ਸਲਮਾਨ ਖ਼ਾਨ ਦਾ ਇਹ ਤਾਅਨਾ ਸੁਣ ਕੇ ਭੜਕ ਗਈ ਸ਼ਮਿਤਾ ਸ਼ੈੱਟੀ, ਵੀਡੀਓ ਵਾਇਰਲ

written by Rupinder Kaler | October 30, 2021

Bigg Boss 15 ਦੇ ਇਸ ਸੀਜ਼ਨ ਦਾ ਹਰ ਪ੍ਰਤੀਭਾਗੀ ਇਕ-ਦੂਸਰੇ ਨੂੰ ਸਖਤ ਟੱਕਰ ਦੇ ਰਿਹਾ ਹੈ। ਦਰਸ਼ਕਾਂ ਨੂੰ ਬਿੱਗ ਬੌਸ ਦੇ ਵੀਕੈਂਡ ਕਾ ਵਾਰ ਦਾ ਇੰਤਜ਼ਾਰ ਰਹਿੰਦਾ ਹੈ। ਹਾਲ ਹੀ ਵਿੱਚ ਇਸਦਾ ਪ੍ਰੋਮੋ ਵੀ ਸਾਹਮਣੇ ਆ ਗਿਆ ਹੈ, ਜੋ ਕਾਫੀ ਦਿਲਚਸਪ ਹੈ। ਵੀਕੈਂਡ ਕਾ ਵਾਰ ’ਚ ਸਲਮਾਨ ਸ਼ਮਿਤਾ ਸ਼ੈੱਟੀ ’ਤੇ ਆਪਣਾ ਗੁੱਸਾ ਕੱਢਦੇ ਹੋਏ ਨਜ਼ਰ ਆ ਰਹੇ ਹਨ। Salman Khan  ਕਹਿੰਦੇ ਹਨ ਕਿ ਵੀਕੈਂਡ ਦੇ ਐਪੀਸੋਡ ਨੂੰ ਹੋਸਟ ਕਰਨ ਲਈ ਉਹ ਹੁਣ ਬਿਲਕੁੱਲ ਨਹੀਂ ਆਉਣਗੇ। ਬਿੱਗ ਬੌਸ 15 ਦੇ ਪ੍ਰੋਮੋ ’ਚ ਤੁਸੀਂ ਦੇਖ ਸਕਦੇ ਹੋ ਕਿ ਸਲਮਾਨ ਖਾਨ ਨੇ ਗੁੱਸੇ ’ਚ ਆ ਕੇ ਸ਼ਮਿਤਾ ਸ਼ੈੱਟੀ ’ਤੇ ਤੰਜ਼ ਕੱਸਦੇ ਹੋਏ ਉਨ੍ਹਾਂ ਨੂੰ ਰਾਣੀ ਕਹਿ ਕੇ ਤੰਜ਼ ਕੱਸਿਆ।

Pic Courtesy: Instagram

ਹੋਰ ਪੜ੍ਹੋ :

ਰਾਖੀ ਸਾਵੰਤ ਨੇ ਸ਼ਰੇਆਮ ਲੋਕਾਂ ਦੇ ਸਾਹਮਣੇ ਪ੍ਰੇਮ ਚੋਪੜਾ ਨਾਲ ਕੀਤੀ ਅਜਿਹੀ ਹਰਕਤ, ਵੀਡੀਓ ਹਰ ਪਾਸੇ ਹੋ ਰਿਹਾ ਵਾਇਰਲ

Image Source -Instagram

ਸਲਮਾਨ, ਸ਼ਮਿਤਾ ਨੂੰ ਕਹਿੰਦੇ ਹਨ ਕਿ ਉਹ ਉਥੇ ਹਰ ਕੰਟੈਸਟੈਂਟਸ ਨੂੰ ਆਪਣੀ ਉਂਗਲੀਆਂ ’ਤੇ ਨਚਾਉਣਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਹਰ ਕੰਟੈਸਟੈਂਟ ਉਸਦੇ ਹਿਸਾਬ ਨਾਲ ਆਪਣਾ ਕੰਮ ਤੇ ਵਿਵਹਾਰ ਕਰੇ। ਇਹੀ ਨਹੀਂ ਸਲਮਾਨ ਨੇ ਇਹ ਵੀ ਕਿਹਾ ਕਿ ਸ਼ਮਿਤਾ ਚਾਹੁੰਦੀ ਹੈ ਕਿ ‘ਬਿੱਗ ਬੌਸ’ ਦਾ ਘਰ ਉਸ ਅਨੁਸਾਰ ਚੱਲੇ। ਉਥੇ ਜਿਵੇਂ ਹੀ ਸ਼ਮਿਤਾ ਨੇ ਸਲਮਾਨ ਦੀ ਇਹ ਗੱਲ ਸੁਣੀ ਉਹ ਭੜਕ ਜਾਂਦੀ ਹੈ। ਇਹੀ ਨਹੀਂ ਉਸਨੇ ਸਲਮਾਨ ’ਤੇ ਵੀ ਗੁੱਸਾ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਪਲਟ ਕੇ ਜਵਾਬ ਦਿੱਤਾ।

Shamita Shetty ਕਹਿੰਦੀ ਹੈ, ‘ਤਾਂ ਮੈਂ ਕੀ ਕਰਾਂ? ਜੇਕਰ ਮੈਂ ਇਸ ਤਰ੍ਹਾਂ ਹੀ ਪੈਦਾ ਹੋਈ ਹਾਂ। ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਘਰ ’ਚ ਸਭ ਤੋਂ ਵੱਧ ਕੰਮ ਕਰਦੀ ਹਾਂ। ਸੱਚ ’ਚ ਇਹ ਬਹੁਤ ਹੀ ਇਰੀਟੇਟਿੰਗ ਹੈ।’ ਫਿਰ ਕੀ ਸੀ ਸਲਮਾਨ ਖਾਨ ਵੀ ਸ਼ਮਿਤਾ ਦੀ ਇਹ ਗੱਲ ਸੁਣ ਕੇ ਚੁੱਪ ਬੈਠਣ ਵਾਲੇ ਕਿਥੇ ਸੀ। ਉਹ ਕਹਿੰਦੇ, 'ਮੈਨੂੰ ਵੀ ਗੱਲ ਕਰਨ ਦਾ ਕੋਈ ਸ਼ੌਕ ਨਹੀਂ। ਜੇ ਮੇਰਾ ਬਸ ਚੱਲਦਾ ਹੈ, ਤਾਂ ਮੈਂ ਚੁੱਪ ਰਹਿ ਕੇ ਪੂਰਾ ਐਪੀਸੋਡ ਲੰਘਾ ਸਕਦਾ ਹਾਂ ਅਤੇ ਵੀਕੈਂਡ ਕਾ ਵਾਰ 'ਚ ਵੀ ਮੈਂ ਨਹੀਂ ਆਵਾਂਗਾ।'

You may also like