ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਹੋਏ ਨਿਰਾਸ਼, ਯੂਟਿਊਬ ਤੋਂ ਮੂਸੇਵਾਲਾ ਦੇ ਦੋ ਗੀਤ ਹੋਏ ਡਿਲੀਟ, ਜਾਣੋ ਕੀ ਬਣੀ ਵਜ੍ਹਾ

Written by  Lajwinder kaur   |  August 31st 2022 05:25 PM  |  Updated: August 31st 2022 05:43 PM

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਹੋਏ ਨਿਰਾਸ਼, ਯੂਟਿਊਬ ਤੋਂ ਮੂਸੇਵਾਲਾ ਦੇ ਦੋ ਗੀਤ ਹੋਏ ਡਿਲੀਟ, ਜਾਣੋ ਕੀ ਬਣੀ ਵਜ੍ਹਾ

Sidhu Moose Wala's songs 'Forget about it' and 'Outlaw' 'deleted' from YouTube: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਕਾਫੀ ਨਿਰਾਸ਼ ਹਨ। ਜੀ ਹਾਂ SYL ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਦੋ ਹੋਰ ਗੀਤਾਂ ਨੂੰ ਯੂਟਿਊਬ ਉੱਤੋਂ ਹਟਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਕਾਫੀ ਜ਼ਿਆਦਾ ਦੁਖੀ ਹਨ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਕਾਤਲਾਂ ਨੇ ਸਮੁੰਦਰ ਕੰਢੇ ਮਨਾਇਆ ਸੀ ਜਸ਼ਨ, ਗੁਜਰਾਤ ਬੀਚ ‘ਤੇ ਮਸਤੀ ਕਰਦੇ ਹੋਇਆਂ ਦੀ ਤਸਵੀਰ ਆਈ ਸਾਹਮਣੇ

Sidhu Moose Wala's killers celebrated at Gujarat beach after murder: Report Image Source: Twitter

ਦੱਸ ਦਈਏ 29 ਮਈ ਨੂੰ ਜਵਾਹਰਕੇ ਪਿੰਡ ‘ਚ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਚ ਸੋਗ ਦੀ ਲਹਿਰ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੂੰ ਤਿੰਨ ਮਹੀਨੇ ਹੋ ਗਏ ਨੇ, ਪਰ ਪਰਿਵਾਰ ਤੇ ਫੈਨਜ਼ ਸਿੱਧੂ ਮੂਸੇਵਾਲਾ ਦੀ ਮੌਤ ਦੇ ਇਨਸਾਫ ਦੀ ਉਡੀਕ ਕਰ ਰਿਹਾ ਹੈ।

Amrit Maan breaks into tears as he hugs Sidhu Moose Wala's statue in Mansa Image Source: Twitter

ਦੱਸ ਦਈਏ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਇੱਕ ਹੋਰ ਖਬਰ ਸਾਹਮਣੇ ਆਈ ਹੈ। ਜੀ ਹਾਂ ਸਿੱਧੂ ਮੂਸੇਵਾਲਾ ਦੋ ਹੋਰ ਗੀਤ ਯੂਟਿਊਬ ਉੱਤੇ ਡਿਲੀਟ ਕਰ ਦਿੱਤੇ ਹਨ। ਦਰਅਸਲ, ਸਿੱਧੂ ਦੇ ਦੋ ਹੋਰ ਗੀਤ outlaw ਤੇ Forget About It ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਇਹ ਦੋਵੇਂ ਗੀਤ ਸਾਲ 2019 ਵਿੱਚ ਰਿਲੀਜ਼ ਹੋਏ ਸੀ। ਜਿਸ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਗਿਆ। ਪਰ ਪ੍ਰਸ਼ੰਸ਼ਕ ਹੁਣ ਇਨ੍ਹਾਂ ਦੋ ਗੀਤਾਂ ਨੂੰ ਨਹੀਂ ਸੁਣ ਸਕਣਗੇ।

Image Source: Twitter

ਜਾਣਕਾਰੀ ਮੁਤਾਬਕ ਮਰਹੂਮ ਗਾਇਕ ਦੇ ਪਰਿਵਾਰ ਨੇ ਕਾਪੀਰਾਈਟ ਦਾ ਦਾਅਵਾ ਕਾਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਇਹ ਦੋਵੇਂ ਗੀਤਾਂ ਨੂੰ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ, ਦੋਵੇਂ ਗੀਤ ਜੱਟ ਲਾਈਫ ਸਟੂਡੀਓਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤੇ ਗਏ ਸਨ, ਜੋ ਕਿ Jyoti Pandher ਦੀ ਮਲਕੀਅਤ ਹੈ, ਜਿਸ 'ਤੇ ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਹੋਣ ਦੇ ਸ਼ੱਕ 'ਚ ਮਾਮਲਾ ਦਰਜ ਕੀਤਾ ਹੈ। ਇਸ ਹੱਤਿਆਕਾਂਡ ਦੀ ਸਾਜ਼ਿਸ਼ ਤਹਿਤ ਜੋਤੀ ਪੰਧੇਰ ਨੂੰ ਨਾਮਜ਼ਦ ਕਰ ਲਿਆ ਹੈ।

 

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network