ਸੁਦੇਸ਼ ਲਹਿਰੀ ਨੂੰ ਕਿਉਂ ਨਹੀਂ ਭੁੱਲਣਾ ਸੋਨਮ ਬਾਜਵਾ ਦਾ ਵਿਛੋੜਾ, ਦੇਖੋ ਵੀਡੀਓ
ਸੁਦੇਸ਼ ਲਹਿਰੀ ਨੂੰ ਕਿਉਂ ਨਹੀਂ ਭੁੱਲਣਾ ਸੋਨਮ ਬਾਜਵਾ ਦਾ ਵਿਛੋੜਾ, ਦੇਖੋ ਵੀਡੀਓ : ਭਾਰਤ ਦੇ ਨਾਮਵਰ ਕਾਮੇਡੀਅਨ ਸੁਦੇਸ਼ ਲਹਿਰੀ ਜਿੰਨ੍ਹਾਂ ਨੇ ਹਰ ਕਿਸੇ ਨੂੰ ਆਪਣੀਆਂ ਗੱਲਾਂ ਨਾਲ ਹੱਸਣ ਲਈ ਮਜਬੂਰ ਕੀਤਾ ਹੈ। ਸੁਦੇਸ਼ ਲਹਿਰੀ ਹੁਣ ਸੋਨਮ ਬਾਜਵਾ ਦਾ ਵਿਛੋੜਾ ਬਰਦਾਸ਼ਤ ਨਹੀਂ ਕਰ ਪਾ ਰਹੇ ਕਿਉਂਕਿ 24 ਮਈ ਨੂੰ ਸੋਨਮ ਦਾ 'ਮੁਕਲਾਵਾ' ਆਉਣ ਵਾਲਾ ਹੈ। ਜੀ ਹਾਂ ਸੁਦੇਸ਼ ਲਹਿਰੀ ਅਤੇ ਸੋਨਮ ਬਾਜਵਾ ਐਮੀ ਵਿਰਕ ਤੇ ਉਹਨਾਂ ਦੀ ਫ਼ਿਲਮ ਮੁਕਲਾਵਾ ਦੇ ਪ੍ਰਮੋਸ਼ਨ 'ਚ ਲੱਗੇ ਹੋਏ ਹਨ। ਸੋਨਮ ਬਾਜਵਾ ਸੁਦੇਸ਼ ਲਹਿਰੀ ਨੂੰ ਆਪਣੇ ਮੁਕਲਾਵੇ ਦਾ ਸੱਦਾ ਦੇ ਰਹੇ ਹਨ ਅਤੇ ਕਹਿ ਰਹੇ ਨੇ ਕਿ 24 ਮਈ ਨੂੰ ਉਹਨਾਂ ਦੇ ਮੁਕਲਾਵੇ 'ਤੇ ਪਰਿਵਾਰ ਸਮੇਤ ਆਉਣ।
ਦੋਨਾਂ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਸਿਮਰਜੀਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ਮੁਕਲਾਵਾ 'ਚ ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਘੁੱਗੀ ਸਮੇਤ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦੇ ਗੀਤਾਂ ਅਤੇ ਟਰੇਲਰ ਨੂੰ ਪ੍ਰਸ਼ੰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਫ਼ਿਲਮ ਦੇ ਕਈ ਡਾਇਲਾਗ ਪ੍ਰੋਮੋਜ਼ ਵੀ ਸਾਹਮਣੇ ਆਏ ਹਨ ਜਿੰਨ੍ਹਾਂ 'ਚ ਕਾਮੇਡੀ ਦੇ ਨਾਲ ਨਾਲ ਪਿਆਰੀ ਜਿਹੀ ਲਵ ਸਟੋਰੀ ਵੀ ਦੇਖਣ ਨੂੰ ਮਿਲ ਰਹੀ ਹੈ।
ਸੋ ਇਹਨਾਂ ਸਭ ਤੋਂ ਇਹ ਹੀ ਜਾਪਦਾ ਹੈ ਇਹ ਕਿ ਇਸ ਫ਼ਿਲਮ ਪੰਜਾਬ ਦੇ ਪੁਰਾਣੇ ਰੀਤੀ ਰਿਵਾਜਾਂ ਸਮੇਤ ਪਰਿਵਾਰਕ, ਕਾਮੇਡੀ ਅਤੇ ਪਿਆਰ ਦੀ ਕਹਾਣੀ ਵੀ ਦੇਖਣ ਨੂੰ ਮਿਲਣ ਵਾਲੀ ਹੈ।