ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਆਰਤੀ ਸਾਹਿਬ ਦਾ ਕੀਤਾ ਸੀ ਉਚਾਰਨ

Written by  Rupinder Kaler   |  December 03rd 2019 04:13 PM  |  Updated: December 03rd 2019 04:13 PM

ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਆਰਤੀ ਸਾਹਿਬ ਦਾ ਕੀਤਾ ਸੀ ਉਚਾਰਨ

ਅਮਰਜੀਤ ਸਿੰਘ ਚਾਵਲਾ ਸਾਨੂੰ ਲਗਾਤਾਰ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਰਹੇ ਹਨ । ਇਸ ਸਭ ਦੇ ਚਲਦੇ ਅਰਮਜੀਤ ਸਿੰਘ ਚਾਵਲਾ ਗੁਰਦੁਆਰਾ ਆਰਤੀ ਸਾਹਿਬ ਪੁਰੀ ਪਹੁੰਚੇ । ਇਹ ਸਥਾਨ ਉੜੀਸਾ ਵਿੱਚ ਸਥਿਤ ਹੈ । ਇਸ ਦੇ ਨਾਲ ਹੀ ਸਮੁੰਦਰ ਦਾ ਕਿਨਾਰਾ ਲੱਗਦਾ ਹੈ ।ਇਹ ਸਥਾਨ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ।

ਕਹਿੰਦੇ ਹਨ ਕਿ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਜਗਨ ਨਾਥ ਪੁਰੀ ਦੇ ਮੰਦਰ ਪਹੁੰਚੇ ਸਨ, ਉਸ ਸਮੇਂ ਉਹ ਇਸ ਸਥਾਨ ਤੇ ਵੀ ਆਏ ਸਨ । ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਵੱਲੋਂ ਖੁਦਵਾਈ ਗਈ ਬਾਉਲੀ ਸਾਹਿਬ ਵੀ ਹੈ ਜਿਸ ਦਾ ਜਲ ਸਮੁੰਦਰ ਕਿਨਾਰੇ ਦੇ ਨੇੜੇ ਹੋਣ ਦੇ ਬਾਵਜੂਦ ਮਿੱਠਾ ਹੈ । ਹੋਰ ਕਈ ਇਤਿਹਾਸਕ ਘਟਨਾਵਾਂ ਇਸ ਸਥਾਨ ਦੇ ਨਾਲ ਜੁੜੀਆਂ ਹੋਈਆਂ ਹਨ । ਜਿਨ੍ਹਾਂ ਨੂੰ ਜਾਨਣ ਲਈ ਦੇਖਦੇ ਰਹੋ ਟਰਬਨ ਟੈ੍ਰਵਲਰ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network