ਸ਼ਹਿਨਾਜ਼ ਗਿੱਲ ਨੇ ਮੁੜ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ , ਰੀਕ੍ਰੀਏਟ ਕੀਤਾ ਇਹ ਮਸ਼ਹੂਰ ਗੀਤ [ਵੇਖੋ ਵੀਡੀਓ]

written by Pushp Raj | October 14, 2022 06:49pm

Shehnaaz Gill New video : ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਇੱਕ ਮਲਟੀਟੈਲੈਂਟਿਡ ਕਲਾਕਾਰ ਹੈ। ਇਸ ਦਾ ਉਦਾਹਰਨ ਹਾਲ ਹੀ ਵਿੱਚ ਸ਼ਹਿਨਾਜ਼ ਦੀ ਵਾਇਰਲ ਹੋ ਰਹੀ ਵੀਡੀਓ ਹੈ। ਇਸ ਵੀਡੀਓ ਰਾਹੀਂ ਸ਼ਹਿਨਾਜ਼ ਮੁੜ ਇੱਕ ਵਾਰ ਫਿਰ ਆਪਣੀ ਆਵਾਜ਼ ਦਾ ਜਾਦੂ ਬਿਖੇਰਦੀ ਨਜ਼ਰ ਆ ਰਹੀ ਹੈ।

Image Source : Instagram

ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਇੱਕ ਮਸ਼ਹੂਰ ਬਾਲੀਵੁੱਡ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ ਵਿੱਚ ਸਟਾਰ ਈਮੋਜੀ ਸ਼ੇਅਰ ਕੀਤੇ ਹਨ। ਸ਼ਹਿਨਾਜ਼ ਨੇ ਲਿਖਿਆ, " ⭐️⭐️⭐️⭐️⭐️⭐️Composed & mastered by - @apurvakrishnaofficial @rhsharma504 @samirdharap9"

Image Source : Instagram

ਇਸ ਵੀਡੀਓ'ਚ ਸ਼ਹਿਨਾਜ਼ ਬਾਲੀਵੁੱਡ ਦਾ ਮਸ਼ਹੂਰ ਗੀਤ 'ਹੰਸੀ ਬਨ ਗਏ' ਗਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਦੇ ਗੀਤਾਂ ਅਤੇ ਉਸ ਦੇ ਕੰਮ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਸ਼ਹਿਨਾਜ਼ ਮੁੜ ਇੱਕ ਵਾਰ ਫਿਰ ਤੋਂ ਫੈਨਜ਼ ਨੂੰ ਆਪਣੀ ਗਾਇਕੀ ਦੇ ਹੁਨਰ ਨਾਲ ਪ੍ਰਭਾਵਿਤ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਹਰ ਕੋਈ ਸ਼ਹਿਨਾਜ਼ ਦੀ ਤਾਰੀਫ ਕਰ ਰਿਹਾ ਹੈ।

ਸ਼ਹਿਨਾਜ਼ ਗਿੱਲ ਦੀ ਗਾਇਕੀ ਦੇ ਹੁਨਰ ਨੇ ਹਰ ਕਿਸੇ ਨੂੰ ਭਾਵੁਕ ਅਤੇ ਪ੍ਰਭਾਵਿਤ ਕੀਤਾ ਹੈ। ਉਸ ਦੀ ਪੋਸਟ ਦੇ ਕਮੈਂਟ ਸੈਕਸ਼ਨ ਵਿੱਚ ਵੱਡੀ ਗਿਣਤੀ 'ਚ ਫੈਨਜ਼ ਨੇ ਹਾਰਟ ਈਮੋਜੀ ਭੇਜੇ ਹਨ ਤੇ ਉਸ ਦੀ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਦਾਕਾਰਾ ਦੀ ਤਾਰੀਫ਼ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਲਿਖਿਆ, "ਵਾਹ ਬਹੁਤ ਸੋਹਣੀ, ਬਹੁਤ ਵਧੀਆ #ShahnaazGill ਹਮੇਸ਼ਾ ਚਮਕਦੀ ਰਹੇ।"

Image Source : Instagram

ਹੋਰ ਪੜ੍ਹੋ: ਅੰਕਿਤਾ ਲੋਖੰਡੇ ਨੇ ਪਤੀ ਵਿੱਕੀ ਜੈਨ ਨਾਲ ਇੰਝ ਮਨਾਇਆ ਆਪਣਾ ਪਹਿਲਾ ਕਰਵਾ ਚੌਥ, ਵੇਖੋ ਵੀਡੀਓ

ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, "ਤੁਸੀਂ ਆਪਣੀ ਸ਼ੁੱਧਤਾ ਨੂੰ ਬਰਕਰਾਰ ਰੱਖਦੇ ਹੋਏ ਹੋਰ ਚਮਕੋ।" ਇਕ ਹੋਰ ਨੇ ਲਿਖਿਆ, "ਤੁਸੀਂ ਸ਼ਾਨਦਾਰ ਹੋ।" ਇਸ ਦੇ ਨਾਲ ਹੀ ਸ਼ਹਿਨਾਜ਼ ਦੇ ਭਰਾ ਸ਼ਾਹਬਾਜ਼ ਬਦੇਸ਼ ਨੇ ਵੀ ਸ਼ਹਿਨਾਜ਼ ਦੇ ਸਿੰਗਿੰਗ ਵੀਡੀਓ 'ਤੇ ਹਾਰਟ ਵਾਲਾ ਈਮੋਜੀ ਪੋਸਟ ਕੀਤਾ ਹੈ।

 

View this post on Instagram

 

A post shared by Shehnaaz Gill (@shehnaazgill)

You may also like