ਬੱਬੂ ਮਾਨ ਦੇ ਫੱਕਰ ਅੰਦਾਜ਼ ਨੂੰ ਪਸੰਦ ਕਰਦੇ ਹਨ ਉਹਨਾਂ ਦੇ ਪ੍ਰਸ਼ੰਸਕ, ਪਿੰਡ ਪਹੁੰਚ ਇਸ ਤਰ੍ਹਾਂ ਮਿਲਦੇ ਆਪਣੇ ਬੇਲੀਆਂ ਨੂੰ, ਵੀਡਿਓ ਵਾਇਰਲ 

Written by  Shaminder   |  May 11th 2019 05:08 PM  |  Updated: May 11th 2019 05:08 PM

ਬੱਬੂ ਮਾਨ ਦੇ ਫੱਕਰ ਅੰਦਾਜ਼ ਨੂੰ ਪਸੰਦ ਕਰਦੇ ਹਨ ਉਹਨਾਂ ਦੇ ਪ੍ਰਸ਼ੰਸਕ, ਪਿੰਡ ਪਹੁੰਚ ਇਸ ਤਰ੍ਹਾਂ ਮਿਲਦੇ ਆਪਣੇ ਬੇਲੀਆਂ ਨੂੰ, ਵੀਡਿਓ ਵਾਇਰਲ 

ਬੱਬੂ ਮਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਨੇ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਆਪਣੀ ਓਪਨ ਕਾਰ 'ਚ ਸਵਾਰ ਨੇ ਅਤੇ ਕਿਸੇ ਪਿੰਡ ਦਾ ਦ੍ਰਿਸ਼ ਹੈ । ਜਿਉਂ ਹੀ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਬੱਬੂ ਮਾਨ ਪਿੰਡ 'ਚ ਆਏ ਨੇ ਤਾਂ ਉੱਥੇ ਵੱਡੀ ਗਿਣਤੀ 'ਚ ਲੋਕ ਇੱਕਠੇ ਹੋ ਗਏ ਅਤੇ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਨਜ਼ਰ ਆਏ ।

ਹੋਰ ਵੇਖੋ :ਬੱਬੂ ਮਾਨ ਦੇ ਗਾਣੇ ‘ਰਾਤ’ ਦੀ ਵੀਡਿਓ ਯੂਟਿਊਬ ‘ਤੇ ਆਉਂਦੇ ਹੀ, ਵੀਵਰਸ ਦੀ ਗਿਣਤੀ ਪਹੁੰਚੀ ਲੱਖਾਂ ‘ਚ

https://www.instagram.com/p/BxR7yS1FYu8/

ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਨੇ । ਬੱਬੂ ਮਾਨ ਦੀ ਵੱਡੀ ਫੈਨ ਫਾਲੋਵਿੰਗ ਹੈ । ਬੱਬੂ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਉਹ ਜ਼ਮੀਨ ਨਾਲ ਜੁੜੇ ਕਲਾਕਾਰ ਹਨ ।ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਉਨ੍ਹਾਂ ਦੇ ਗੀਤਾਂ 'ਚ ਸਮਾਜ ਨੂੰ ਇੱਕ ਸੁਨੇਹਾ ਦਿੱਤਾ ਜਾਂਦਾ ਹੈ,ਇਸ ਦੇ ਨਾਲ ਹੀ ਸਮਾਜ ਦੀਆਂ ਸਮੱਸਿਆਵਾਂ ਨੂੰ ਵੀ ਉਨ੍ਹਾਂ ਦੇ ਗੀਤਾਂ 'ਚ ਉਜਾਗਰ ਕੀਤਾ ਜਾਂਦਾ ਹੈ । ਬੀਤੇ ਦਿਨੀਂ ਵੀ ਉਨ੍ਹਾਂ ਦਾ ਇੱਕ ਗੀਤ ਆਇਆ ਸੀ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network