ਸਰਗੁਣ ਮਹਿਤਾ ਨੇ ਹਾਈ ਹੀਲ ਪਾ ਕੇ ‘ਪਰਾਡਾ’ ਗੀਤ ਉੱਤੇ ਕੀਤਾ ਸ਼ਾਨਦਾਰ ਡਾਂਸ, ਇਹ ਡਾਂਸ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ
ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਨਵੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਨੇ ।
View this post on Instagram
ਇਸ ਵਾਰ ਉਨ੍ਹਾਂ ਨੇ ਪਰਾਡਾ (ਦੂਰੋਂ ਦੂਰੋਂ) ਗੀਤ ਉੱਤੇ ਬਣਾਇਆ ਡਾਂਸ ਵੀਡੀਓ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ । ਜਿਸ ਨੂੰ ਉਨ੍ਹਾਂ ਨੇ ਤਿੰਨ ਭਾਗਾਂ ‘ਚ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਵਾਰ-ਵਾਰ ਇੰਟਰਨੈਟ ‘ਤੇ ਦੇਖਿਆ ਜਾ ਰਿਹਾ ਹੈ ।
ਇਸ ਵੀਡੀਓ ‘ਚ ਉਹ ਹਾਈ ਹੀਲ ਪਾ ਕੇ ਸ਼ਾਨਦਾਰ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ । ਦੱਸ ਦਈਏ ਸਰਗੁਣ ਮਹਿਤਾ ਪੰਜਾਬੀ ਫ਼ਿਲਮਾਂ ਕਾਫੀ ਸਰਗਮ ਨੇ । ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਪਿਛਲੇ ਸਾਲ ਝੱਲੇ, ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ, ਸੁਰਖੀ ਬਿੰਦੀ ਵਰਗੀ ਕਈ ਸੁਪਰ ਹਿੱਟ ਫ਼ਿਲਮਾਂ ‘ਚ ਨਜ਼ਰ ਆਏ ਸਨ ।