ਸਿੱਧੂ ਮੂਸੇਵਾਲਾ ਦੇ ਪਾਕਿਸਤਾਨੀ ਫੈਨਜ਼ ਦੀਆਂ ਅੱਖਾਂ ਹੋਈਆਂ ਨਮ; ਇੱਕ ਲਾਈਵ ਕੰਸਰਟ ‘ਚ ਇਸੇ ਸਾਲ ਪਾਕਿਸਤਾਨ ਆਉਣ ਦਾ ਕੀਤਾ ਸੀ ਵਾਅਦਾ

written by Lajwinder kaur | May 30, 2022

ਸਿੱਧੂ ਮੂਸੇਵਾਲਾ ਜਿਸ ਨੂੰ ਗੁਆਂਢੀ ਮੁਲਾਕ ਵੀ ਬਹੁਤ ਹੀ ਚਾਅ ਦੇ ਨਾਲ ਸੁਣਿਆ ਜਾਂਦਾ ਸੀ। ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਦੇ ਪ੍ਰਸ਼ੰਸਕ ਪਾਕਿਸਤਾਨ ਚ ਵੀ ਨੇ। ਜਦੋਂ ਗਾਇਕ ਸਿੱਧੂ ਦੀ ਮੌਤ ਦੀ ਗੁਆਂਢੀ ਮੁਲਾਕ ਗਈ ਤਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹੋ ਗਈਆਂ ਹਨ। ਟਵਿੱਟਰ ਉੱਤੇ ਸਿੱਧੂ ਮੂਸੇਵਾਲਾ ਦੇ ਹੈਸ਼ਟੈੱਗ ਟਰੈਂਡ ਕਰ ਰਹੇ ਹਨ।

ਹੋਰ ਪੜ੍ਹੋ : ਗੁਰਦਾਸ ਮਾਨ ਵੀ ਹੋਏ ਭਾਵੁਕ, ਕਿਹਾ- ‘ਸਿੱਧੂ ਮੂਸੇਵਾਲਾ ਦੇ ਨਾਮ ਦਾ ਸਿਤਾਰਾ ਹਮੇਸ਼ਾ ਚਮਕਦਾ ਰਹੇਗਾ’

ਪਾਕਿਸਤਾਨੀ ਸੰਗੀਤੇ ਮਸ਼ਹੂਰ ਗਾਇਕ ਬਿਲਾਲ ਸਈਦ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਸਿੱਧੂ ਮੂਸੇਵਾਲਾ ਦੀ ਮੌਤ ਤੇ ਦੁੱਖ ਜਤਾਉਂਦੇ ਹੋਏ ਇਮੋਸ਼ਨਲ ਕੈਪਸ਼ਨ ਪਾਈ ਹੈ। ਉਨ੍ਹਾਂ ਨੇ ਨਾਲ ਹੀ ਸਿੱਧੂ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।

ਉੱਧਰ ਟਵਿੱਟਰ ਉੱਤੇ ਸਿੱਧੂ ਮੂਸੇਵਾਲਾ ਦਾ ਪਾਕਿਸਤਾਨੀ ਪ੍ਰਸ਼ੰਸਕ ਵੀ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਜਤਾ ਰਹੇ ਹਨ। ਇੱਕ ਯੂਜ਼ਰ ਨੇ ਸਿੱਧੂ ਮੂਸੇਵਾਲਾ ਦੀ ਲਾਈਵ ਕਾਨਸਰਟ ਦਾ ਇੱਕ ਕਲਿੱਪ ਸ਼ੇਅਰ ਕੀਤਾ ਹੈ। ਜਿਸ ਚ ਸਿੱਧੂ ਨੇ ਪਾਕਿਸਤਾਨੀ ਪ੍ਰਸ਼ੰਸਕਾਂ ਨੂੰ ਵਾਅਦਾ ਕੀਤਾ ਸੀ ਕਿ ਉਹ ਪਾਕਸਿਤਾਨੀ ਜ਼ਰੂਰ ਆਵੇਗਾ। ਸਭ ਤੋਂ ਪਹਿਲਾ ਲਾਹੌਰ ਤੇ ਫਿਰ ਇਸਲਾਮਾਬਾਦ ਦੀ ਗੱਲ ਸਿੱਧੂ ਮੂਸੇਵਾਲਾ ਇਸ ਵੀਡੀਓ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ। ਪਰ ਕਿਸੇ ਨੂੰ ਕੀ ਪਤਾ ਸੀ ਉਹ 28 ਸਾਲ ਦੀ ਉਮਰ 'ਚ ਇਸ ਸੰਸਾਰ ਨੂੰ ਛੱਡ ਕੇ ਚਲਾ ਜਾਵੇਗਾ।

billa saheed

ਦੱਸ ਕਈ ਇੰਟਰਨੈਸ਼ਨਲ ਗਾਇਕਾਂ ਨੇ ਤੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਦੇ ਨਾਮੀ ਕਲਾਕਾਰਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਜਤਾਇਆ ਹੈ। ਸ਼ੁਭਦੀਪ ਸਿੰਘ ਸਿੱਧੂ ਆਪਣੇ ਸਟੇਜੀ ਨਾਂ ਸਿੱਧੂ ਮੂਸੇਵਾਲਾ ਨਾਲ ਮਸ਼ਹੂਰ ਸਨ। ਉਨ੍ਹਾਂ ਨੇ ਆਪਣੇ ਨਾਮ ਨਾਲ ਆਪਣੇ ਪਿੰਡ ਦਾ ਨਾਮ ਮੂਸਾ ਜੋੜਿਆ ਸੀ। ਉਨ੍ਹਾਂ ਨੇ ਆਪਣੀ ਕਾਮਯਾਬੀ ਦੇ ਨਾਲ ਆਪਣੇ ਪਿੰਡ ਦਾ ਨਾਮ ਵੀ ਪੂਰੀ ਦੁਨੀਆ ‘ਚ ਮਸ਼ਹੂਰ ਕਰ ਦਿੱਤਾ।  ਪੰਜਾਬੀ ਮਿਊਜ਼ਿਕ ਜਗਤ ਦਾ ਇਹ ਚਮਕਦਾ ਹੋਇਆ ਸਿਤਾਰਾ ਹਮੇਸ਼ਾ ਸਰੋਤਿਆਂ ਦੇ ਦਿਲਾਂ ‘ਚ ਜਿੰਦਾ ਰਹੇਗਾ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਗ੍ਰੈਮੀ ਅਵਾਰਡ ਜੇਤੂ ਬਰਨਾ ਬੁਆਏ ਨੂੰ ਵੀ ਲੱਗਾ ਸਦਮਾ, ਕਿਹਾ ‘ਆਪਾਂ ਸਵਰਗ ‘ਚ ਆਪਣੀ ਮਿਕਸਟੇਪ ਪੂਰੀ ਕਰਾਂਗੇ’

 

 

You may also like