ਦੁਲਹਨ ਬਣੀ ਸ਼ਵੇਤਾ ਤਿਵਾਰੀ ਦੀ ਤਸਵੀਰ ਹੋਈ ਵਾਇਰਲ, ਲਾਲ ਜੋੜੇ ਤੇ ਭਾਰੀ ਗਹਿਣਿਆਂ ਦੇ ਨਾਲ ਆਈ ਨਜ਼ਰ

written by Lajwinder kaur | May 20, 2022

ਟੀਵੀ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ ਨੇ ''ਕਸੌਟੀ ਜ਼ਿੰਦਗੀ ਕੀ'' ਸ਼ੋਅ ਦੀ ਪ੍ਰੇਰਨਾ ਕਿਰਦਾਰ ਨਾਲ ਸਾਰਿਆਂ ਦੇ ਦਿਲਾਂ ਵਿੱਚ ਇੱਕ ਖਾਸ ਪਛਾਣ ਬਣਾਈ ਹੈ। ਅੱਜ ਵੀ ਬਹੁਤ ਸਾਰੇ ਲੋਕ ਉਸ ਨੂੰ ਪ੍ਰੇਰਨਾ ਦੇ ਨਾਂ ਨਾਲ ਯਾਦ ਕਰਦੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ 41 ਸਾਲਾ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਫਿੱਟਨੈੱਸ ਅਤੇ ਗਲੈਮਰਸ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਹੈ। ਫੈਨਜ਼ ਵੀ ਉਸ ਦੇ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਇਸ ਦੇ ਨਾਲ ਹੀ ਹਾਲ ਹੀ ਵਿੱਚ ਸ਼ਵੇਤਾ ਦੀ ਇੱਕ ਪੁਰਾਣੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਦੁਲਹਨ ਬਣੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : Hina Khan Cannes Look: ਅਦਾਕਾਰਾ ਨੇ ਬਲੈੱਕ ਡਰੈੱਸ ‘ਚ ਆਪਣੀ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਨੂੰ ਬਣਾਇਆ ਦੀਵਾਨਾ

Shweta Tiwari Shared her hot pics image From instagram

ਸ਼ਵੇਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇਹ ਤਸਵੀਰ ਸਾਂਝੀ ਕੀਤੀ ਹੈ।  ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਲਾਲ ਰੰਗ ਦੀ ਜੋੜੇ 'ਚ ਨਜ਼ਰ ਆ ਰਹੀ ਹੈ, ਨਾਲ ਹੀ, ਉਸਨੇ ਗੋਲਡਨ ਰੰਗ ਦੇ ਭਾਰੀ ਗਹਿਣੇ ਵੀ ਪਹਿਨੇ ਹੋਏ ਹਨ। ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਕਿਸੇ ਦੀ ਗੋਦ 'ਚ ਬੈਠੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ।

shweta tiwari bridal look image

ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰ 'ਮੇਰੇ ਡੈਡ ਕੀ ਦੁਲਹਨ' ਦੇ ਸੈੱਟ ਦੀ ਹੈ ਜਿੱਥੇ ਉਹ ਵਰੁਣ ਬਰੋਲਾ ਨਾਲ ਸੀਰੀਅਲ 'ਚ ਵਿਆਹ ਕਰਦੀ ਨਜ਼ਰ ਆ ਰਹੀ ਹੈ। ਸੀਰੀਅਲ 'ਚ ਦੋਹਾਂ ਦੇ ਵਿਆਹ ਦਾ ਸੀਨ ਸੀ।

ਅਸਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਸ਼ਵੇਤਾ ਤਿਵਾਰੀ ਦੋ ਵਾਰ ਵਿਆਹ ਕਰ ਚੁੱਕੀ ਹੈ, ਪਹਿਲਾ ਵਿਆਹ 1998 'ਚ ਰਾਜਾ ਚੌਧਰੀ ਨਾਲ ਹੋਇਆ ਸੀ। ਜਿਸ ਨਾਲ ਉਸ ਦੀ ਇੱਕ ਬੇਟੀ ਹੈ। ਦੋਵਾਂ ਦਾ ਵਿਆਹ 14 ਸਾਲ ਤੱਕ ਚੱਲਿਆ ਅਤੇ ਫਿਰ ਦੋਵੇਂ ਵੱਖ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਦਾ ਦੂਜਾ ਵਿਆਹ ਅਭਿਨਵ ਕੋਹਲੀ ਨਾਲ ਹੋਇਆ ਸੀ।

image From Instagram

ਅਭਿਨਵ ਅਤੇ ਸ਼ਵੇਤਾ ਦਾ ਇੱਕ ਬੇਟਾ ਹੈ। ਦੋਹਾਂ ਦਾ ਵਿਆਹ ਨਹੀਂ ਚੱਲ ਸਕਿਆ ਅਤੇ ਹੁਣ ਅਭਿਨਵ ਅਤੇ ਸ਼ਵੇਤਾ ਦੇ ਰਸਤੇ ਵੱਖ ਹੋ ਗਏ ਹਨ। ਦੱਸ ਦਈਏ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਵੀ ਮਨੋਰੰਜਨ ਜਗਤ ਚ ਐਂਟਰੀ ਕਰ ਚੁੱਕੀ ਹੈ। ਉਹ ਕਈ ਮਿਊਜ਼ਿਕ ਵੀਡੀਓ ਚ ਬਤੌਰ ਮਾਡਲ ਆਪਣੀ ਅਦਾਵਾਂ ਬਿਖੇਰ ਚੁੱਕੀ ਹੈ। ਪੰਜਾਬੀ ਗਾਇਕ ਹਾਰਡੀ ਸੰਧੂ ਦੇ ਗੀਤ 'ਚ ਪਲਕ ਨੇ ਖੂਬ ਵਾਹ ਵਾਹੀ ਖੱਟੀ ਸੀ।

ਹੋਰ ਪੜ੍ਹੋ : ਕਨਿਕਾ ਕਪੂਰ ਦੇ ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫਕੰਸ਼ਨ ਹੋਏ ਸ਼ੁਰੂ, ਬੁਆਏਫ੍ਰੈਂਡ ਗੌਤਮ ਨਾਲ ਡਾਂਸ ਕਰਦੀ ਨਜ਼ਰ ਆਈ ਗਾਇਕਾ    

You may also like