ਸੋਨਾਲੀ ਫੋਗਾਟ ਦੀ ਭੈਣ ਨੇ ਕੀਤੇ ਵੱਡੇ ਖੁਲਾਸੇ, ਸੋਨਾਲੀ ਨੇ ਮਾਂ ਨੂੰ ਅਖੀਰਲੀ ਗੱਲਬਾਤ ‘ਚ ਕਿਹਾ ਸੀ ਕਿ ‘ਖਾਣ ਤੋਂ ਬਾਅਦ ਗੜਬੜ ਮਹਿਸੂਸ ਕਰ ਰਹੀ ਹੈ’

written by Lajwinder kaur | August 23, 2022

Bigg Boss 14 fame actress Sonali Phogat's sister claims actress's food was poisoned: ਸਿਆਸੀ ਆਗੂ ਅਤੇ ਬਿੱਗ ਬੌਸ ਦਾ ਹਿੱਸਾ ਰਹਿ ਚੁੱਕੀ ਸੋਨਾਲੀ ਫੋਗਾਟ ਦਾ ਗੋਆ ਵਿੱਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਇਸ ਦੇ ਨਾਲ ਹੀ ਸੋਨਾਲੀ ਦੀ ਭੈਣ ਅਤੇ ਜੇਠਾਨੀ ਨੇ ਮੀਡੀਆ ਦੇ ਸਾਹਮਣੇ ਵੱਡਾ ਬਿਆਨ ਦਿੰਦੇ ਹੋਏ ਹੱਤਿਆ ਦਾ ਸ਼ੱਕ ਜਤਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੌਤ ਸਾਧਾਰਨ ਨਹੀਂ ਹੈ।

ਹੋਰ ਪੜ੍ਹੋ : Janhvi Kapoor Video Viral: ਗੁੱਸੇ ‘ਚ ਲਾਲ-ਪੀਲੀ ਹੋ ਕੇ ਦੇਰ ਰਾਤ ਪਾਰਟੀ ਤੋਂ ਬਾਹਰ ਆਈ ਜਾਨ੍ਹਵੀ ਕਪੂਰ, ਬੁਆਏਫ੍ਰੈਂਡ ਵੀ ਪਿੱਛੇ-ਪਿੱਛੇ…

Image Source: Instagram

ਸੋਨਾਲੀ ਫੋਗਾਟ ਦੀ ਵੱਡੀ ਭੈਣ ਰੇਮਨ ਫੋਗਾਟ ਨੇ ਦੱਸਿਆ ਕਿ ਰਾਤ 11 ਵਜੇ ਉਹ ਬਿਮਾਰ ਮਹਿਸੂਸ ਕਰ ਰਹੀ ਸੀ ਅਤੇ ਖਾਣੇ ਦੀ ਸ਼ਿਕਾਇਤ ਕੀਤੀ। ਸੋਨਾਲੀ ਫੋਗਾਟ ਦੀ ਮੌਤ 'ਤੇ ਉਸ ਦੀ ਭੈਣ ਰੇਮਨ ਨੇ ਕਿਹਾ ਕਿ ਸੋਨਾਲੀ ਦੀ ਮਾਂ ਨਾਲ ਫੋਨ 'ਤੇ ਗੱਲ ਹੋਈ ਸੀ। ਸੋਨਾਲੀ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਖਾਣਾ ਖਾ ਕੇ ਸਹੀ ਮਹਿਸੂਸ ਨਹੀਂ ਕਰ ਰਹੀ ਹੈ।

Image Source: Instagram

ਉਹ ਆਪਣੇ ਸਰੀਰ ਵਿੱਚ ਇੱਕ ਲਹਿਰ ਮਹਿਸੂਸ ਕਰ ਰਹੀ ਸੀ। ਅਸੀਂ ਡਾਕਟਰ ਨੂੰ ਮਿਲਣ ਲਈ ਕਿਹਾ ਸੀ ਪਰ ਸਵੇਰੇ ਉਸ ਦੀ ਮੌਤ ਦੀ ਖ਼ਬਰ ਆਈ। ਸੋਨਾਲੀ ਫੋਗਟ ਦੀ ਜੇਠਾਣੀ ਮਨੋਜ ਫੋਗਟ ਨੇ ਕਿਹਾ ਕਿ ਮੇਰੀ ਉਸ ਨਾਲ ਰਾਤ ਨੂੰ ਗੱਲ ਹੋਈ ਸੀ ਅਤੇ ਉਹ ਬਿਲਕੁਲ ਠੀਕ ਸੀ ।

Image Source: Instagram

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ ਦੀ ਨੇਤਾ ਅਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਦੀ ਗੋਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸੋਨਾਲੀ ਫੋਗਾਟ ਮਹਿਜ਼ 41 ਸਾਲਾਂ ਦੀ ਸੀ ਅਤੇ ਸੋਮਵਾਰ ਰਾਤ ਨੂੰ ਗੋਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਸੋਨਾਲੀ ਫੋਗਾਟ ਦਾ ਜਨਮ ਫਤਿਹਾਬਾਦ ਦੇ ਭੂਥਾਨ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਦਸਵੀਂ ਤੱਕ ਪੜ੍ਹ ਕੇ ਹੀ ਸੋਨਾਲੀ ਦਾ ਵਿਆਹ ਸੰਜੇ ਨਾਮ ਦੇ ਵਿਅਕਤੀ ਨਾਲ ਹੋਇਆ ਸੀ। ਸਾਲ 2016 ਵਿੱਚ ਸੰਜੇ ਦੀ ਹਰਿਆਣਾ ਸਥਿਤ ਆਪਣੇ ਫਾਰਮ ਹਾਊਸ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਉਸ ਨੇ ਦੱਸਿਆ ਕਿ ਪਤੀ ਦੀ ਮੌਤ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ। ਉਹ ਆਪਣੇ ਟਿਕਟੋਕ ਵੀਡੀਓਜ਼ ਰਾਹੀਂ ਸੋਸ਼ਲ ਮੀਡੀਆ ਉੱਤੇ ਕਾਫੀ ਮਸ਼ਹੂਰ ਹੋ ਗਈ ਸੀ।

You may also like