ਇੰਗਲੈਂਡ ਦੇ ਬੱਚਿਆਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬੱਚੇ ਖੇਡਣ ਮੱਲਣ ਦੀ ਉਮਰ ‘ਚ ਸਿੱਖ ਗੁਰੂ ਸਾਹਿਬਾਨ ਵੱਲੋਂ ਪਾਏ ਪੂਰਨਿਆਂ ‘ਤੇ ਚੱਲ ਕੇ ਆਪਣਾ ਜੀਵਨ ਸਫ਼ਲ ਕਰ ਰਹੇ ਨੇ ।ਦਰਅਸਲ ਇਹ ਕਿਸੇ ਧਾਰਮਿਕ ਸਮਾਗਮ ਦੌਰਾਨ ਸੇਵਾ ਦਾ ਸਾਰਾ ਕੰਮ ਇਹ ਬੱਚੇ ਖੁਦ ਹੀ ਕਰ ਰਹੇ ਹਨ ।
ਹੋਰ ਵੇਖੋ:ਬਰਤਾਨੀਆ ਸਰਕਾਰ ਨੇ ਸਿੱਖਾਂ ਨੂੰ ਦਿੱਤੀ ਵੱਡੀ ਰਾਹਤ, ਸਿੱਖਾਂ ਦੇ ਹੱਕ ‘ਚ ਸੁਣਾਇਆ ਇਹ ਫੈਸਲਾ
#VideoOfTheDay !!Wonderful to see small kids in UK doing 'Sewa' in Gurdwara Sahib. Sewa is an important part of Sikhism. May Waheguru Ji keep them in Chardikala !!#ProudSikh #Sewa #Sikhism #SikhValues #SikhBeliefs
Posted by Manjit Singh GK on Wednesday, April 24, 2019
ਭਾਵੇਂ ਉਹ ਬਰਤਨ ਸਾਫ਼ ਕਰਨ ਦੀ ਸੇਵਾ ਹੋਵੇ ਜਾਂ ਫਿਰ ਹੋਰ ਕੋਈ ਸੇਵਾ ਪੂਰੀ ਤਨਦੇਹੀ ਨਾਲ ਸੇਵਾ ਦਾ ਇਹ ਕੰਮ ਬੱਚੇ ਬਾਖੂਬੀ ਕਰ ਰਹੇ ਹਨ । ਇਨ੍ਹਾਂ ਬੱਚਿਆਂ ਨੇ ਨਾਂ ਸਿਰਫ਼ ਸੇਵਾ ਕਰ ਰਹੇ ਹਨ ਬਲਕਿ ਵਾਹਿਗੁਰੂ ਦੇ ਨਾਮ ਦਾ ਜਾਪ ਵੀ ਨਾਲੋਂ ਨਾਲ ਕਰ ਰਹੇ ਹਨ । ਇਨ੍ਹਾਂ ਬੱਚਿਆਂ ਦੇ ਇਸ ਕੰਮ ਨੂੰ ਵੇਖ ਹਰ ਕਿਸੇ ਦੀ ਰੂਹ ਖੁਸ਼ ਹੋ ਜਾਂਦੀ ਹੈ । ਇਸ ਤੋਂ ਸਾਫ਼ ਹੁੰਦਾ ਹੈ ਕਿ ਬੇਸ਼ੱਕ ਲੋਕ ਵਿਦੇਸ਼ਾਂ ‘ਚ ਵੱਸੇ ਹਨ ਪਰ ਉਹ ਆਪਣੇ ਬੱਚਿਆਂ ਨੂੰ ਗੁਰੂ ਗਿਆਨ ਅਤੇ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਦੇ ਕੇ ਆਪਣੇ ਧਰਮ ਨਾਲ ਉਨ੍ਹਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ ।