ਇਸ ਸਥਾਨ ’ਤੇ ਭਗਵਾਨ ਬੁੱਧ ਨੇ ਤਿਆਗੇ ਸਨ ਆਪਣੇ ਪ੍ਰਾਣ

Written by  Rupinder Kaler   |  September 28th 2019 11:50 AM  |  Updated: September 28th 2019 11:50 AM

ਇਸ ਸਥਾਨ ’ਤੇ ਭਗਵਾਨ ਬੁੱਧ ਨੇ ਤਿਆਗੇ ਸਨ ਆਪਣੇ ਪ੍ਰਾਣ

ਅਮਰਜੀਤ ਸਿੰਘ ਚਾਵਲਾ ਪਟਨਾ ਸਾਹਿਬ ਵਿੱਚ ਸਥਿਤ ਕਈ ਧਾਰਮਿਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਨੇਪਾਲ ਲਈ ਰਵਾਨਾ ਹੋ ਗਏ ਹਨ । ਇਸ ਯਾਤਰਾ ਦੌਰਾਨ ਉਹ ਵਾਇਆ ਗੋਰਖਪੁਰ ਹੋ ਕੇ ਜਾਣਗੇ । ਗੋਰਖਪੁਰ ਵਿੱਚ ਵੀ ਕਈ ਇਤਿਹਾਸਕ ਸਥਾਨ ਹਨ, ਜਿਨ੍ਹਾਂ ਦੇ ਦਰਸ਼ਨ ਅਮਰਜੀਤ ਸਿੰਘ ਚਾਵਲਾ ਸਾਨੂੰ ਕਰਵਾਉਣਗੇ । ਗੋਰਖਪੁਰ ਜਾਂਦੇ ਹੋਏ ਅਮਰਜੀਤ ਸਿੰਘ ਚਾਵਲਾ ਕੁਸ਼ੀਨਗਰ ਪਹੁੰਚੇ ।

ਕਹਿੰਦੇ ਹਨ ਕਿ ਇਹ ਸਥਾਨ ਭਗਵਾਨ ਰਾਮ ਚੰਦਰ ਦੇ ਬੇਟੇ ਕੁਸ਼ ਦੇ ਰਾਜ ਦੀ ਰਾਜਧਾਨੀ ਹੁੰਦਾ ਸੀ ਇਸੇ ਲਈ ਇਸ ਦਾ ਨਾ ਕੁਸ਼ੀਨਗਰ ਪਿਆ । ਕਹਿੰਦੇ ਹਨ ਕਿ ਇਸੇ ਸਥਾਨ ਤੇ ਭਗਵਾਨ ਬੁੱਧ ਨੇ ਆਪਣੇ ਪ੍ਰਾਣ ਤਿਆਗੇ ਸਨ । ਇਸ ਸਥਾਨ ਨੂੰ ਦੇਖਣ ਤੋਂ ਬਾਅਦ ਅਮਰਜੀਤ ਚਾਵਲਾ ਗੋਰਖਪੁਰ ਪਹੁੰਚ ਜਾਂਦੇ ਹਨ ।

ਗੋਰਖਪੁਰ ਵਿੱਚ ਕਈ ਇਤਿਹਾਸਕ ਗੁਰਦੁਆਰੇ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਜੁੜੇ ਰਹੋ ‘ਟਰਬਨ ਟੈ੍ਰਵਲਰ’ ਦੇ ਨਾਲ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network