Sonali Phogat Death: ਸੋਨਾਲੀ ਦੀ ਮੌਤ ਦੇ 3 ਦਿਨ ਬਾਅਦ ਗੋਆ ਪੁਲਿਸ ਨੇ ਕਤਲ ਦੀ FIR ਕੀਤੀ ਦਰਜ

written by Lajwinder kaur | August 25, 2022

Goa Police registers murder case: ਸਿਆਸੀ ਆਗੂ ਅਤੇ ਬਿੱਗ ਬੌਸ ਦਾ ਹਿੱਸਾ ਰਹਿ ਚੁੱਕੀ ਸੋਨਾਲੀ ਫੋਗਾਟ ਦਾ ਗੋਆ ਵਿੱਚ ਸ਼ੱਕੀ ਹਾਲਾਤਾਂ 'ਚ ਮੌਤ ਹੋਈ ਸੀ। ਸੋਨਾਲੀ ਫੋਗਾਟ ਦਾ ਪਰਿਵਾਰ ਜੋ ਕਿ ਪਹਿਲੇ ਦਿਨ ਤੋਂ ਹੀ ਸੋਨਾਲੀ ਫੋਗਾਟ ਦੀ ਮੌਤ ਨੂੰ ਸਾਜ਼ਿਸ ਦੱਸ ਰਹੇ ਹਨ। ਹੁਣ ਸੋਨਾਲੀ ਫੋਗਾਟ ਦੀ ਮੌਤ ਨੂੰ ਲੈ ਕੇ ਵੱਡੀ ਅਪਟੇਡ ਸਾਹਮਣੇ ਆਈ ਹੈ। ਸੋਨਾਲੀ ਫੋਗਾਟ ਦੀ ਮੌਤ ਨੂੰ ਲੈ ਕੇ ਗੋਆ ਪੁਲਿਸ ਨੇ ਹੁਣ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਾਂਝੀ ਕੀਤੀ ਨਵੀਂ ਪੋਸਟ, ਕਿਹਾ-‘ਤੁਸੀਂ ਜਿਸ ਵੀ ਪਿੰਡ ਜਾਂ ਸ਼ਹਿਰ ‘ਚ ਰਹਿੰਦੇ ਹੋ ਜਾਂ ਦੇਸ਼ਾਂ ਵਿਦੇਸ਼ਾਂ ‘ਚ ਵਸਦੇ ਹੋ, ਉੱਥੇ ਵੀ ਕੈਂਡਲ ਮਾਰਚ ਕੱਢ ਸਕਦੇ ਹੋ’

Sonali Phogat's brother makes shocking claims, says 'It's a murder... I want justice for her' Image Source: Twitter

ਪੁਲਿਸ ਨੇ ਇਹ ਮਾਮਲਾ ਸੋਨਾਲੀ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਗੋਆ ਪੁਲਿਸ ਨੇ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਸੀ। ਪਰ ਸੋਨਾਲੀ ਦਾ ਪਰਿਵਾਰ ਲਗਾਤਾਰ ਉਸ ਦੇ PA ਉੱਤੇ ਕਤਲ ਦਾ ਦੋਸ਼ ਲਗਾ ਰਿਹਾ ਸੀ ਅਤੇ ਇਸ ਕਾਰਨ ਪੁਲਿਸ ਨੇ ਫੋਗਾਟ ਦੇ ਪੀਏ ਸੁਧੀਰ ਸਾਂਗਵਾਨ ਨੂੰ ਵੀ ਹਿਰਾਸਤ 'ਚ ਲੈ ਲਿਆ ਸੀ। ਹੁਣ ਪੁਲਿਸ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Image Source: Instagram

ਇਸ ਤੋਂ ਪਹਿਲਾਂ ਸੋਨਾਲੀ ਦਾ ਪਰਿਵਾਰ ਗੋਆ 'ਚ ਹੀ ਪੋਸਟਮਾਰਟਮ ਕਰਵਾਉਣ ਲਈ ਰਾਜ਼ੀ ਹੋ ਗਿਆ ਸੀ। ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਡਾਕਟਰਾਂ ਦਾ ਤਿੰਨ ਮੈਂਬਰੀ ਪੈਨਲ ਸੋਨਾਲੀ ਫੋਗਾਟ ਦੀ ਲਾਸ਼ ਦਾ ਪੋਸਟਮਾਰਟਮ ਕਰੇਗਾ। ਜਾਣਕਾਰੀ ਮੁਤਾਬਕ ਸੋਨਾਲੀ ਫੋਗਾਟ ਦਾ ਅੰਤਿਮ ਸੰਸਕਾਰ ਹਿਸਾਰ 'ਚ ਰਿਸ਼ੀ ਨਾਗਟ ਦੇ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ।

Sonali Phogat's sister-min Image Source: Twitter

ਸੋਨਾਲੀ ਫੋਗਾਟ ਮਹਿਜ਼ 41 ਸਾਲਾਂ ਦੀ ਸੀ ਅਤੇ ਸੋਮਵਾਰ ਰਾਤ ਨੂੰ ਗੋਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਸੋਨਾਲੀ ਫੋਗਾਟ ਦਾ ਜਨਮ ਫਤਿਹਾਬਾਦ ਦੇ ਭੂਥਾਨ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਸੋਨਾਲੀ ਫੋਗਾਟ ਜੋ ਕਿ ਬਿੱਗ ਬੌਸ ‘ਚ ਨਜ਼ਰ ਆਈ ਸੀ।

You may also like