26 ਨਵੰਬਰ ਨੂੰ ਰਿਲੀਜ਼ ਹੋਵੇਗੀ ਸਲਮਾਨ ਖ਼ਾਨ ਦੀ ਆਗਮੀ ਫਿਲਮ "ਅੰਤਿਮ"

written by Pushp Raj | November 25, 2021 11:26am

ਸਲਮਾਨ ਖ਼ਾਨ ਜਲਦ ਹੀ ਆਪਣੀ ਨਵੀਂ ਫਿਲਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਬਾਲੀਵੁੱਡ ਦੇ ਭਾਈ ਜਾਨ ਕਹਾਉਣ ਵਾਲੇ ਸਲਮਾਨ ਇਸ ਫਿਲਮ ਵਿੱਚ ਇੱਕ ਸਿੱਖ ਪੁਲਿਸ ਅਧਿਕਾਰੀ ਦਾ ਕਿਰਦਾਰ ਅਦਾ ਕਰ ਰਹੇ ਹਨ। ਸਲਮਾਨ ਖ਼ਾਨ ਸਟਰਾਰ ਫਿਲਮ "ਅੰਤਿਮ" 26 ਨਵੰਬਰ ਨੂੰ ਰਿਲੀਜ਼ ਹੋਵੇਗੀ।

ਬਿੱਗ ਬਾਸ ਤੋਂ ਬਾਅਦ ਹੁਣ ਸਲਮਾਨ ਖ਼ਾਨ ਆਗਮੀ ਫਿਲਮ "ਅੰਤਿਮ" ਦ ਫਾਈਨਲ ਟਰੁੱਥ 'ਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਜਿਥੇ ਸਲਮਾਨ ਖ਼ਾਨ ਇੱਕ ਪੁਲਿਸ ਅਫਸਰ ਦੀ ਭੂਮਿਕਾ ਅਦਾ ਕਰ ਰਹੇ ਹਨ, ਉਥੇ ਹੀ ਉਨ੍ਹਾਂ ਦੀ ਭੈਣ ਅਰਪਿਤਾ ਦੇ ਪਤੀ ਆਯੂਸ਼ ਸ਼ਰਮਾ ਇੱਕ ਵਿਲਨ ਦਾ ਕਿਰਦਾਰ ਅਦਾ ਕਰ ਰਹੇ ਹਨ।

Antim salman ayush image source: Instagram

ਹੋਰ ਪੜ੍ਹੋ : ਆਨੰਦ ਚੌਕਸੇ ਨਾਂਅ ਦੇ ਵਿਅਕਤੀ ਨੇ ਆਪਣੀ ਪਤਨੀ ਨੂੰ ਤੋਹਫੇ 'ਚ ਦਿੱਤਾ ਤਾਜ ਮਹਿਲ ਵਰਗਾ ਘਰ

"ਅੰਤਿਮ" ਦ ਫਾਈਨਲ ਟਰੁੱਥ (Antim: The Final Truth) ਇੱਕ ਥ੍ਰਿਲਰ ਤੇ ਐਕਸ਼ਨ ਨਾਲ ਭਰਪ ਫਿਲਮ ਹੈ। ਇਹ ਫਿਲਮ ਇੱਕ ਪੁਲਿਸ ਅਧਿਕਾਰੀ ਤੇ ਵਿਲਨ ਵਿਚਾਲੇ ਸੱਚਾਈ ਨੂੰ ਲੈ ਕੇ ਜਾਰੀ ਲੜਾਈ 'ਤੇ ਅਧਾਰਤ ਹੈ। ਇਸ ਫਿਲਮ ਦੇ ਨਿਰਮਾਤਾ ਖ਼ੁਦ ਸਲਮਾਨ ਖ਼ਾਨ ਹਨ । ਇਸ ਫਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗ ਮਹੇਸ਼ ਵੀ ਮਾਨਜੇਕਰ ਵੱਲੋਂ ਲਿਖਿਆ ਗਿਆ ਹੈ ਤੇ ਉਨ੍ਹਾਂ ਨੇ ਹੀ ਇਸ ਨੂੰ ਫਿਲਮ ਨੂੰ ਡਾਇਰੈਕਟ ਕੀਤ ਹੈ। ਇਸ ਫਿਲਮ ਦਾ ਸੰਗੀਤ ਹਿਤੇਸ਼ ਮੋਦਕ ਨੇ ਦਿੱਤਾ ਹੈ। ਇਸ ਫਿਲਮ ਦਾ ਇੱਕ ਗੀਤ ਕੋਈ ਤੋਂ ਆਏਗਾ ਪਹਿਲਾਂ ਹੀ ਰਿਲੀਜ਼ ਚੁੱਕਾ ਹੈ ਤੇ ਦਰਸ਼ਕਾਂ ਵੱਲੋਂ ਇਹ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

