ਨਵਜੰਮੇ ਬੱਚੇ ਨੂੰ ਯਾਦ ਕਰ ਛਲਕਿਆ ਗਾਇਕ ਬੀ ਪਰਾਕ ਦਾ ਦਰਦ, ਕਿਹਾ ਉਦੋਂ ਤੱਕ ਕਰਾਂਗਾ ਯਾਦ ਜਦੋਂ ਤੱਕ ਮੁੜ ਨਹੀਂ ਮਿਲਾਂਗੇ'

written by Pushp Raj | July 13, 2022

B Praak remember his newborn baby: ਜਿਵੇਂ ਔਰਤਾਂ ਲਈ ਮਾਂ ਬਨਣਾ ਬੇਹੱਦ ਖ਼ਾਸ ਹੁੰਦਾ ਹੈ, ਉਂਝ ਹੀ ਇੱਕ ਆਦਮੀ ਲਈ ਪਿਤਾ ਬਨਣ ਦੀ ਖੁਸ਼ੀ ਦੁਨੀਆਂ ਦੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ। ਜੇਕਰ ਕਿਸੇ ਕਾਰਨਾ ਦੇ ਚੱਲਦੇ ਪਿਤਾ ਆਪਣੇ ਬੱਚੇ ਨੂੰ ਗੁਆ ਦੇਵੇ ਤਾਂ ਉਹ ਆਪਣਾ ਦਰਦ ਬਿਆਨ ਨਹੀਂ ਕਰ ਸਕਦਾ। ਆਜਿਹਾ ਹੀ ਗਾਇਕ ਬੀ ਪਰਾਕ ਨਾਲ ਹੋਇਆ ਜਦੋਂ ਜਨਮ ਦੇ ਸਮੇਂ ਉਨ੍ਹਾਂ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ।

image From instagram

ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ (B Praak) ਅਤੇ ਉਨ੍ਹਾਂ ਦੀ ਪਤਨੀ ਮੀਰਾ ਬੱਚਨ ਨੇ 15 ਜੂਨ ਨੂੰ ਜਨਮ ਸਮੇਂ ਆਪਣੇ ਨਵਜੰਮੇ ਬੱਚੇ ਨੂੰ ਗੁਆ ਦਿੱਤਾ। ਗਾਇਕ ਬੀ ਪ੍ਰਾਕ (B Praak)ਅਤੇ ਉਨ੍ਹਾਂ ਦੀ ਪਤਨੀ ਮੀਰਾ ਬਚਨ ਨੇ 15 ਜੂਨ ਨੂੰ ਜਨਮ ਸਮੇਂ ਆਪਣੇ ਨਵਜੰਮੇ ਬੱਚੇ ਨੂੰ ਗੁਆ ਦਿੱਤਾ। ਨਵਜੰਮੇ ਬੱਚੇ ਨੂੰ ਯਾਦ ਕਰਦੇ ਹੋਏ ਗਾਇਕ ਬੀ ਪਰਾਕ ਨੇ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸ਼ੇਅਰ ਕੀਤੀ ਹੈ।

ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵਜੰਮੇ ਬੱਚੇ ਨੂੰ ਯਾਦ ਕਰਦਿਆਂ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਵਿੱਚ ਗਾਇਕ ਨੇ ਇੱਕ ਪਿਤਾ ਦੇ ਦਰਦ ਤੇ ਬੱਚੇ ਲਈ ਜਜ਼ਬਾਤਾਂ ਨੂੰ ਬਿਆਨ ਕੀਤਾ ਹੈ।

image From instagram

ਬੀ ਪਰਾਕ ਨੇ ਪੋਸਟ 'ਤੇ ਇੱਕ ਚਾਈਲਡ ਐਂਜਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- 𝐅𝐚𝐳𝐳𝐚👼🕊ਮੈਂ ਕਦੇ ਵੀ ਤੇਰੀ ਪੁਕਾਰ ਨਹੀਂ ਸੁਣੀ, ਮੈਂ ਤੇਰੀਆਂ ਸੋਹਣੀਆਂ ਅੱਖਾਂ ਕਦੇ ਨਹੀਂ ਦੇਖੀਆਂ, ਮੈਂ ਤੁਹਾਡੀ ਨਰਮ ਸਕਿਨ ਨੂੰ ਕਦੇ ਨਹੀਂ ਛੂਹਿਆ, ਮੈਂ ਤੁਹਾਡੀ ਮਾਸੂਮ ਮੁਸਕਰਾਹਟ ਨੂੰ ਕਦੇ ਨਹੀਂ ਦੇਖਿਆ, ਮੈਂ ਤੁਹਾਡੇ ਪੈਰਾਂ ਅਤੇ ਹੱਥ ਕਦੇ ਨਹੀਂ ਦੇਖੇ, ਪਰ ਤੁਸੀਂ ਮੇਰੇ ਦੂਤ ਪੁੱਤਰ ਹੋ, ਅਤੇ ਜਦੋਂ ਤੱਕ ਅਸੀਂ ਦੁਬਾਰਾ ਨਹੀਂ ਮਿਲਦੇ ਉਦੋਂ ਤੱਕ ਮੈਂ ਤੁਹਾਨੂੰ ਹਮੇਸ਼ਾ ਯਾਦ ਕਰਾਂਗਾ……….ਮੇਰਾ ਬੇਟਾ ਫੈਜ਼ਾ 🕊🤍"

