ਸਾਰਾ ਅਲੀ ਖ਼ਾਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

Written by  Shaminder   |  December 15th 2020 03:39 PM  |  Updated: December 15th 2020 04:02 PM

ਸਾਰਾ ਅਲੀ ਖ਼ਾਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜੋ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸਾਰਾ ਅਲੀ ਖ਼ਾਨ 1995 ‘ਚ ਆਈ ਫ਼ਿਲਮ ਕੁਲੀ ਨੰ: 1 ਦੇ ਇਕ ਗਾਣੇ ਤੇ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ ।

Varun Dhawan And Sara Ali Khan

 

ਸਾਰਾ ਅਲੀ ਦੇ ਨਾਲ ਇਸ ਵੀਡੀਓ ‘ਚ ਇੱਕ ਹੋਰ ਸ਼ਖਸ ਵੀ ਨਜ਼ਰ ਆ ਰਿਹਾ ਹੈ, ਜੋ ਕਿ ਉਸ ਦਾ ਸਾਥ ਦੇ ਰਿਹਾ ਹੈ । ਇਸ ਵੀਡੀਓ ‘ਤੇ ਬਾਲੀਵੁੱਡ ਅਦਾਕਾਰ ਵੀ ਕਮੈਂਟਸ ਕਰਕੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।ਇਸ ਵੀਡੀਓ ‘ਤੇ ਵਰੁਣ ਧਵਨ ਅਤੇ ਰਣਵੀਰ ਸਿੰਘ ਆਪੋ ਆਪਣਾ ਪ੍ਰਤੀਕਰਮ ਦਿੰਦੇ ਨਜ਼ਰ ਆਏ ।

ਹੋਰ ਵੇਖੋ: ਵਰੁਣ ਧਵਨ ਤੇ ਸਾਰਾ ਅਲੀ ਖ਼ਾਨ ਦੀ ਫ਼ਿਲਮ ‘ਕੁਲੀ ਨੰਬਰ 1’ ਦਾ ਟਰੇਲਰ ਰਿਲੀਜ਼

Sara Ali Khan

ਸਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਪਣੀ ਫ਼ਿਲਮ ‘ਕੁਲੀ ਨੰ:1’ ‘ਚ ਵਰੁਣ ਧਵਨ ਦੇ ਨਾਲ ਰੋਮਾਂਸ ਕਰਦੀ ਹੋਈ ਵਿਖਾਈ ਦੇਵੇਗੀ।

sara-ali-khan

ਫ਼ਿਲਮ ਦਾ ਨਿਰਦੇਸ਼ਨ ਵਰੁਣ ਦੇ ਪਿਤਾ ਡੇਵਿਡ ਧਵਨ ਨੇ ਕੀਤਾ ਹੈ।ਇਹ ਫ਼ਿਲਮ ਕਰਿਸ਼ਮਾ ਕਪੂਰ ਅਤੇ ਗੋਵਿੰਦਾ ਦੀ 1995 ‘ਚ ਆਈ ਹਿੱਟ ਫ਼ਿਲਮ ‘ਕੁਲੀ ਨੰ:1 ਦਾ ਰੀਮੇਕ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network