ਸ਼ਾਹਰੁਖ ਖ਼ਾਨ ਦਾ ਲਾਡਲਾ ਆਰੀਅਨ ਖ਼ਾਨ ਪਹੁੰਚਿਆ ਆਪਣੇ ਘਰ ਮੰਨਤ, ਘਰ ਦੇ ਬਾਹਰ ਲੱਗੀ ਪ੍ਰਸ਼ੰਸਕਾਂ ਦੀ ਭੀੜ

written by Rupinder Kaler | October 30, 2021

ਲੰਮੇ ਇੰਤਜ਼ਾਰ ਤੋਂ ਬਾਅਦ ਸ਼ਾਹਰੁਖ ਖਾਨ (shah rukh khan) ਦਾ ਬੇਟਾ ਆਰੀਅਨ ਖ਼ਾਨ (Aryan Khan Gets Bail) ਆਪਣੇ ਘਰ ਪਹੁੰਚ ਗਿਆ ਹੈ । ਡਰੱਗ ਕੇਸ ਵਿੱਚ ਫਸੇ ਆਰੀਅਨ ਨੂੰ ਸ਼ਾਹਰੁਖ ਦਾ ਬਾਡੀਗਾਰਡ ਰਵੀ ਲੈਣ ਗਿਆ ਸੀ । ਹੁਣ ਆਰੀਅਨ ਆਪਣੇ ਘਰ ਮੰਨਤ ਪਹੁੰਚ ਗਏ ਹਨ ।ਆਰੀਅਨ ਖਾਨ 28 ਦਿਨਾਂ ਬਾਅਦ ਜੇਲ ਤੋਂ ਬਾਹਰ ਆ ਗਏ ਹਨ। ਆਰਥਰ ਰੋਡ ਜੇਲ੍ਹ ਦੇ ਬਾਹਰ ਪ੍ਰਸ਼ੰਸਕਾਂ ਅਤੇ ਮੀਡੀਆ ਦੀ ਭੀੜ ਹੈ, ਇਸ ਲਈ ਕਿੰਗ ਖਾਨ (shah rukh khan) ਦੇ ਬਾਡੀਗਾਰਡ ਰਵੀ ਆਰੀਅਨ ਨੂੰ ਲੈਣ ਪਹੁੰਚ ਸਨ । ਆਰੀਅਨ ਖਾਨ ਨੇ 28 ਦਿਨ ਆਰਥਰ ਰੋਡ ਜੇਲ ‘ਚ ਬਿਤਾਏ ਹਨ, ਜਿਸ ਤੋਂ ਬਾਅਦ ਅੱਜ ਉਹ ਆਪਣੇ ਘਰ ਵਾਪਸ ਆਏ ਹਨ ।

ਹੋਰ ਪੜ੍ਹੋ :

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰਬੀ ਮਾਨ ਦੇ ਨਾਲ ਲੈ ਕੇ ਆ ਰਿਹਾ ਹੈ ਨਵਾਂ ਗਾਣਾ

Pic Courtesy: ANI

ਆਰਥਰ ਰੋਡ ਜੇਲ੍ਹ ਦਾ ਘੰਟੀ ਬਾਕਸ ਅੱਜ ਸਵੇਰੇ 5.30 ਵਜੇ ਖੋਲ੍ਹਿਆ ਗਿਆ। ਦੱਸਿਆ ਗਿਆ ਕਿ ਆਰੀਅਨ ਖਾਨ ਨੂੰ ਸਵੇਰੇ 11 ਵਜੇ ਤੱਕ ਰਿਲੀਜ਼ ਕੀਤਾ ਜਾਵੇਗਾ । ਇਸ ਤੋਂ ਬਾਅਦ ਆਰੀਅਨ ਦੀ ਰਿਹਾਈ ਦੀ ਪ੍ਰਕਿਰਿਆ ਪੂਰੀ ਕੀਤੀ ਗਈ ਤੇ ਉਹ ਜੇਲ੍ਹ ਹੋ ਬਾਹਰ ਆ ਗਏ ਹਨ। ਆਰੀਅਨ ਖਾਨ ਦੇ ਘਰ ਮੰਨਤ ਦੇ ਬਾਹਰ ਪ੍ਰਸ਼ੰਸਕਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ।

Pic Courtesy: ANI

ਹਰ ਕੋਈ ਆਰੀਅਨ (Aryan Khan Gets Bail) ਦਾ ਸਵਾਗਤ ਕਰ ਰਿਹਾ ਹੈ । ਹਰ ਇੱਕ ਦੇ ਚਿਹਰੇ ਤੇ ਖੁਸ਼ੀ ਦਿਖਾਈ ਦੇ ਰਹੀ ਹੈ । ਇਸ ਦੌਰਾਨ ਮੰਨਤ ਦੇ ਬਾਹਰ ਇੱਕ ਸਾਧੂ ਬਾਬਾ ਵੀ ਪਹੁੰਚ ਗਏ ਹਨ, ਜੋ ਆਰੀਅਨ ਲਈ ਹਨੂੰਮਾਨ ਚਾਲੀਸਾ ਦਾ ਪਾਠ ਕਰ ਰਹੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਆਰਥਰ ਰੋਡ ਜੇਲ੍ਹ ਤੋਂ ਆਰੀਅਨ ਨੂੰ ਚੁੱਕਣ ਲਈ ਵਾਹਨਾਂ ਦਾ ਕਾਫਲਾ ਸ਼ਾਹਰੁਖ ਦੇ ਘਰ ਤੋਂ ਰਵਾਨਾ ਹੋਇਆ ਸੀ । ਸ਼ਾਹਰੁਖ ਦੇ ਘਰ ਮੰਨਤ ਤੋਂ ਤਿੰਨ ਗੱਡੀਆਂ ਰਵਾਨਾ ਹੋਈਆਂ ਸਨ ।

You may also like