ਸਿੱਖ ਭਰਾ, ਮੁਸਲਿਮ ਭੈਣ: ਕਰਤਾਰਪੁਰ ਗੁਰਦੁਆਰੇ ਵਿੱਚ ਮਿਲੇ 1947 ਦੀ ਵੰਡ ‘ਚ ਵੱਖ ਹੋਏ ਭੈਣ-ਭਰਾ

Reported by: PTC Punjabi Desk | Edited by: Lajwinder kaur  |  May 18th 2022 03:08 PM |  Updated: May 18th 2022 03:08 PM

ਸਿੱਖ ਭਰਾ, ਮੁਸਲਿਮ ਭੈਣ: ਕਰਤਾਰਪੁਰ ਗੁਰਦੁਆਰੇ ਵਿੱਚ ਮਿਲੇ 1947 ਦੀ ਵੰਡ ‘ਚ ਵੱਖ ਹੋਏ ਭੈਣ-ਭਰਾ

Separated due to partition in 1947, Brother and Sister reunited at Gurdwara Kartarpur Sahib: 1947 ਦੀ ਵੰਡ ਭਾਰਤ ਨੂੰ ਦੋ ਹਿੱਸਿਆ ਚ ਵੰਡ ਦਿੱਤਾ ਸੀ, ਭਾਰਤ ਅਤੇ ਪਾਕਿਸਤਾਨ ਨਾਮ ਦੇ ਦੋ ਦੇਸ਼। ਪਰ ‘47 ਦੀ ਵੰਡ ਵੇਲੇ ਦਾ ਸੰਤਾਪ ਕਈ ਪਰਿਵਾਰਾਂ ਨੇ ਭੋਗਿਆ। ਸਭ ਤੋਂ ਵੱਧ ਮਾਰ ਪੰਜਾਬ ਨੂੰ ਪਈ ਸੀ।

inside image of kartarpur corridor separatted siblings 1947 image source twitter

ਪੰਜਾਬ ਜੋ ਕਿ ਦੋ ਹਿੱਸਿਆਂ ‘ਚ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਹਿੱਸਿਆਂ ‘ਚ ਵੰਡਿਆ ਗਿਆ ਹੈ। ਵੰਡ ਦੇ ਵੇਲੇ ਪਰਿਵਾਰਾਂ ਦੇ ਪਰਿਵਾਰ ਉਜੜ ਗਏ ਸਨ। ਇਸ ਵੰਡ ਦੌਰਾਨ ਕਈ ਲੋਕ ਆਪਣੇ ਸਕੇ ਸਬੰਧੀਆਂ ਰਿਸ਼ਤੇਦਾਰਾਂ ਤੋਂ ਵਿੱਛੜ ਗਏ । ਇਸੇ ਤਰ੍ਹਾਂ ਦਾ ਭਾਣਾ ਵਾਪਰਿਆ ਸੀ ਦੋ ਭੈਣ-ਭਰਾ ਦੇ ਨਾਲ ਜਿਨ੍ਹਾਂ ਨੂੰ ਮਿਲਣ ਲੱਗਿਆਂ 75 ਸਾਲ ਦਾ ਲੰਮਾ ਅਰਸਾ ਲੱਗ ਗਿਆ ।

ਹੋਰ ਪੜ੍ਹੋ : ਗਾਇਕ ਕਾਕਾ ਦੇ ਮਸ਼ਹੂਰ ਗੀਤ ‘Teeji Seat’ ਦੀ ਮਾਡਲ Aakanksha Sareen ਦਾ ਹੋਇਆ ਵਿਆਹ, ਦੇਖੋ ਹਲਦੀ ਤੋਂ ਲੈ ਕੇ ਵਿਆਹ ਤੱਕ ਦੀਆਂ ਤਸਵੀਰਾਂ

