ਖਾਲਸਾ ਏਡ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਗਾਇਕ ਗਗਨ ਕੋਕਰੀ ਨੇ ਦਿੱਤਾ ਚੈੱਕ

Written by  Shaminder   |  September 16th 2019 03:35 PM  |  Updated: September 16th 2019 03:35 PM

ਖਾਲਸਾ ਏਡ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਗਾਇਕ ਗਗਨ ਕੋਕਰੀ ਨੇ ਦਿੱਤਾ ਚੈੱਕ

ਖਾਲਸਾ ਏਡ ਹਮੇਸ਼ਾ ਹੀ ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ । ਇਹ ਸੰਸਥਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਮਦਦ ਲਈ ਪਹੁੰਚ ਜਾਂਦੀ ਹੈ ।ਹਾਲ ਹੀ 'ਚ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਲੋਕਾਂ ਦਾ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਹੋਇਆ । ਪਰ ਅਜਿਹੇ 'ਚ ਸਰਕਾਰਾਂ ਦੇ ਨਾਲ-ਨਾਲ ਖਾਲਸਾ ਏਡ ਲੋਕਾਂ ਦੀ ਮਦਦ ਲਈ ਅੱਗੇ ਆਈ ।

ਹੋਰ ਵੇਖੋ:ਗਾਇਕ ਗਗਨ ਕੋਕਰੀ ਨੂੰ ਵੀ ਕਰਨੀ ਪਈ ਇਸ ਬੱਚੇ ਦੀ ਤਾਰੀਫ਼, ਵੀਡੀਓ ਕੀਤਾ ਸਾਂਝਾ

https://www.instagram.com/p/B2dvXewFejv/

ਖਾਲਸਾ ਏਡ ਵੱਲੋਂ ਨਾਂ ਸਿਰਫ਼ ਲੋਕਾਂ ਨੂੰ ਮੁਸੀਬਤ ਦੌਰਾਨ ਖਾਣਪੀਣ  ਦਾ ਲੋੜੀਦਾਂ ਸਮਾਨ ਮੁਹੱਈਆ ਕਰਵਾਇਆ ਗਿਆ । ਬਲਕਿ ਜੋ ਮਾਲੀ ਨੁਕਸਾਨ ਹੋਇਆ ਉਸ ਦੀ ਭਰਪਾਈ ਲਈ ਵੀ ਕਦਮ ਉਠਾਏ ਜਾ ਰਹੇ ਨੇ । ਇਸ ਹੜ੍ਹ ਕਾਰਨ ਕਈਆਂ ਲੋਕਾਂ ਦੇ ਘਰਾਂ ਨੂੰ ਵੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ ।

https://www.instagram.com/p/B2dPhsPltsT/

ਜਿਸ ਤੋਂ ਬਾਅਦ ਖਾਲਸਾ ਏਡ ਇਨਾਂ ਲੋਕਾਂ ਦੇ ਮੁੜ ਵਸੇਬੇ ਲਈ ਕੋਸ਼ਿਸ਼ਾਂ ਕਰ ਰਹੀ ਹੈ । ਇਸ ਦੇ ਨਾਲ ਹੀ ਕਈ ਗਾਇਕ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ । ਗਗਨ ਕੋਕਰੀ ਨੇ ਵੀ ਖਾਲਸਾ ਏਡ ਦੇ ਮੈਂਬਰਾਂ ਨੂੰ 2 ਲੱਖ ਰੁਪਏ ਦਾ ਚੈੱਕ ਦਿੱਤਾ ਹੈ ।ਇਸ ਦੀ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network