਾਹੀਂ ਲਾਕਡਾਊਨ ਦੌਰਾਨ ਜਿੱਥੇ ਬੀਤੇ ਸਾਲ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਏ । ਉੱਥੇ ਹੀ ਇਸ ਸਾਲ ਵੀ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੇ ਹਨ ।  

0 Comments
0

You may also like