
ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ। ਇੱਕ ਫਿਰ ਤੋਂ ਦੋਵਾਂ ਜਣਿਆ ਦਾ ਨਵਾਂ ਵੀਡੀਓ ਸੋਸ਼ਲ਼ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਹਸਾ ਰਿਹਾ ਹੈ।

ਇਸ ਵੀਡੀਓ ਨੂੰ ਸ਼ਿੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਦੋਵਾਂ ਨੇ ਆਪਣੇ ਪਾਪਾ ਗਿੱਪੀ ਗਰੇਵਾਲ ਦਾ ਹਾਲ ਹੀ ਪੋਸਟ ਕੀਤੇ ਫਨੀ ਵੀਡੀਓ ਨੂੰ ਆਪਣੇ ਅੰਦਾਜ਼ ਦੇ ਨਾਲ ਹੋਰ ਵੀ ਮਜ਼ੇਦਾਰ ਬਣਾਇਆ ਹੈ। ਵੀਡੀਓ ਚ ਸ਼ਿੰਦਾ ਜੋ ਕਿ ਅਦਾਕਾਰਾ ਜੈਸਮੀਨ ਦਾ ਕਿਰਦਾਰ ਚ ਨਜ਼ਰ ਆ ਰਿਹਾ ਹੈ। ਜਿਸ ਕਰਕੇ ਸ਼ਿੰਦੇ ਨੇ ਚੁੰਨੀ ਵੀ ਲਈ ਹੋਈ ਹੈ। ਉੱਧਰ ਏਕਮ ਗਰੇਵਾਲ ਜੋ ਕਿ ਗਿੱਪੀ ਗਰੇਵਾਲ ਦਾ ਕਿਰਦਾਰ ‘ਚ ਦਿਖਾਈ ਦੇ ਰਿਹਾ ਹੈ। ਦੋਵਾਂ ਭਰਾਵਾਂ ਵੱਲੋਂ ‘Thankyou Jasmin’ ਵਾਲਾ ਇਹ ਮਜ਼ੇਦਾਰ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਵੀਡੀਓ ‘ਚ ਛੋਟਾ ਭਰਾ ਗੁਰਬਾਜ਼ ਵੀ ਨਜ਼ਰ ਆ ਰਿਹਾ ਹੈ। ਇਸ ਵੀਡੀਓ ਉੱਤੇ ਖੁਦ ਅਦਾਕਾਰਾ ਜੈਸਮੀਨ ਭਸੀਨ ਵੀ ਕਮੈਂਟ ਕਰਕੇ ਆਪਣੀ ਫਨੀ ਪ੍ਰਤੀਕਿਰਿਆ ਦਿੱਤੀ ਹੈ।

ਦੱਸ ਦਈਏ ਗਿੱਪੀ ਗਰੇਵਾਲ ਦੇ ਤਿੰਨੋਂ ਬੱਚਿਆਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਜੇ ਗੱਲ ਕਰੀਏ ਸ਼ਿੰਦਾ ਗਰੇਵਾਲ ਤਾਂ ਉਹ ਬਤੌਰ ਬਾਲ ਕਲਾਕਾਰ ਅਰਦਾਸ ਕਰਾਂ ਅਤੇ ਹੌਸਲਾ ਰੱਖ ਫ਼ਿਲਮਾਂ ਚ ਨਜ਼ਰ ਆ ਚੁੱਕਿਆ ਹੈ। ਹੌਸਲਾ ਰੱਖ ਫ਼ਿਲਮ ਪਿਛਲੇ ਸਾਲ ਹੀ ਰਿਲੀਜ਼ ਹੋਈ ਸੀ ਤੇ ਇਸ ਵਿੱਚ ਸ਼ਿੰਦਾ ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਗਿੱਲ ਦੇ ਪੁੱਤਰ ਦਾ ਕਿਰਦਾਰ ਨਿਭਾਉਂਦਾ ਹੋਇਆ ਨਜ਼ਰ ਆਇਆ ਸੀ। ਦਰਸ਼ਕਾਂ ਵੱਲੋਂ ਸ਼ਿੰਦਾ ਦੀ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ । ਸ਼ਿੰਦੇ ਨੂੰ ਫ਼ਿਲਮ ਅਰਦਾਸ ਕਰਾਂ ‘ਚ ਨਿਭਾਏ ਕਿਰਦਾਰ ਦੇ ਲਈ ਪੀਟੀਸੀ ਫ਼ਿਲਮ ਅਵਾਰਡ ਵੀ ਹਾਸਿਲ ਹੋਇਆ ਸੀ।
View this post on Instagram