
ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਦੇ ਲੱਖਾਂ ਫੈਨਜ਼ ਹਨ। ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਵਿ ਰਹਿੰਦੀ ਹੈ। ਸਪਨਾ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸਪਨਾ ਨੇ ਆਪਣੀ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਸਪਨਾ ਨੇ ਮੁੜ ਇੱਕ ਵਾਰ ਫਿਰ ਆਪਣਾ ਇੱਕ ਨਵਾਂ ਗੀਤ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਹ 'ਮੰਨੇ ਆਵੇ ਹਿਚਕੀ' ਗੀਤ 'ਤੇ ਜ਼ਬਰਦਸਤ ਐਕਸਪ੍ਰੈਸ਼ਨ ਦਿੰਦੀ ਨਜ਼ਰ ਆ ਰਹੀ ਹੈ।
ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਇਸ ਦੇ ਕੈਪਸ਼ਨ 'ਚ ਲਿਖਿਆ, ''ਕਾਗਾ ਵੀ ਬੋਲਿਆ ਉਹ''। ਸਪਨਾ ਚੌਧਰੀ ਦੀ ਵੀਡੀਓ 'ਚ ਉਸ ਦੇ ਲਾਲ ਸਾੜ੍ਹੀ ਪਾਈ ਹੋਈ ਹੈ ਤੇ ਹੈਵੀ ਮੇਅਕਪ ਦੇ ਨਾਲ ਲੁੱਕ ਨੂੰ ਪੂਰਾ ਕੀਤਾ ਹੈ। ਸਪਨਾ ਦੇ ਫੈਨਜ਼ ਵੱਲੋਂ ਉਸ ਦੇ ਇਸ ਲੁੱਕ ਨੂੰ ਬਹੁਤ ਪਸੰਦ ਕਰ ਰਹੇ ਹਨ।

ਹੋਰ ਪੜ੍ਹੋ : ਜਾਣੋ ਕੌਣ ਨੇ ਆਲਿਆ ਭੱਟ ਨਾਲ ਫ਼ਿਲਮ ਗੰਗੂਬਾਈ ਕਾਠੀਆਵਾੜੀ 'ਚ ਨਜ਼ਰ ਆਉਣ ਵਾਲੇ ਸ਼ਾਨਤਨੂੰ ਮਾਹੇਸ਼ਵਰੀ
ਦੱਸ ਦਈਏ ਕਿ ਸਪਨਾ ਉਨ੍ਹਾਂ ਸੈਲੇਬਸ ਚੋਂ ਹੈ ਜੋ ਕੁਝ ਵੀ ਪੋਸਟ ਕਰਦੇ ਹਨ ਤਾਂ ਉਹ ਮਿੰਟਾਂ ਵਿੱਚ ਹੀ ਵਾਇਰਲ ਹੋ ਜਾਂਦਾ ਹੈ। ਸਪਨਾ ਦੀ ਇਸ ਪੋਸਟ ਨੂੰ ਕੁਝ ਹੀ ਸਮੇਂ 'ਚ 36 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ, ਜਿਸ 'ਤੇ ਯੂਜ਼ਰਸ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਸਪਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਇੱਕ ਫੈਨ ਨੇ ਸਪਨਾ ਦੀ ਇਸ ਵੀਡੀਓ ਪੋਸਟ ਉੱਤੇ ਕਮੈਂਟ ਕਰਕੇ ਲਿਖਿਆ ਕਿ ਜੇਕਰ ਸੁਪਨਾ ਆਵੇ ਤਾਂ ਸਪਨਾ ਦਾ ਹੀ ਆਵੇ। ਇੱਕ ਹੋਰ ਯੂਜ਼ਰ ਨੇ ਲਿਖਿਆ ਤੁਸੀਂ ਤਾਂ ਛਾ ਗਏ ਹੋ ਸਪਨਾ ਜੀ।

ਜੇਕਰ ਸਪਨਾ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਇੱਕ ਬੇਹਤਰੀਨ ਡਾਂਸਰ ਤੇ ਅਦਾਕਾਰਾ ਹੈ। ਉਸ ਨੇ ਕਈ ਵੀਡੀਓ ਗੀਤਾਂ ਵਿੱਚ ਕੰਮ ਕੀਤਾ ਹੈ। ਹਰਿਆਣਾ ਵਿੱਚ ਸਪਨਾ ਚੌਧਰੀ ਮਸ਼ਹੂਰ ਕਲਾਕਾਰ ਹੈ ਤੇ ਉਸ ਦੇ ਲੱਖਾਂ ਹੀ ਫਾਲੋਅਰਸ ਹਨ। ਇਸ ਤੋਂ ਇਲਾਵਾ ਸਪਨਾ ਚੌਧਰੀ ਬਿੱਗ ਬਾਸ ਵਿੱਚ ਵੀ ਬਤੌਰ ਕੰਟੈਸਟੈਂਟ ਨਜ਼ਰ ਆ ਚੁੱਕੀ ਹੈ।
View this post on Instagram