ਬੀ ਪਰਾਕ ਦੀ ਇਸ ਪੋਸਟ ਨੇ ਸਭ ਨੂੰ ਭਾਵੁਕ ਕਰ ਦਿੱਤਾ ਹੈ। ਗਾਇਕ ਦੇ ਫੈਨਜ਼ ਅਤੇ ਸਾਥੀ ਕਲਾਕਾਰ ਉਨ੍ਹਾਂ ਦੀ ਇਸ ਪੋਸਟ ਉੱਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਪੰਜਾਬੀ ਗਾਇਕ ਐਮੀ ਵਿਰਕ ਨੇ ਵੀ ਬੀ ਪਰਾਕ ਦੀ ਇਸ ਪੋਸਟ ਉੱਤੇ ਕਮੈਂਟ ਕਰਦੇ ਹੋਏ ਲਿਖਿਆ, " Waheguru ji"। ਫੈਨਜ਼ ਗਾਇਕ ਤੇ ਉਨ੍ਹਾਂ ਦੇ ਪਰਿਵਾਰ ਲਈ ਅਰਦਾਸ ਕਰ ਰਹੇ ਹਨ।

 

View this post on Instagram

 

A post shared by MeeraRK (@meera_bachan)

ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਇਕ ਦੀ ਪਤਨੀ ਮੀਰ ਬੱਚਨ ਨੇ ਵੀ ਪੋਸਟ ਪਾ ਕੇ ਆਪਣੇ ਨਵਜੰਮੇ ਪੁੱਤਰ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਪਾਈ ਸੀ। ਮੀਰਾ ਨੇ ਆਪਣੀ ਪੋਸਟ ਵਿੱਚ ਲਿਖਿਆ, "ਮੇਰੇ ਲਈ ਉਹ ਸਭ ਤੋਂ ਮੁਸ਼ਕਿਲ ਸਮਾਂ ਸੀ ਜਦੋਂ ਦੂਤ ਤੁਹਾਨੂੰ ਸਵਰਗ ਵਿੱਚ ਲੈ ਕੇ ਗਿਆ ਸੀ। ਤੁਸੀਂ ਹਮੇਸ਼ਾ ਮੇਰੇ ਦਿਲ ਅਤੇ ਆਤਮਾ, ਮੇਰੀ ਛੋਟੀ ਜਿਹੀ ਧੜਕਣ, ਮੇਰਾ ਬੱਚਾ 🕊👼🌸। ਇਸ ਵਿੱਚ ਉਸ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦਾ ਨਿੱਕਾ ਪੁੱਤਰ ਜਿਉਂਦਾ ਹੁੰਦਾ ਤਾਂ ਉਸ ਨੇ ਵੀ 1 ਮਹੀਨੇ ਦਾ ਹੋ ਜਾਣਾ ਸੀ।

image From instagram

ਹੋਰ ਪੜ੍ਹੋ: ਕੀ ਮਾਂ ਬਨਣ ਵਾਲੀ ਹੈ ਕੈਟਰੀਨਾ ਕੈਫ ? ਲੰਮੇਂ ਸਮੇਂ ਤੱਕ ਲਾਈਮ ਲਾਈਟ ਤੋਂ ਦੂਰ ਰਹਿਣ 'ਤੇ ਫੈਨਜ਼ ਨੇ ਪੁੱਛਿਆ ਸਵਾਲ 

ਦੱਸ ਦਈਏ ਕਿ ਗਾਇਕ ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਆਪਣੇ ਨਵਜੰਮੇ ਨੂੰ ਗੁਆਉਣ ਦਾ ਦੁਖ ਨਹੀਂ ਭੁੱਲ ਸਕੇ ਹਨ। ਸ਼ਾਇਦ ਹੀ ਕੋਈ ਐਸਾ ਦਿਨ ਹੋਵੇਗਾ ਜਦੋਂ ਉਹ ਆਪਣੇ ਬੱਚੇ ਨੂੰ ਯਾਦ ਨਹੀਂ ਕਰਦੇ। ਫੈਨਜ਼ ਇਸ ਜੋੜੀ ਲਈ ਰੱਬ ਤੋਂ ਅਰਦਾਸ ਕਰ ਰਹੇ ਹਨ।

 

View this post on Instagram

 

A post shared by B PRAAK(HIS HIGHNESS) (@bpraak)

You may also like