ਸ਼ਿਖਰ ਧਵਨ ਨੇ ਆਪਣਾ ਹੁਨਰ ਪੇਸ਼ ਕਰਦੇ ਹੋਏ ਵਜਾਈ ਬੰਸਰੀ, ਖਿਡਾਰੀ ਪ੍ਰਿਥਵੀ ਸ਼ਾ ਨੇ ਗਾਇਆ ਗੀਤ, ਵੀਡੀਓ ਹੋਈ ਵਾਇਰਲ

written by Lajwinder kaur | July 16, 2021

ਟੀਮ ਇੰਡੀਆ ਕ੍ਰਿਕੇਟ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਇੱਕ ਹੋਰ ਨਵੇਂ ਹੁਨਰ ਨੂੰ ਪੇਸ਼ ਕਰਦੇ ਹੋਏ ਨਵਾਂ ਵੀਡੀਓ ਸ਼ੇਅਰ ਕੀਤਾ ਹੈ।

image source- instagram
ਹੋਰ ਪੜ੍ਹੋ :  ਬੱਬੂ ਮਾਨ ਦੇ ਗੀਤ ‘ਨੀਂਦਰਾਂ ਨੀਂ ਆਉਂਦੀਆਂ’ ਨੂੰ ਆਪਣੇ ਅੰਦਾਜ਼ ‘ਚ ਗਾਇਆ ਯੁਵਰਾਜ ਹੰਸ ਨੇ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦਹੋਰ ਪੜ੍ਹੋ : ਦੇਖੋ ਇਹ ਖ਼ਾਸ ਵੀਡੀਓ ਜਦੋਂ ਦਿਲਜੀਤ ਦੋਸਾਂਝ ਦੀ ਗਾਇਕੀ ਸੁਣ ਕੇ ਸਟੇਜ ‘ਤੇ ਭੰਗੜੇ ਪਾਉਣ ਲੱਗ ਪਏ ਸੀ ਗਾਇਕ ਗਿੱਪੀ ਗਰੇਵਾਲ
inside image of sikhar dawan image source- instagram
ਇਸ ਵੀਡੀਓ 'ਚ ਸ਼ਿਖਰ ਧਵਨ ਬੰਸਰੀ ਵਜਾਉਂਦੇ ਹੋਏ ਦਿਖਾਈ ਦੇ ਰਹੇ ਹਨ ਤੇ ਉਨ੍ਹਾਂ ਦੇ ਨਾਲ ਕ੍ਰਿਕੇਟਰ ਪ੍ਰਿਥਵੀ ਸ਼ਾ ਪੁਰਾਣਾ ਹਿੰਦੀ ਗੀਤ ‘ਯੇ ਸ਼ਾਮ ਮਸਤਾਨੀ’ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਦੋਵਾਂ ਖਿਡਾਰੀਆਂ ਦਾ ਇਹ ਕੂਲ ਅੰਦਾਜ਼ ਪ੍ਰਸ਼ੰਸਕ ਨੂੰ ਬਹੁਤ ਪਸੰਦ ਆ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
Shikhar Dhawan Teaching Bhangra Jinks And Ashwin image source- instagram
ਇਸ ਵੀਡੀਓ ਨੂੰ ਸ਼ਿਖਰ ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਸਾਡੇ ਘਰ ਦੇ ਸੁਪਰਸਟਾਰ ਗਾਇਕ ਪ੍ਰਿਥਵੀ ਸ਼ਾ' । ਲੱਖਾਂ ਦੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਖਿਡਾਰੀ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੋਵਾਂ ਖਿਡਾਰੀਆਂ ਦੀ ਇਸ ਜੁਗਲਬੰਦੀ ਦੀ ਤਾਰੀਫ ਕਰ ਰਹੇ ਨੇ। ਤਿੰਨ ਲੱਖ ਤੋਂ ਵੱਧ ਲਾਈਕਸ ਇਸ ਵੀਡੀਓ ਉੱਤੇ ਆ ਚੁੱਕੇ ਨੇ।  
 
View this post on Instagram
 

A post shared by Shikhar Dhawan (@shikhardofficial)

0 Comments
0

You may also like