ਸਿੱਖ ਨੌਜਵਾਨਾਂ ਨੇ ਆਪਣੀਆਂ ਪੱਗਾਂ ਨਾਲ ਨਦੀ ਵਿੱਚ ਡੁੱਬ ਰਹੇ ਵਿਅਕਤੀ ਦੀ ਬਚਾਈ ਜਾਨ

written by Rupinder Kaler | October 18, 2021

ਸੋਸ਼ਲ ਮੀਡੀਆ ’ਤੇ ਏਨੀਂ ਦਿਨੀਂ ਇੱਕ ਵੀਡੀਓ (Sikh men rescued a hiker ) ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੰਜ ਨੌਜਵਾਨਾਂ ਨੇ ਆਪਣੀਆਂ ਪੱਗਾਂ ਨਾਲ ਨਦੀ ਵਿੱਚ ਡੁੱਬ ਰਹੇ ਇੱਕ ਵਿਆਕਤੀ ਨੂੰ ਬਚਾਇਆ ਹੈ । ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਹਾਈਕਰ ਉੱਚੀ ਚਟਾਨ ਤੇ ਚੜ੍ਹ ਰਿਹਾ ਸੀ, ਕਿ ਅਚਾਨਕ ਉਹ ਫਿਸਲ ਕੇ ਨਦੀ ਵਿੱਚ ਡਿੱਗ ਗਿਆ । ਇਸੇ ਦੌਰਾਨ ਉੱਥੋਂ ਗੁਜ਼ਰ ਰਹੇ ਕੁਝ ਸਿੱਖ ਨੌਜਵਾਨਾਂ ਦੀ ਨਜ਼ਰ ਨਦੀ ਦੇ ਕਿਨਾਰੇ ਨਾਲ ਲਟਕ ਰਹੇ ਇਸ ਵਿਅਕਤੀ ਤੇ ਪਈ ।

ਹੋਰ ਪੜ੍ਹੋ :

ਪਰਮੀਸ਼ ਵਰਮਾ ਨੇ ਆਪਣੀ ਲਾਈਫ ਪਾਟਨਰ ਗੀਤ ਗਰੇਵਾਲ ਦੇ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਜਾਗੋ ਕੱਢਦੀ ਨਜ਼ਰ ਆਈ ਜੋੜੀ

ਹਾਦਸੇ ਦਾ ਸ਼ਿਕਾਰ ਹੋਏ ਇਸ ਵਿਆਕਤੀ ਨੂੰ ਬਾਹਰ ਕੱਢਣ ਲਈ ਇਹਨਾਂ ਨੌਜਵਾਨਾਂ ਨੇ ਆਪਣੀਆਂ ਪੱਗਾਂ ਤੇ ਕੱਪੜਿਆਂ ਨੂੰ ਬੰਨ ਕੇ ਇੱਕ ਰੱਸੀ ਤਿਆਰ ਕੀਤੀ ਤੇ ਇਸ ਵਿਅਕਤੀ ਨੂੰ ਬਾਹਰ ਕੱਢਿਆ । ਖਬਰਾਂ ਮੁਤਾਬਿਕ ਇਹ ਘਟਨਾ Golden Ears Waterfall ਦੀ ਹੈ । ਇਸ ਹਾਦਸੇ (Sikh men rescued a hiker ) ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ।


ਲੋਕ ਲਗਾਤਾਰ ਕਮੈਂਟ ਕਰਕੇ ਇਸ ਵੀਡੀਓ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਪਹਿਲਾਂ ਮੌਕਾ ਨਹੀਂ ਜਦੋਂ ਕਿਸੇ ਸਿੱਖ ਨੇ ਆਪਣੀ ਪੱਗ ਨਾਲ ਕਿਸੇ ਦੀ ਜਾਨ ਬਚਾਈ ਹੋਏ ਇਸ ਤਰ੍ਹਾਂ ਦੀਆਂ ਬਹੁਤ ਉਦਾਹਰਨਾਂ ਹਨ ।

You may also like