ਇਸ ਸਥਾਨ ’ਤੇ ਹੋਇਆ ਸੀ ਭਗਵਾਨ ਬੁੱਧ ਦਾ ਜਨਮ
ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੇ ਚਲਦੇ ਨੇਪਾਲ ਪਹੁੰਚ ਗਏ ਹਨ ।ਇੱਥੇ ਪਹੁੰਚ ਕੇ ਅਮਰਜੀਤ ਚਾਵਲਾ ਨੂੰ ਇਮੀਗ੍ਰੇਸ਼ਨ ਨਾਲ ਸਬੰਧਿਤ ਕਈ ਕਾਗਜ਼ੀ ਕਾਰਵਾਈਆਂ ਕਰਨੀਆਂ ਪਈਆਂ ਹਨ । ਸਾਰੀ ਕਾਰਵਾਈ ਤੋਂ ਬਾਅਦ ਅਮਰਜੀਤ ਚਾਵਲਾ ਲੁਬਿੰਨੀ ਲਈ ਰਵਾਨਾ ਹੋ ਜਾਂਦੇ ਹਨ । ਇਸ ਸਫ਼ਰ ਦੌਰਾਨ ਅਮਰਜੀਤ ਸਿੰਘ ਚਾਵਲਾ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਸੀ ।
ਇਸ ਦੇ ਬਾਵਜੂਦ ਉਹ ਆਪਣੇ ਮੰਜ਼ਿਲ ਤੇ ਪਹੁੰਚ ਜਾਂਦੇ ਹਨ ਲੁਬਿੰਨੀ ਉਹ ਸਥਾਨ ਹੈ ਜਿੱਥੇ ਮਹਾਤਮਾ ਬੁੱਧ ਦਾ ਜਨਮ ਹੋਇਆ ਸੀ । ਇਸ ਸਥਾਨ ਤੇ ਇੱਕ ਮਾਇਆ ਦੇਵੀ ਦਾ ਮੰਦਰ ਹੈ । ਇਸੇ ਸਥਾਨ ਤੇ ਭਗਵਾਨ ਬੁੱਧ ਦਾ ਜਨਮ ਹੋਇਆ ਸੀ । ਇਸ ਮੰਦਰ ਦੇ ਅੰਦਰ ਅੱਜ ਵੀ ਮੋਰਯਾ ਕਾਲ ਦਾ ਸਟੱਕਚਰ ਮੌਜੂਦ ਹੈ । ਪਰ ਕੁਝ ਕਾਰਨਾਂ ਕਰਕੇ ਇਸ ਮੰਦਰ ਦੇ ਅੰਦਰ ਅਮਰਜੀਤ ਚਾਵਲਾ ਤੇ ਉਹਨਾਂ ਦੀ ਟੀਮ ਨੂੰ ਕੈਮਰਾ ਨਹੀਂ ਲਿਜਾਣ ਦਿੱਤਾ ਗਿਆ ।
ਇਸ ਸਥਾਨ ਤੇ ਹੋਰ ਵੀ ਕਈ ਇਤਿਹਾਸਕ ਸਥਾਨ ਹਨ ਜਿੰਨ੍ਹਾਂ ਦਾ ਇਤਿਹਾਸ ਜਾਨਣ ਲਈ ਜੁੜੇ ਰਹੋ ‘ਟਰਬਨ ਟੈ੍ਰਵਲਰ’ ਦੇ ਨਾਲ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।