ਸ਼ਿਲਪਾ ਸ਼ੈੱਟੀ ਦਾ ਹਾਸਾ ਸੁਣਕੇ ਰਾਜ ਕੁੰਦਰਾ ਦਾ ਕਿਉਂ ਹੋਇਆ ਬੁਰਾ ਹਾਲ, 6 ਮਿਲੀਅਨ ਤੋਂ ਵੱਧ ਵਾਰ ਦੇਖਿਆ ਇਹ ਵੀਡੀਓ

Written by  Lajwinder kaur   |  June 07th 2020 06:15 PM  |  Updated: June 07th 2020 06:15 PM

ਸ਼ਿਲਪਾ ਸ਼ੈੱਟੀ ਦਾ ਹਾਸਾ ਸੁਣਕੇ ਰਾਜ ਕੁੰਦਰਾ ਦਾ ਕਿਉਂ ਹੋਇਆ ਬੁਰਾ ਹਾਲ, 6 ਮਿਲੀਅਨ ਤੋਂ ਵੱਧ ਵਾਰ ਦੇਖਿਆ ਇਹ ਵੀਡੀਓ

ਬਾਲੀਵੁੱਡ ਦੀ ਅਦਾਕਾਰਾ ਸ਼ਿਲਪਾ ਸ਼ੈੱਟੀ ਜੋ ਕੇ ਸੋਸ਼ਲ ਮੀਡੀਆ ਉੱਤੇ ਖੂਬ ਐਕਟਿਵ ਰਹਿੰਦੀ ਹੈ । ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ । ਪਰ ਇਸ ਤੋਂ ਇਲਾਵਾ ਉਹ ਫੈਨਜ਼ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨ ਵਾਲੇ ਵੀਡੀਓ ਵੀ ਸ਼ੇਅਰ ਕਰਦੇ ਰਹਿੰਦੇ ਨੇ ।

 

@theshilpashettyHastey Hastey kat jaye rastey aise hi @therajkundra ?? ##fun ##laugh ##comedy ##fyp ##patipatni ##comedy

♬ original sound - lalit_pop

Vote for your favourite : https://www.ptcpunjabi.co.in/voting/

ਉਨ੍ਹਾਂ ਦਾ ਇੱਕ ਹੋਰ ਨਵਾਂ ਫਨੀ ਵੀਡੀਓ ਸ਼ੋਸਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜੀ ਹਾਂ ਆਪਣੇ ਪਤੀ ਰਾਜ ਕੁੰਦਰਾ ਦੇ ਨਾਲ ਬਣਾਇਆ ਇੱਕ ਹੋਰ ਵੀਡੀਓ ਉਨ੍ਹਾਂ ਨੇ ਟਿਕ ਟਾਕ ਉੱਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਰਾਜ ਕੁੰਦਰਾ ਸ਼ਿਲਪਾ ਸ਼ੈੱਟੀ ਨੂੰ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਵੀਡੀਓ ‘ਚ ਹਿੰਦੀ ਸੌਂਗ ‘ਹੱਸਤੀ ਰਹੇ ਤੂੰ ਹੱਸਤੀ ਰਹੇ’ ਚੱਲ ਰਿਹਾ ਹੈ । ਅੱਗੇ ਵੀਡੀਓ ਚ ਜਦੋਂ ਸ਼ਿਲਪਾ ਹੱਸਣਾ ਸ਼ੁਰੂ ਕਰਦੀ ਹੈ ਤਾਂ ਰਾਜ ਕੁੰਦਰਾ ਉੱਥੋ ਭੱਜਦੇ ਹੋਏ ਦਿਖਾਈ ਦੇ ਰਹੇ ਨੇ । ਹੁਣ ਤੱਕ ਇਸ ਵੀਡੀਓ ਨੂੰ 6 ਮਿਲੀਅਨ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ ।

ਹੋਰ ਵੇਖੋ:ਆਫਤਾਬ ਸ਼ਿਵਦਸਾਨੀ ਦਾ ਦਿਲ ਆਇਆ ਸੀ ਪੰਜਾਬੀ ਕੁੜੀ ਉੱਤੇ, ਇਸ ਵਜ੍ਹਾ ਕਰਕੇ ਰਚਾਇਆ ਸੀ ਦੂਜੀ ਵਾਰ ਵਿਆਹ

ਦੱਸ ਦਈਏ 11 ਸਾਲ ਬਾਅਦ ਸ਼ਿਲਪਾ ਸ਼ੈੱਟੀ ਇੱਕ ਵਾਰ ਫਿਰ ਤੋਂ ਮਾਂ ਬਣੀ ਹੈ । ਫਰਵਰੀ ਮਹੀਨੇ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ । ਸੈਰੋਗੇਸੀ ਦੀ ਮਦਦ ਦੇ ਨਾਲ ਉਹ ਦੂਜੀ ਵਾਰ ਮਾਂ ਬਣੀ ਹੈ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂਅ ਸਮੀਸ਼ਾ ਸ਼ੈੱਟੀ ਕੁੰਦਰਾ ਰੱਖਿਆ ਹੈ । ਸ਼ਿਲਪਾ ਸ਼ੈੱਟੀ ਅਕਸਰ ਹੀ ਆਪਣੇ ਪਤੀ ਤੇ ਬੇਟੇ ਦੇ ਨਾਲ ਵੀਡੀਓ ਸ਼ੇਅਰ ਕਰਦੇ ਰਹਿੰਦੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network