ਟੀਵੀ ਦੀ ਮਸ਼ਹੂਰ ਐਕਟਰਸ ਏਕਤਾ ਕੌਲ ਨੇ ਦਿੱਤਾ ਬੇਟੇ ਨੂੰ ਜਨਮ, ਵਧਾਈਆਂ ਵਾਲੇ ਮੈਸੇਜਾਂ ਦੀ ਲੱਗੀ ਝੜੀ

written by Lajwinder kaur | June 04, 2020

ਟੀਵੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਏਕਤਾ ਕੌਲ ਨੇ ਬੇਟੇ ਨੂੰ ਜਨਮ ਦਿੱਤਾ ਹੈ । ਉਨ੍ਹਾਂ ਦੇ ਪਤੀ ਅਤੇ ਐਕਟਰ ਸੁਮਿਤ ਵਿਆਸ ਨੇ ਸਵੇਰੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਇਹ ਗੁੱਡ ਨਿਊਜ਼ ਆਪਣੇ ਚਾਹੁਣ ਵਾਲਿਆਂ ਦੇ ਨਾਲ ਸ਼ੇਅਰ ਕੀਤੀ ਹੈ ।

 
View this post on Instagram
 

??

A post shared by Sumeet (@sumeetvyas) on

Vote for your favourite : https://www.ptcpunjabi.co.in/voting/ ਸੁਮਿਤ ਵਿਆਸ ਨੇ ਲਿਖਿਆ ਹੈ, ‘ਮੁੰਡਾ ਹੋਇਆ ਹੈ, ਜਿਸ ਨੂੰ ਵੇਦ ਕਹਿ ਕਰਕੇ ਬੁਲਾਇਆ ਜਾਵੇਗਾ । ਮੰਮੀ ਤੇ ਡੈਡੀ ਹਰ ਸੈਕਿੰਡ ‘ਚ ਬੱਚੇ ਨੂੰ ਸਹਿਲਾ ਰਹੇ ਨੇ ।’ ਜਿਸ ਤੋਂ ਬਾਅਦ ਵਧਾਈਆਂ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ । ਫੈਨਜ਼ ਤੇ ਟੀਵੀ ਜਗਤ ਦੀਆਂ ਨਾਮੀ ਹਸਤੀਆਂ ਕਮੈਂਟਸ ਕਰਕੇ ਏਕਤਾ ਕੌਲ ਤੇ ਸੁਮਿਤ ਵਿਆਸ ਨੂੰ ਮਾਪੇ ਬਣਨ ਦੀਆਂ ਮੁਬਾਰਕਾਂ ਦੇ ਰਹੇ ਨੇ । ਹੋਰ ਵੇਖੋ:ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਫੈਨਜ਼ ਲਈ ਲੈ ਕੇ ਆ ਰਹੇ ਨੇ ਕੁਝ ਨਵਾਂ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ
ਲਾਕਡਾਊਨ ਦੇ ਚੱਲਦੇ ਸੁਮਿਤ ਵਿਆਸ ਤੇ ਏਕਤਾ ਕੌਲ ਨੇ ਘਰ ‘ਚ ਹੀ ਸਮਾਂ ਬਿਤਾਇਆ ਸੀ । ਏਕਤਾ ਅਕਸਰ ਹੀ ਆਪਣੇ ਬੇਬੀ ਬੰਪ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਸੀ । ਦੋਵਾਂ ਨੇ ਟੀਵੀ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕੀਤਾ ਹੈ । ਟੀਵੀ ਦੀ ਇਹ ਚਰਚਿਤ ਜੋੜੀ ਨੇ ਸਾਲ 2018 ‘ਚ ਵਿਆਹ ਕਰਵਾ ਲਿਆ ਸੀ । ਸੁਮਿਤ ਵਿਆਸ 'ਵੀਰੇ ਦੀ ਵੈਡਿੰਗ', 'ਮੇਡ ਇਨ ਚਾਇਨਾ' ਵਰਗੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਨੇ ।

0 Comments
0

You may also like