ਨਵੀਂ ਵਿਆਹੀ ਭਾਬੀ ਦੇ ਨਾਲ ਕਲੀਰੇ ਦੀ ਰਸਮ ਖੇਡਦੀ ਨਜ਼ਰ ਆਈ ਗਾਇਕਾ ਜੈਸਮੀਨ ਅਖਤਰ ਅਤੇ ਨੰਨ੍ਹਾ ਦਾਨਵੀਰ, ਦੇਖੋ ਵੀਡੀਓ

Written by  Lajwinder kaur   |  November 10th 2021 11:57 AM  |  Updated: November 10th 2021 11:57 AM

ਨਵੀਂ ਵਿਆਹੀ ਭਾਬੀ ਦੇ ਨਾਲ ਕਲੀਰੇ ਦੀ ਰਸਮ ਖੇਡਦੀ ਨਜ਼ਰ ਆਈ ਗਾਇਕਾ ਜੈਸਮੀਨ ਅਖਤਰ ਅਤੇ ਨੰਨ੍ਹਾ ਦਾਨਵੀਰ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਗਾਇਕਾ ਗੁਰਲੇਜ ਅਖਤਰ (Gurlej Akhtar) ਦੇ ਘਰ ਰੌਣਕਾਂ ਲੱਗੀਆਂ ਹੋਈਆਂ ਹਨ।  ਜੀ ਹਾਂ ਉਨ੍ਹਾਂ  ਦੇ ਭਰਾ ਦਾ ਵਿਆਹ ਹੋਇਆ ਹੈ । ਜਿਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਜੈਸਮੀਨ ਅਖਤਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ :ਪਲਕ ਤਿਵਾਰੀ ਨੇ ਆਪਣੀ ਮਾਂ ਸ਼ਵੇਤਾ ਤਿਵਾਰੀ ਦੇ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ‘ਬਿਜਲੀ ਬਿਜਲੀ’ ਗੀਤ ਉੱਤੇ ਬਣਾਇਆ ਸ਼ਾਨਦਾਰ ਵੀਡੀਓ

jasmine akhtar shared video

ਇਸ ਵੀਡੀਓ ‘ਚ ਉਹ ਆਪਣੀ ਨਵੀਂ ਵਿਆਹੀ ਭਾਬੀ ਦੇ ਨਾਲ ਕਲੀਰੇ ਦੀ ਰਸਮ ਖੇਡਦੀ ਹੋਈ ਨਜ਼ਰ ਆਈ ਰਹੀ ਹੈ। ਦੱਸ ਦੇਈਏ ਕਿ ਕਲੀਰੇ ਦੀ ਰਸਮ ‘ਚ ਹੁੰਦਾ ਇਹਾ ਕਿ ਲਾੜੀ ਆਪਣੇ ਹੱਥਾਂ ਚ ਬੰਨੇ ਕਲੀਰੇ ਨੂੰ ਆਪਣੀਆਂ ਕੁਆਰੀਆਂ ਸਹੇਲੀਆਂ ਦੇ ਸਿਰ 'ਤੇ ਝਟਕ ਦੀ ਹੈ। ਫਿਰ ਕਲੀਰਾ ਜਿਸ ਦੇ ਸਿਰ 'ਤੇ ਡਿੱਗਦਾ ਹੈ, ਵਿਆਹ ਦਾ ਅਗਲਾ ਨੰਬਰ ਉਸ ਦਾ ਹੁੰਦਾ ਹੈ ਅਜਿਹਾ ਕਿਹਾ ਜਾਂਦਾ ਹੈ। ਇਹ ਰਸਮ ਗਾਇਕਾ ਜੈਸਮੀਨ ਅਖਤਰ ਆਪਣੀ ਭਾਬੀ ਦੇ ਨਾਲ ਖੇਡਦੀ ਨਜ਼ਰ ਆਈ। ਇਸ ਵੀਡੀਓ ਚ ਜੈਸਮੀਨ ਅਤੇ ਗਾਇਕਾ ਅਸੀਸ ਕੌਰ ਟ੍ਰਾਈ ਕਰ ਰਹੀਆਂ ਨੇ ਦੋਵਾਂ 'ਚੋਂ ਅਗਲਾ ਨੰਬਰ ਕਿਸਦਾ ਹੋਵੇਗਾ ਵਿਆਹ ਦੇ ਲਈ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਗੀਤ ‘LOVER’ ਉੱਤੇ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ ਸਾਰਾ ਅਲੀ ਖ਼ਾਨ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਵੀਡੀਓ 'ਚ ਸਾਰੇ ਪਰਿਵਾਰ ਵਾਲੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਨਵੀਂ ਭਾਬੀ ਪੂਰੇ ਜ਼ੋਰ ਦੇ ਨਾਲ ਕਲੀਰੇ ਝਟਕ ਰਹੀ ਹੈ ਪਰ ਕਲੀਰੇ ਦਾ ਕੁਝ ਭਾਗ ਜੈਸਮੀਨ ਦੇ ਸਿਰ ਤੇ ਗਿਰ ਜਾਂਦਾ ਹੈ। ਜਿਸ ਤੋਂ ਬਾਅਦ ਸਾਰੇ ਕਹਿ ਰਹੇ ਨੇ ਕਿ ਅਗਲਾ ਨੰਬਰ ਵਿਆਹ ਦੇ ਲਈ ਜੈਸਮੀਨ ਦਾ ਹੈ। ਇਸ ਤੋਂ ਬਾਅਦ ਦਾਨਵੀਰ ਵੀ ਆਪਣੀ ਨਵੀਂ ਮਾਮੀ ਦੇ ਨਾਲ ਮਸਤੀ ਕਰਦੇ ਹੋਏ ਕਲੀਰੇ ਵਾਲੀ ਰਸਮ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਕਲੀਰੇ ਦਾ ਇੱਕ ਪੂਰਾ ਗੁੱਛਾ ਦਾਨਵੀਰ ਦੇ ਸਿਰ ਉੱਤੇ ਆ ਡਿੱਗਦਾ ਹੈ। ਜਿਸ ਤੋਂ ਬਾਅਦ ਸਾਰੇ ਹਾਸਦੇ ਹੋਏ ਅਤੇ ਮਸਤੀ ਕਰਦੇ ਹੋਏ ਦਾਨਵੀਰ ਦੇ ਵਿਆਹ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ। ਇਹ ਮਸਤੀ ਵਾਲਾ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

gurlej akhtar

ਜੇ ਗੱਲ ਕਰੀਏ ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕਾ ਹੈ। ਉਨ੍ਹਾਂ ਨੇ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਦੇ ਨਾਲ ਜੁੜਿਆ ਹੋਇਆ ਹੈ।

 

You May Like This
DOWNLOAD APP


© 2023 PTC Punjabi. All Rights Reserved.
Powered by PTC Network