ਈਦ ਮੌਕੇ ਸਲਮਾਨ ਖਾਨ ਦੇ ਘਰ ਦੇ ਬਾਹਰ ਨਜ਼ਰ ਆਇਆ ਫੈਨਜ਼ ਦਾ ਹੜ੍ਹ

Written by  Pushp Raj   |  May 04th 2022 02:31 PM  |  Updated: May 04th 2022 02:31 PM

ਈਦ ਮੌਕੇ ਸਲਮਾਨ ਖਾਨ ਦੇ ਘਰ ਦੇ ਬਾਹਰ ਨਜ਼ਰ ਆਇਆ ਫੈਨਜ਼ ਦਾ ਹੜ੍ਹ

ਕੋਰੋਨਾ ਦੇ ਦੋ ਸਾਲਾਂ ਬਾਅਦ ਇਸ ਵਾਰ ਈਦ ਦੇ ਤਿਉਹਾਰ ਦੀ ਰੌਣਕ ਪਹਿਲਾਂ ਵਾਂਗ ਦੇਖਣ ਨੂੰ ਮਿਲੀ। ਇਸ ਮੌਕੇ ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸੈਲੇਬਸ ਨੇ ਆਪਣੇ-ਆਪਣੇ ਅੰਦਾਜ਼ 'ਚ ਇਸ ਤਿਉਹਾਰ ਨੂੰ ਮਨਾਇਆ। ਈਦ ਮੌਕੇ ਸਲਮਾਨ ਖਾਨ ਦੇ ਘਰ ਦੇ ਬਾਹਰ ਫੈਨਜ਼ ਦਾ ਹੜ੍ਹ ਨਜ਼ਰ ਆਇਆ ਤੇ ਦੋ ਸਾਲਾਂ ਬਾਅਦ ਫੈਨਜ਼ ਨੂੰ ਭਾਈਜਾਨ ਦੇ ਦੀਦਾਰ ਹੋਏ।

Image Source: Instagram

ਜਦੋਂ ਜਸ਼ਨਾਂ ਅਤੇ ਤਿਉਹਾਰਾਂ ਦੀ ਗੱਲ ਆਉਂਦੀ ਹੈ ਤਾਂ ਬੀ-ਟਾਊਨ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਅਜਿਹੇ 'ਚ ਈਦ ਦਾ ਤਿਉਹਾਰ ਹੋਵੇ ਅਤੇ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦਾ ਨਾਂ ਆਵੇ, ਅਜਿਹਾ ਨਹੀਂ ਹੋ ਸਕਦਾ।

ਇਸ ਵਾਰ ਜਿਥੇ ਇੱਕ ਪਾਸੇ ਸਲਮਾਨ ਖਾਨ ਨੇ ਹਰ ਸਾਲ ਵਾਂਗ ਈਦ ਦੀ ਗ੍ਰੈਂਡ ਪਾਰਟੀ ਦਾ ਆਯੋਜਨ ਕੀਤਾ ਸੀ, ਉਥੇ ਹੀ ਦੂਜੇ ਪਾਸੇ ਈਦ ਦੀ ਸਵੇਰ ਉਨ੍ਹਾਂ ਲਈ ਬਹੁਤ ਖੁਸ਼ਨੁਮਾਂ ਸੀ। ਕਿਉਂਕਿ ਵੱਡੀ ਗਿਣਤੀ 'ਚ ਸਲਮਾਨ ਦੇ ਫੈਨਜ਼ ਉਨ੍ਹਾਂ ਦੇ ਘਰ ਦੇ ਬਾਹਰ ਨਜ਼ਰ ਆਏ।

Image Source: Instagram

ਇਸ ਸਾਲ ਸਲਮਾਨ ਖਾਨ ਦੋ ਸਾਲਾਂ ਬਾਅਦ ਫੈਨਜ਼ ਨਾਲ ਰੁਬਰੂ ਹੋਏ ਤੇ ਉਨ੍ਹਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਇਸ ਤੋਂ ਇਲਾਵਾ ਸ਼ਾਮ ਦੇ ਸਮੇਂ ਸਲਮਾਨ ਨੇ ਆਪਣੇ ਘਰ ਈਦ ਦੀ ਖ਼ਾਸ ਪਾਰਟੀ ਦਾ ਆਯੋਜਨ ਕੀਤਾ। ਇਸ ਵਿੱਚ ਵੱਡੀ ਗਿਣਤੀ 'ਚ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਹੋਰ ਪੜ੍ਹੋ : EID 2022: ਮਨੰਤ ਦੀ ਬਾਲਕਨੀ 'ਚ ਮੁੜ ਨਿਕਲਿਆ ਚਾਂਦ, ਦੋ ਸਾਲਾਂ ਬਾਅਦ ਫੈਨਜ਼ ਨਾਲ ਰੁਬਰੂ ਹੋਏ ਸ਼ਾਹਰੁਖ ਖਾਨ

ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਫੈਨਜ਼ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਨੂੰ ਧੰਨਵਾਦ ਕਿਹਾ।

Image Source: Instagram

ਹਰ ਸਾਲ ਈਦ ਦੇ ਦਿਨ ਸਲਮਾਨ ਖਾਨ ਦੇ ਫੈਨਜ਼ ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਨੂੰ ਵਧਾਈ ਦੇਣ ਪਹੁੰਚਦੇ ਹਨ। ਪਰ ਪਿਛਲੇ ਦੋ ਸਾਲਾਂ ਤੋਂ ਕਰੋਨਾ ਮਹਾਮਾਰੀ ਕਾਰਨ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਇਸ ਖਾਸ ਮੌਕੇ 'ਤੇ ਨਹੀਂ ਦੇਖ ਸਕੇ ਸਨ। ਪਰ ਇਸ ਸਾਲ ਇੱਕ ਵਾਰ ਫਿਰ ਫੈਨਜ਼ ਨੂੰ ਸੱਲੂ ਭਾਈ ਦੀ ਝਲਕ ਦੇਖਣ ਨੂੰ ਮਿਲੀ। ਈਦ 'ਤੇ ਸਲਮਾਨ ਖਾਨ ਦੇ ਘਰ ਪਹੁੰਚੇ ਫੈਨਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network