ਸੋਸ਼ਲ ਮੀਡੀਆ 'ਤੇ ਇੱਕ ਬਜ਼ੁਰਗ ਬਾਬੇ ਦੀ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਚ ਉਹ ਆਪਣੀ ਵੰਡ ਵੇਲੇ ਵਿਛੜੀ ਭੈਣ ਨੂੰ ਮਿਲਿਆ ਹੈ। ਸਰਦਾਰ ਭਰਾ ਤੇ ਮੁਸਲਮਾਨ ਭੈਣ ਦੀ ਤਸਵੀਰ ਸੋਸ਼ਲ਼ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਭਾਰਤ-ਪਾਕਿ ਵੰਡ ਕਾਰਨ ਇਹ ਦੋਵੇਂ ਭੈਣ-ਭਰਾ 75 ਸਾਲਾਂ ਤੋਂ ਇੱਕ ਦੂਜੇ ਤੋਂ ਵੱਖ ਰਹਿ ਰਹੇ ਸਨ। ਸਰਦਾਰ ਭਰਾ ਚੜ੍ਹਦੇ ਪੰਜਾਬ ਯਾਨੀਕਿ  ਭਾਰਤ ਵਿੱਚ ਵੱਸ ਰਿਹਾ ਸੀ। ਜਦੋਂ ਕਿ ਭੈਣ ਲਹਿੰਦੇ ਪੰਜਾਬ, ਪਾਕਿਸਤਾਨ ਵਿੱਚ ਰਹਿ ਰਹੀ ਸੀ।

inside imge of gurdwara kartarpur image source twitter

ਏਨੇਂ ਸਾਲਾਂ ਬਾਅਦ ਇਹ ਦੋਵੇਂ ਦੁਬਾਰਾ ਮਿਲੇ। ਇਨ੍ਹਾਂ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਇੱਕ ਪੰਜਾਬੀ ਸਾਂਝਾ ਟੀਵੀ ਨਾਂਅ ਦੇ ਯੂਟਿਊਬ ਚੈਨਲ ਨੇ ਸ਼ੇਅਰ ਕੀਤਾ ਹੈ। ਬਜ਼ੁਰਗ ਹੋਏ ਭਰਾ ਨੇ ਕਿਹਾ ਕਿ ਉਹ ਆਪਣੇ ਵੱਡਿਆਂ ਤੋਂ ਸੁਣਦੇ ਸੀ, ਜਦੋਂ ਵੰਡ ਹੋਈ ਸੀ ਤਾਂ ਜਦੋਂ ਪਰਿਵਾਰ ਪਿੰਡ ਤੋਂ ਨਿਕਲਿਆ ਸੀ ਤਾਂ ਕੁਝ ਸ਼ਰਾਰਤੀ ਲੋਕਾਂ ਨੇ ਹਮਲਾ ਕਰ ਦਿੱਤਾ ਸੀ, ਜਿਸ ਕਰਕੇ ਹਰ ਕਈ ਆਪੋ ਆਪਣੀ ਜਾਨ ਬਚਾਉਂਦੇ ਹੋਏ ਇੱਧਰ –ਉੱਧਰ ਚਲਾ ਗਿਆ।

ਪਰ ਉਨ੍ਹਾਂ ਨੇ ਕਦੇ ਵੀ ਸੁਫ਼ਨੇ ‘ਚ ਨਹੀਂ ਸੀ ਸੋਚਿਆ ਕਿ ਵਿਛੜ ਚੁੱਕੀ ਭੈਣ ਉਨ੍ਹਾਂ ਨੂੰ 75 ਸਾਲਾਂ ਬਾਅਦ ਕਰਤਾਰਪੁਰ ਗੁਰਦੁਆਰੇ ਵਿੱਚ ਮਿਲੇਗੀ। ਦੱਸ ਦਈਏ ਗੁਰੂ ਨਾਨਕ ਦੇਵ ਜੀ ਦੇ ਦਰ ‘ਤੇ ਸ੍ਰੀ ਕਰਤਾਰਪੁਰ ਸਾਹਿਬ ‘ਚ ਕਈ ਵਿਛੜੇ ਹੋਏ ਪਰਿਵਾਰ ਵਾਲੇ ਮਿਲ ਚੁੱਕੇ ਹਨ।

ਹੋਰ ਪੜ੍ਹੋ : ਜਾਣੋ 20 ਮਈ ਨੂੰ ਕਿਹੜੇ OTT ਪਲੇਟਫਾਰਮ ਉੱਤੇ ਰਿਲੀਜ਼ ਹੋਣ ਜਾ ਰਹੀ ਹੈ ਸ਼ਾਹਿਦ ਕਪੂਰ ਦੀ ਫ਼ਿਲਮ ‘JERSEY’

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network