Salman-Ayussh in antim image source: Instagram

ਇਸ ਫਿਲਮ ਵਿੱਚ ਸਲਮਾਨ ਖ਼ਾਨ ਇੱਕ ਸਿੱਖ ਅਫਸਰ ਵਜੋਂ  ਨਜ਼ਰ ਆਉਣਗੇ, ਉਥੇ ਹੀ ਫਿਲਮ ਵਿੱਚ ਆਪਣੀ ਵਿਲਨ ਦੀ ਲੁੱਕ ਰੱਖਣ ਲਈ ਆਯੂਸ਼ ਸ਼ਰਮਾ ਨੇ ਵੀ ਭਰਪੂਰ ਮਿਹਨਤ ਕੀਤੀ ਹੈ। ਵਿਲਨ ਦਾ ਅਸਲ ਲੁੱਕ ਪਾਉਣ ਲਈ ਆਯੂਸ਼ ਸ਼ਰਮਾ ਨੇ ਆਪਣਾ ਭਾਰ ਵਧਾਇਆ ਤੇ ਜਿਮ ਵਿੱਚ ਕਈ ਘੰਟਿਆਂ ਤੱਕ ਵਰਕ ਆਊਟ ਕਰਕੇ ਆਪਣੀ ਬਾਡੀ ਬਣਾਈ ਹੈ। ਇਸ ਫਿਲਮ ਦੇ ਸਹਿ ਕਲਾਕਾਰਾਂ ਨੂੰ ਆਯੂਸ਼ ਦਾ ਨਵਾਂ ਲੁੱਕ ਬੇਹੱਦ ਪਸੰਦ ਆਇਆ ਤੇ ਉਨ੍ਹਾਂ ਨੇ ਆਯੂਸ਼ ਦੀ ਤਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਇੱਕ ਲਵਰ ਬੂਆਏ ਤੋਂ ਲੈ ਕੇ ਇੱਕ ਵਿਲਨ ਤੱਕ ਦੇ ਟ੍ਰਾਂਸਫੋਰਮੇਸ਼ਨ ਦਾ ਇਹ ਸਫਰ ਆਯੂਸ਼ ਲਈ ਵੀ ਸ਼ਾਨਦਾਰ ਰਿਹਾ।

ਹੋਰ ਪੜ੍ਹੋ : ਵੈਸ਼ਨੋ ਦੇਵੀ ਦੇ ਦਰਬਾਰ ‘ਚ ਦਰਸ਼ਨ ਕਰਨ ਪਹੁੰਚੇ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ, ਤਸਵੀਰਾਂ ਆਈਆਂ ਸਾਹਮਣੇ

ਸਲਮਾਨ ਦੇ ਫੈਨਜ਼ ਉਨ੍ਹਾਂ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਵੇਖਣਾ ਹੋਵੇਗਾ ਕਿ ਸਲਮਾਨ ਖ਼ਾਨ  ਤੇ ਆਯੂਸ਼ ਸ਼ਰਮਾ ਦੀ ਜੋੜੀ ਬਾਕਸ ਆਫਿਸ ‘ਤੇ ਕੀ ਕਮਾਲ ਵਿਖਾਏਗੀ।

 

You may also like