ਪਹਿਲੀ ਵਾਰ ਸ਼ੇਅਰ ਕੀਤੀ ਟੀਵੀ ਅਦਾਕਾਰਾ ਸ਼ਿਖਾ ਸਿੰਘ ਨੇ ਆਪਣੀ ਨਵਜੰਮੀ ਬੇਟੀ ਦੀਆਂ ਤਸਵੀਰਾਂ, ਫੈਨਜ਼ ਦੇ ਰਹੇ ਨੇ ਵਧਾਈਆਂ
ਟੀਵੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਸ਼ਿਖਾ ਸਿੰਘ ਜੋ ਕਿ ਪਹਿਲੀ ਵਾਰ ਮਾਂ ਬਣੀ ਹਾਂ । ਉਹ ਇਸ ਅਹਿਸਾਸ ਨੂੰ ਲੈ ਕੇ ਬਹੁਤ ਖੁਸ਼ ਨੇ । ਉਨ੍ਹਾਂ ਦਾ ਘਰ ਇੱਕ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਹੈ ।
View this post on Instagram
ਪਹਿਲੀ ਵਾਰ ਹੈ ਜਦੋਂ ਉਨ੍ਹਾਂ ਇੱਕ ਪਿਆਰੀ ਜਿਹੀ ਪੋਸਟ ਆਪਣੀ ਨਵਜੰਮੀ ਧੀ Alayna ਦੇ ਲਈ ਪਾਈ ਹੈ ਤੇ ਨਾਲ ਹੀ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ । ਇਨ੍ਹਾਂ ਫੋਟੋਆਂ ‘ਚ ਉਨ੍ਹਾਂ ਦੀ ਬੇਟੀ ਦਾ ਚਿਹਰਾ ਤਾਂ ਨਹੀਂ ਦਿਖਾਈ ਦੇ ਰਿਹਾ, ਪਰ ਨੰਨ੍ਹੇ-ਨੰਨ੍ਹੇ ਪੈਰ ਸ਼ੋਅ ਹੋ ਰਹੇ ਨੇ । ਇਸ ਤੋਂ ਇਲਾਵਾ ਉਨ੍ਹਾਂ ਦਾ ਡੌਗੀ ਵੀ ਨਜ਼ਰ ਆ ਰਿਹਾ ਹੈ ।
ਇਸ ਪੋਸਟ ਉੱਤੇ ਫੈਨਜ਼ ਸ਼ਿਖਾ ਸਿੰਘ ਤੇ ਕਰਨ ਸ਼ਾਹ ਨੂੰ ਮੁਬਾਰਕਾਂ ਦੇ ਰਹੇ ਨੇ । ਦੱਸ ਦਈਏ ਹਰਿਆਣਾ ਨਾਲ ਸਬੰਧ ਰੱਖਣ ਵਾਲੀ ਸ਼ਿਖਾ ਸਿੰਘ ਨੇ ਬਹੁਤ ਸਾਰੇ ਮਸ਼ਹੂਰ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ । ਮਾਂ ਬਣਨ ਕਰਕੇ ਉਨ੍ਹਾਂ ਨੇ ਟੀਵੀ ਜਗਤ ਤੋਂ ਕੁਝ ਸਮੇਂ ਤੋਂ ਦੂਰੀ ਬਣਾ ਲਈ ਸੀ ।