ਸ਼ਹਿਨਾਜ਼ ਗਿੱਲ ਦੇ ਨਵੇਂ ਗਾਣੇ ਨੂੰ ਦੇਖ ਕੇ ਸਿਧਾਰਥ ਸੁਕਲਾ ਨੇ ਕੀਤਾ ਇਸ ਤਰ੍ਹਾਂ ਦਾ ਕਮੈਂਟ
ਸ਼ਹਿਨਾਜ਼ ਗਿੱਲ ਦਾ ਨਵਾਂ ਗਾਣਾ ‘ Waada Hai’ ਰਿਲੀਜ਼ ਹੋ ਗਿਆ ਹੈ। ਗਾਣੇ 'ਚ ਅਰਜੁਨ ਕਾਂਗੋ ਤੇ ਸ਼ਹਿਨਾਜ਼ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਗਾਣੇ ਵਿੱਚ ਦੋਵਾਂ ਦੀ ਕੈਮਿਸਟਰੀ ਵੇਖਣ ਨੂੰ ਮਿਲ ਰਹੀ ਹੈ । ਹਰ ਪਾਸੇ ਸ਼ਹਿਨਾਜ਼ ਗਿੱਲ ਦੇ ਨਵੀਂ ਲੁੱਕਸ ਦੀ ਪ੍ਰਸ਼ੰਸਾ ਹੋ ਰਹੀ ਹੈ। ਗਾਣੇ ਨੂੰ ਦੇਖ ਕੇ ਸਿਧਾਰਥ ਸ਼ੁਕਲਾ ਨੇ ਵੀ ਸ਼ਹਿਨਾਜ਼ ਦੀ ਪ੍ਰਸ਼ੰਸਾ ਕੀਤੀ ਹੈ।
ਹੋਰ ਪੜ੍ਹੋ :
ਸਿਧਾਰਥ ਨੇ ਟਵਿੱਟਰ 'ਤੇ ਲਿਖਿਆ- ਸ਼ਹਿਨਾਜ਼ ਗਿੱਲ ਗਾਣਾ ‘ Waada Hai’ ਵਿਚ ਚੰਗੀ ਲੱਗ ਰਹੀ ਹੈ। ਇਹ ਇਕ ਚੰਗਾ ਗਾਣਾ ਹੈ। ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੋਵੇਂ ਹੀ ਬਿੱਗ ਬੌਸ 13 ਵਿੱਚ ਨਜ਼ਰ ਆਏ ਸਨ।
ਸਿਧਾਰਥ ਇਸ ਸ਼ੋਅ ਦੇ ਵਿਜੇਤਾ ਸਨ ਉਥੇ ਹੀ ਸ਼ਹਿਨਾਜ਼ ਸ਼ੋਅ ਦੇ ਖਤਮ ਹੋਣ ਤੱਕ ਉਥੇ ਰਹੀ। ਦੋਵਾਂ ਨੇ ਘਰ ਦੇ ਅੰਦਰ ਚੰਗੀ ਦੋਸਤੀ ਵੇਖਣ ਨੂੰ ਮਿਲੀ ਸੀ। ਸਿਧਾਰਥ ਅਤੇ ਸ਼ਹਿਨਾਜ਼ ਦੀ ਕੈਮਿਸਟਰੀ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ। ਦੋਵਾਂ ਦਾ ਰਿਸ਼ਤਾ ਬਹੁਤ ਖੂਬਸੂਰਤ ਸੀ। ਦੋਵੇਂ ਇਕ ਦੂਜੇ ਦੀ ਬਹੁਤ ਦੇਖਭਾਲ ਕਰਦੇ ਸਨ। ਦੋਵਾਂ ਨੇ ਸ਼ੋਅ ਦੇ ਅੰਤ ਤੱਕ ਆਪਣੀ ਦੋਸਤੀ ਜਾਰੀ ਰੱਖੀ।