ਸੋਨੂੰ ਕੱਕੜ ਨੇ ਮਾਪਿਆਂ ਨੂੰ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਫੋਟੋ ਸ਼ੇਅਰ ਕਰਦੇ ਹੋਏ ਦਿੱਤੀ ਵਧਾਈ

Written by  Lajwinder kaur   |  May 18th 2020 11:19 AM  |  Updated: May 18th 2020 11:23 AM

ਸੋਨੂੰ ਕੱਕੜ ਨੇ ਮਾਪਿਆਂ ਨੂੰ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਫੋਟੋ ਸ਼ੇਅਰ ਕਰਦੇ ਹੋਏ ਦਿੱਤੀ ਵਧਾਈ

ਬਾਲੀਵੁੱਡ ਦੀ ਗਾਇਕ ਸੋਨੂੰ ਕੱਕੜ ਨੇ ਆਪਣੇ ਮਾਪਿਆਂ ਨੂੰ ਵਿਆਹ ਦੀ ਵਰ੍ਹੇਗੰਢ ‘ਤੇ ਵਧਾਈਆਂ ਦਿੰਦੇ ਹੋਏ ਫੋਟੋ ਸ਼ੇਅਰ ਕੀਤੀ ਹੈ । ਗਾਇਕਾ ਨੇ ਇੰਸਟਾਗ੍ਰਾਮ ਅਕਾਉਂਟ ‘ਤੇ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਹੈਪੀ ਮੈਰਿਜ ਐਨੀਵਰਸਰੀ ਮੰਮੀ ਪਾਪਾ ਅਤੇ ਤੁਸੀਂ ਦੁਨੀਆ ਦਾ ਸਭ ਪਿਆਰਾ ਕਪਲ ਹੋ । ਮੈਨੂੰ ਖੁਸ਼ੀ ਹੈ ਕਿ ਮੈਂ ਤੁਹਾਡੀ ਬੇਟੀ ਹਾਂ ।’ ਇਸ ਪੋਸਟ ‘ਤੇ ਪ੍ਰਸ਼ੰਸਕ ਕਮੈਂਟਸ ਕਰਕੇ ਕੱਕੜ ਪਰਿਵਾਰ ਨੂੰ ਵਧਾਈਆਂ ਦੇ ਰਹੇ ਨੇ ।

ਸੋਨੂੰ ਕੱਕੜ ਬਾਲੀਵੁੱਡ ਦੀ ਕਈ ਨਾਮੀ ਫ਼ਿਲਮਾਂ ਜਿਵੇਂ ਦਮ, ਬੂਮ, ਜਿਸਮ-2, ਕੁਵਿਨ, ਸਬ ਕੁਸ਼ਲ ਮੰਗਲ ਵਰਗੀ ਕਈ ਹਿੰਦੀ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ । ਇਸ ਤੋਂ ਇਲਾਵਾ ਉਹ ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਟੋਨੀ ਕੱਕੜ ਦੀ ਵੱਡੀ ਭੈਣ ਹੈ ।

ਸੋਨੂੰ ਕੱਕੜ ਅਕਸਰ ਆਪਣੇ ਭੈਣ-ਭਰਾ ਦੇ ਨਾਲ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ । ਜੇ ਗੱਲ ਕਰੀਏ ਨੇਹਾ ਕੱਕੜ ਕਈ ਨਾਮੀ ਪੰਜਾਬੀ ਗਾਇਕਾਂ ਦੇ ਨਾਲ ਡਿਊਟ ਗੀਤ ਗਾ ਚੁੱਕੇ ਨੇ ਤੇ ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network