ਸਰਦੂਲ ਸਿਕੰਦਰ ਦੀ ਆਖਰੀ ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼, ਫ਼ਿਲਮ ਦਾ ਨਵਾਂ ਪੋਸਟਰ ਆਇਆ ਸਾਹਮਣੇ

Written by  Shaminder   |  April 11th 2022 12:10 PM  |  Updated: April 11th 2022 12:10 PM

ਸਰਦੂਲ ਸਿਕੰਦਰ ਦੀ ਆਖਰੀ ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼, ਫ਼ਿਲਮ ਦਾ ਨਵਾਂ ਪੋਸਟਰ ਆਇਆ ਸਾਹਮਣੇ

ਹਰਭਜਨ ਮਾਨ (Harbhajan Mann) ਏਨੀਂ ਦਿਨੀਂ ਆਪਣੀ ਫ਼ਿਲਮ ‘ਪੀ.ਆਰ.’ (PR) ਨੂੰ ਲੈ ਕੇ ਕਾਫੀ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ 13  ਮਈ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਜਾ ਰਹੀ ਹੈ । ਜਿਸ ਦਾ ਇੱਕ ਪੋਸਟਰ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਜਿਸ ‘ਚ ਸਰਦੂਲ ਸਿਕੰਦਰ (Sardool Sikander ) ਵੀ ਨਜ਼ਰ ਆ ਰਹੇ ਹਨ ।ਸਰਦੂਲ ਸਿਕੰਦਰ ਦੀ ਇਹ ਆਖਰੀ ਫ਼ਿਲਮ ਹੈ।ਸਰਦੂਲ ਸਿਕੰਦਰ ਦਾ ਬੇਟਾ ਵੀ ਆਪਣੇ ਪਿਤਾ ਦੀ ਇਸ ਆਖਰੀ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਅਤੇ ਉਸ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕੀਤਾ ਹੈ ।ਉਸ ਨੇ ਲਿਖਿਆ ਕਿ ਅੱਜ ਉਹ ਦੁਖੀ ਵੀ ਹੈ ਅਤੇ ਬਹੁਤ ਖੁਸ਼ ਵੀ ਹੈ, ਕਿਉਂਕਿ ਇਹ ਉਸ ਦੇ ਪਿਤਾ ਦਾ ਡਰੀਮ ਪ੍ਰੋਜੈਕਟ ਸੀ।

Harbhajan Mann image From alaap sikander instagram

ਹੋਰ ਪੜ੍ਹੋ : ਹਰਭਜਨ ਮਾਨ ਨੇ ਸਾਂਝਾ ਕੀਤਾ 1989 ਦਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਹਰਭਜਨ ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਨਵੀਂ ਫ਼ਿਲਮ “ ਪੀ ਆਰ “ 13 ਮਈ 2022 ਨੂੰ ਦੁਨੀਆਂ ਭਰ ਦੇ ਸਿਨਮਾਂ ਘਰਾਂ ‘ਚ ਰਿਲੀਜ਼ ਹੋਵੇਗੀ ਤੁਹਾਡੀ ਸਭ ਦੀ ਅਤੇ ਮੇਰੀ ਬੜੀ ਦੇਰ ਤੋਂ ਰੀਝ ਸੀ ਕਿ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੀ ਅਤੇ ਮੈਂ ਦੁਬਾਰਾ ਕੋਈ ਫਿਲਮ ਇਕੱਠੇ ਕਰੀਏ। ਸਾਡੀਆਂ ਪਹਿਲੀਆਂ ਪੰਜ ਫ਼ਿਲਮਾਂ “ਜੀ ਆਇਆਂ ਨੂੰ, ਅਸਾਂ ਨੂੰ ਮਾਣ ਵਤਨਾਂ ਦਾ, ਦਿਲ ਆਪਣਾ ਪੰਜਾਬੀ, ਮਿੱਟੀ ਵਾਜਾਂ ਮਾਰਦੀ ਤੇ ਮੇਰਾ ਪਿੰਡ ਮਾਈ ਹੋਮ” ਤੁਹਾਡੇ ਦਿਲਾਂ ਵਿੱਚ, ਤੁਹਾਡੇ ਘਰਾਂ ਵਿੱਚ ਖਾਸ ਜਗਾਹ ਬਣਾ ਚੁੱਕੀਆਂ ਨੇ।

amar noori wished happy birthday to sardool sikander on birth anniversary

ਆਸ ਹੈ ਪਹਿਲੀਆਂ ਫ਼ਿਲਮਾਂ ਵਾਂਗ ਸਾਡੀ ਇਸ ਜੋੜੀ ਦੀ ਨਵੀਂ ਫ਼ਿਲਮ “ ਪੀ ਆਰ “ ਨੂੰ ਵੀ ਬੇਸ਼ੁਮਾਰ ਪਿਆਰ ਦੇਵੋਂਗੇ ।ਇਸ ਪੋਸਟ ਨੂੰ ਹਰਭਜਨ ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਸਰਦੂਲ ਸਿਕੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ, ੳੁੱਥੇ ਹੀ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ । ਇਸ ਤੋਂ ਪਹਿਲਾਂ ੮੦-੯੦ ਦੇ ਦਹਾਕੇ ‘ਚ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network